ਤਰਨਤਾਰਨ ਬਲਾਸਟ – 6 ਸ਼ੱਕੀਆਂ ਨੂੰ ਹਿਰਾਸਤ ‘ਚ ਲਿਆ

1061

ਪਿੰਡ ਕਲੇਰ ( ਤਰਨਤਾਰਨ) ਦੇ ਕੋਲ ਖਾਲੀ ਪਲਾਟ ‘ਚ ਹੋਏ ਧਮਾਕੇ ਤੋਂ 6 ਦਿਨ ਮਗਰੋਂ ਪੁਲੀਸ ਨੇ 6 ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ। ਸੂਤਰਾਂ ਮੁਤਾਬਿਕ ਇਹ ਸ਼ੱਕੀ ਵਿਅਕਤੀ ਪੱਟੀ, ਗੁਰਦਾਸਪੁਰ ਅਤੇ ਅੰਮ੍ਰਿਤਸਰ ਦੇ ਵਾਸੀ ਹਨ । ਿਕਿਹਾ ਜਾ ਰਿਹਾ ਕਿ ਇਹ ਵਿਅਕਤੀ ਕਿਸੇ ਜਨਤਕ ਥਾਂ ‘ਤੇ ਧਮਾਕਾ ਕਰਨ ਦੇ ਮਨਸੂਬੇ ਬਣਾ ਰਹੇ ਸਨ । ਹਾਲਾਂਕਿ ਪੁਲੀਸ ਨੇ ਇਸ ਮਾਮਲੇ ਵਿੱਚ ਕੋਈ ਪੁਸ਼ਟੀ ਨਹੀਂ ਕੀਤੀ ।
4 ਸਤੰਬਰ ਦੀ ਰਾਤ ਨੂੰ ਲਗਭਗ ਸਾਢੇ 12 ਵਜੇ ਇੱਕ ਖਾਲੀ ਪਲਾਟ ਵਿੱਚ ਜ਼ੋਰਦਾਰ ਧਮਾਕੇ ਨਾਲ ਹਰਪ੍ਰੀਤ ਸਿੰਘ ਹੈਪੀ ਨਿਵਾਸੀ ਬਛੜੇ ਅਤੇ ਵਿਕਰਮਜੀਤ ਸਿੰਘ ਵਿੱਕੀ ਨਿਵਾਸੀ ਕਦਗਿੱਲ ਦੀ ਮੌਤ ਹੋ ਗਈ ਸੀ ਜਦਕਿ ਗੁਰਜੰਟ ਸਿੰਘ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਸੀ ।
ਜਿਸ ਮਗਰੋਂ ਇਸ ਧਮਾਕੇ ਦੀ ਜਾਂਚ ਐਨਆਈਏ, ਐਸਐਫਐਲ , ਬੀਡੀਡੀਐਸ ,ਐਨਜੀਐਸ, ਆਈ ਬੀ ਅਤੇ ਪੁਲੀਸ ਵੱਲੋਂ ਆਪਣੇ -ਆਪਣੇ ਪੱਧਰ ‘ਤੇ ਕੀਤੀ ਜਾ ਰਹੀ ਹੈ। ਪੁਲੀਸ ਨੇ ਹੁਣ ਤੱਕ 32 ਤੋਂ ਵੱਧ ਲੋਕਾਂ ਤੋਂ ਪੁੱਛਗਿੱਛ ਕੀਤੀ ਹੈ ਜਿੰਨ੍ਹਾਂ ਵਿੱਚੋਂ 6 ਨੂੰ ਹਿਰਾਸਤ ਵਿੱਚ ਲਿਆ ਹੈ।
ਪੁਲੀਸ ਇਸ ਨਤੀਜੇ ‘ਤੇ ਪਹੁੰਚੀ ਹੈ ਕਿ ਧਮਾਕਾ ਹੈਂਡ ਗਰਨੇਂਡ ਵਰਗਾ ਸੀ , ਜਿਸ ਨੂੰ ਪਿੱਛਲੇ ਸਾਲਾ ਜਿਲ੍ਹਾ ਅੰਮ੍ਰਿਤਸਰ ਵਿੱਚ ਨਿਰੰਕਾਰੀ ਭਵਨ ਵਿੱਚ ਹੋਏ ਧਮਾਕੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।
ਸੂਤਰਾਂ ਮੁਤਾਬਿਕ ਇਸ ਸ਼ੱਕੀ ਕੋਲੋ 5 ਲੱਖ ਰੁਪਏ ਵਿਦੇਸ਼ੀ ਫੰਡਿਗ ਦੇ ਸਬੂਤ ਵੀ ਮਿਲ ਚੁੱਕੇ ਹਨ।

Real Estate