ਕਸ਼ਮੀਰ ਮਾਮਲੇ ਤੇ ਪਾਕਿਸਤਾਨ ਦੀ ਹਮਾਇਤ ‘ਚ ਖੜ੍ਹੇ ਹਨ 60 ਦੇਸ਼ ?

814

ਪਾਕਿਸਤਾਨ ਨੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ ਸਾਹਮਣੇ ਜੰਮੂ–ਕਸ਼ਮੀਰ ’ਚ ਮਨੁੱਖੀ ਅਧਿਕਾਰਾਂ ਦੇ ਹਾਲਾਤ ਬਾਰੇ ਇੱਕ ਸਾਂਝਾ ਬਿਆਨ ਪੇਸ਼ ਕੀਤਾ ਗਿਆ ਹੈ , ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਉਸ ਨੂੰ 60 ਦੇਸ਼ਾਂ ਦੀ ਹਮਾਇਤ ਹਾਸਲ ਹੈ। ਭਾਵੇਂ 60 ਦੇਸ਼ਾਂ ਦੇ ਇਸ ਸਾਂਝੇ ਬਿਆਨ ਵਿੱਚ ਕਿਹੜੇ–ਕਿਹੜੇ ਦੇਸ਼ ਸ਼ਾਮਲ ਹਨ ਤੇ ਕਿਸ ਨੇ ਜੰਮੂ–ਕਸ਼ਮੀਰ ਦੇ ਮੁੱਦੇ ’ਤੇ ਪਾਕਿਸਤਾਨ ਦੀ ਹਮਾਇਤ ਕੀਤੀ ਹੈ, ਇਸ ਦਾ ਕੋਈ ਜ਼ਿਕਰ ਨਹੀਂ ਹੈ। ਸਾਂਝੇ ਬਿਆਨ ਨੂੰ ਲੰਘੇ ਮੰਗਲਵਾਰ ਨੂੰ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ ਵਿੱਚ ਦਿੱਤੇ ਜਾਣ ਤੋਂ ਬਾਅਦ ਵਿਦੇਸ਼ ਦਫ਼ਤਰ ਦੀ ਵੈੱਬਸਾਈਟ ਉੱਤੇ ਉਸ ਨੂੰ ਪੋਸਟ ਕੀਤਾ ਗਿਆ ਪਰ ਪਾਕਿਸਤਾਨ ਨੇ ਉਨ੍ਹਾਂ ਦੇਸ਼ਾਂ ਦੀ ਪਛਾਣ ਜੱਗ–ਜ਼ਾਹਿਰ ਨਹੀਂ ਕੀਤੀ ਹੈ, ਜੋ ਉਸ ਦੀ ਹਮਾਇਤ ਕਰ ਰਹੇ ਹਨ। ਜਨੇਵਾ ਵਿਖੇ UNHRC ’ਚ ਪਾਕਿਸਤਾਨੀ ਵਫ਼ਦ ਦੇ ਇੱਕ ਮੈਂਬਰ ਨੇ ਕਿਹਾ ਕਿ ਇਨ੍ਹਾਂ ਦੇਸ਼ਾਂ ਦੀ ਇੱਕ ਸੂਚੀ ਭਾਰਤੀ ਵਫ਼ਦ ਹਵਾਲੇ ਕੀਤੀ ਜਾਵੇਗੀ ਪਰ ਇਸ ਘਟਨਾਕ੍ਰਮ ਦੇ ਕੁਝ ਜਾਣਕਾਰ ਲੋਕਾਂ ਨੇ ਕਿਹਾ ਹੈ ਕਿ ਅਜਿਹਾ ਕੁਝ ਨਹੀਂ ਹੋਇਆ ਹੈ।ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸਾਂਝੇ ਬਿਆਨ ਵਿੱਚ ਕਥਿਤ ਤੌਰ ’ਤੇ 57 ਮੈਂਬਰ ‘ਇਸਲਾਮਿਕ ਸਹਿਯੋਗ ਸੰਗਠਨ’ਅਤੇ ਪਾਕਿਸਤਾਨ ਦੇ ਸਦਾ ਸਹਿਯੋਗੀ ਰਹੇ ਚੀਨ ਦੀ ਹਮਾਇਤ ਹਾਸਲ ਹੈ।

Real Estate