ਭਾਰਤ ਦੇ ਕੇਂਦਰੀ ਮੰਤਰੀ ਨੇ ਕਿਹਾ “ਸਰਕਾਰ ਦਾ ਅਗਲਾ ਏਜੰਡਾ ਪਾਕਿਸਤਾਨੀ ਕਬਜ਼ੇ ਹੇਠਲੇ ਕਸ਼ਮੀਰ ਨੂੰ ਭਾਰਤ ’ਚ ਮਿਲਾਉਣਾ”

1174

ਭਾਰਤ ਦੇ ਕੇਂਦਰੀ ਮੰਤਰੀ ਜਿਤੇਂਦਰ ਸਿੰਘ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਦਾ ਅਗਲਾ ਏਜੰਡਾ ਪਾਕਿਸਤਾਨੀ ਕਬਜ਼ੇ ਹੇਠਲੇ ਕਸ਼ਮੀਰ ਨੂੰ ਭਾਰਤ ’ਚ ਮਿਲਾਉਣਾ ਹੈ। ਜਿਤੇਂਦਰ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦੇ 100 ਦਿਨਾਂ ਦੀ ਸਭ ਤੋਂ ਵੱਡੀ ਪ੍ਰਾਪਤੀ ਜੰਮੂ–ਕਸ਼ਮੀਰ ਦਾ ਵਿਸ਼ੇਸ਼ ਦਰਜਾ ਖ਼ਤਮ ਕਰਨਾ ਸ਼ਾਮਲ ਹੈ ਤੇ ਸਾਡਾ ਅਗਲਾ ਏਜੰਡਾ ਪਾਕਿਸਤਾਨੀ ਕਬਜ਼ੇ ਹੇਠਲੇ ਕਸ਼ਮੀਰ ਨੂੰ ਭਾਰਤ ਦਾ ਅਟੁੱਟ ਅੰਗ ਬਣਾਉਣਾ ਹੈ। ਜਿਤੇਂਦਰ ਸਿੰਘ ਨੇ ਪਾਕਿਸਤਾਨੀ ਕਬਜ਼ੇ ਹੇਠਲੇ ਕਸ਼ਮੀਰ ਦੇ ਮੁੱਦੇ ਬਾਰੇ ਕਿਹਾ,‘ਇਹ ਸਿਰਫ਼ ਮੇਰੀ ਜਾਂ ਮੇਰੀ ਪਾਰਟੀ ਦੀ ਪ੍ਰਤੀਬੱਧਤਾ ਨਹੀਂ ਹੈ, ਸਗੋਂ ਇਹ 1994 ’ਚ ਪੀਵੀ ਨਰਸਿਮਹਾ ਰਾਓ ਦੀ ਅਗਵਾਈ ਹੇਠਲੀ ਉਦੋਂ ਦੀ ਕਾਂਗਰਸ ਸਰਕਾਰ ਵੱਲੋਂ ਸਰਬਸੰਮਤੀ ਨਾਲ ਪਾਸ ਕੀਤਾ ਗਿਆ ਸੰਕਲਪ ਵੀ ਹੈ। ਇਸ ਬਾਰੇ ਸਾਰੇ ਸਹਿਮਤ ਹਨ।’
ਧਾਰਾ–370 ਦੀਆਂ ਜ਼ਿਆਦਾਤਰ ਵਿਵਸਥਾਵਾਂ ਖ਼ਤਮ ਕਰਨ ’ਤੇ ਜਿਤੇਂਦਰ ਨੇ ਕਿਹਾ ਕਿ ਵਿਸ਼ਵ ਦਾ ਰੁਖ਼ ਭਾਰਤ ਦੇ ਅਨੁਕੂਲ ਹੈ। ਕੁਝ ਦੇਸ਼ ਜਿਹੜੇ ਭਾਰਤ ਦੇ ਰੁਖ਼ ਨਾਲ ਸਹਿਮਤ ਨਹੀਂ ਸਨ, ਹੁਣ ਉਹ ਸਾਡੇ ਸਟੈਂਡ ਨਾਲ ਸਹਿਮਤ ਹਨ। ਜਿਤੇਂਦਰ ਨੇ ਦਾਅਵਾ ਕੀਤਾ ਕਿ ਕਸ਼ਮੀਰ ਵਿੱਚ ਆਮ ਆਦਮੀ ਹੁਣ ਨੇੜ–ਭਵਿੱਖ ’ਚ ਮਿਲਣ ਵਾਲੇ ਫ਼ਾਇਦਿਆਂ ਤੋਂ ਖ਼ੁਸ਼ ਹੈ। ਇਸ ਤੋਂ ਪਹਿਲਾਂ ਵੀ ਜਿਤੇਂਦਰ ਸਿੰਘ ਨੇ ਕਿਹਾ ਸੀ ਕਿ – ‘ਅਸੀਂ ਦੁਆ ਕਰੀਏ ਕਿ POK ਦਾ ਦੇਸ਼ ਵਿੱਚ ਰਲੇਵਾਂ ਹੋਵੇ ਤੇ ਲੋਕਾਂ ਨੂੰ ਬੇਰੋਕ ਮਕਬੂਜ਼ਾ ਕਸ਼ਮੀਰ ਦੀ ਰਾਜਧਾਨੀ ਮੁਜ਼ੱਫ਼ਰਾਬਾਦ ’ਚ ਜਾਂਦਿਆਂ ਵੇਖੀਏ।

Real Estate