ਐਲੀ ਮਾਂਗਟ ਤਾਂ ਗਿਆ 2 ਦਿਨਾਂ ਰਿਮਾਂਡ ਤੇ , ਸੈਕਟਰ 88 ਵਿਚਲੇ ਲੋਕ ਰਹੇ ਦਹਿਸ਼ਤ ‘ਚ

1306

ਪੰਜਾਬੀ ਗਾਇਕਾਂ ਦੇ ਪਏ ਕਲੇਸ਼ ਦੌਰਾਨ ਐਲੀ ਮਾਂਗਟ ਨੂੰ ਮੋਹਾਲੀ ਕੋਰਟ ਨੇ 2 ਦਿਨਾਂ ਦੇ ਰਿਮਾਂਡ ‘ਤੇ ਭੇਜ ਦਿੱਤਾ ਹੈ।ਉਸ ਤੇ ਧਾਰਮਿਕ ਭਾਵਨਾਵਾਂ ਭੜਕਾਉਣ ਦੀ ਧਾਰਾ ਵੀ ਲੱਗੀ ਹੈ। ਐਲੀ ਮਾਂਗਟ ਨੂੰ ਗਾਇਕ ਰੰਮੀ ਰੰਧਾਵਾ ਨੂੰ ਧਮਕੀ ਦੇਣ ਦੇ ਮਾਮਲੇ ‘ਚ ਗ੍ਰਿਫ਼ਤਾਰ ਕੀਤਾ ਸੀ। ਮਾਂਗਟ ਆਪਣੇ ਸਮਰਥਕਾਂ ਸਮੇਤ ਰੰਧਾਵਾ ਨੂੰ ਚੁਣੌਤੀ ਦੇਣ ਆਇਆ ਸੀ। ਦੂਜੇ ਪਾਸੇ ਗਾਇਕ ਰੰਮੀ ਰੰਧਾਵਾ ਤੇ ਐਲੀ ਮਾਂਗਟ ਦਾ ਵਿਵਾਦ ਹਾਈਕੋਰਟ ਪੁੱਜ ਗਿਆ ਹੈ। ਹਾਈਕੋਰਟ ‘ਚ ਰੰਮੀ ਰੰਧਾਵਾ ਦੀ ਗ੍ਰਿਫਤਾਰੀ ਨੂੰ ਚੁਣੌਤੀ ਦਿੱਤੀ ਗਈ ਹੈ। ਰੰਮੀ ਰੰਧਾਵਾ ਦੇ ਭਰਾ ਪ੍ਰਿੰਸ ਰੰਧਾਵਾ ਨੇ ਹਾਈਕੋਰਟ ‘ਚ ਪਟੀਸ਼ਨ ਪਾਈ ਹੈ। ਉਹਨਾਂ ਪਟੀਸ਼ਨ ਵਿੱਚ ਪੁਲਿਸ ਉਤੇ ਹੀ ਗੰਭੀਰ ਇਲਜ਼ਾਮ ਲਗਾਏ ਹਨ।
ਦੋ ਪੰਜਾਬੀ ਸਿੰਗਰਾਂ ਦੀ ਲੜਾਈ ਤੋਂ ਲੋਕ ਵੀ ਦੁਖੀ ਹੋ ਗਏ ਸਨ ਜੋ ਮੋਹਾਲੀ ਦੇ ਉਸ ਇਲਾਕੇ ‘ਚ ਰਹਿੰਦੇ ਹਨ ਜਿੱਥੇ ਰੰਧਾਵਾ ਭਰਾਵਾਂ ਦਾ ਘਰ ਹੈ । ਦੋਨਾਂ ਕਲੇਸ਼ ਪਾਉਣ ਵਲੇ ਗਇਕਾਂ ਦੇ ਸਮਰਥਕਾਂ ਵੱਲੋਂ ਕੋਈ ਹੁਲੜਬਾਜੀ ਹੋਣ ਦੇ ਡਰੋਂ ਰਿਹਾਇਸ਼ੀ ਇਲਾਕੇ ਦੇ ਲੋਕ ਦਹਿਸ਼ਤ ਵਿੱਚ ਰਹੇ ਤੇ ਹੋਇਆ ਵੀ ਉਸੇ ਤਰ੍ਹਾਂ , ਐਲੀ ਮਾਂਗਟ ਵੱਲੋਂ ਆਪਣੇ ਸਮਰਥਕਾਂ ਸਮੇਤ ਮੁਹਾਲੀ ਚ ਹੰਗਾਮਾ ਕੀਤਾ ਗਿਆ। ਮਾਂਗਟ ਰੰਮੀ ਰੰਧਾਵਾ ਨੂੰ ਚੁਣੌਤੀ ਦੇਣ ਲਈ ਉਸਦੇ ਮੁਹਾਲੀ ਦੇ ਸੈਕਟਰ 88 ਵਿਚਲੇ ਫਲੈਟ ਤੇ ਆਪਣੇ ਸੈਂਕੜੇ ਸਾਥੀਆਂ ਸਮੇਤ ਪਹੁੰਚਿਆ ਸੀ। ਜਿਸ ਨਾਲ ਮਾਹੌਲ ਕਾਫੀ ਤਣਾਅਪੂਰਨ ਹੋ ਗਿਆ। ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਉਸਦੇ ਸਾਥੀਆਂ ਨੂੰ ਵੀ ਖਦੇੜ ਦਿੱਤਾ।

Real Estate