ਡਾਕਟਰ ਅਮਰਜੀਤ ਸਿੰਘ ਮਰਵਾਹਾ ਜੋ ਬਾਦਸ਼ਾਹ ਤੋਂ ਘੱਟ ਨਹੀਂ

1595

ਹੈਰੀ ਬਰਾੜ
ਅਮੇਰਿਕਾ ਦੇ ਸ਼ਹਿਰ ਲਾਸ ਏਜਲਸ ਵਿੱਚ ਜਹਾਜ਼ ਦੇ ਲੈਡ ਹੋਣ ਤੋਂ ਪਹਿਲਾ ਜਦੋਂ ਤੁਹਾਡੇ ਕੰਨੀ ਇਹ ਅਵਾਜ਼ ਪੈਂਦੀ ਹੈ ਕਿ “ਕੁੱਝ ਹੀ ਮਿੰਟਾਂ ਵਿੱਚ ਅਸੀਂ ਟਾਮ ਬਰੈਡਲੀ ਇਨਟਰਨੈਸ਼ਨਲ ਏਅਰ ਪੋਰਟ ਤੇ ਲੈਡ ਕਰਨ ਵਾਲੇ ਹਾ” ਤੇ ਤੁਸੀ ਸ਼ਾਇਦ ਇਹ ਨਹੀਂ ਜਾਣਦੇ ਹੋਵੋਗੇ ਕਿ ਟਾਮ ਬਰੈਡਲੀ ਕੋਣ ਸੀ ਤੇ ਇਸ ਦਾ ਸੰਬੰਧ ਡਾਕਟਰ ਅਮਰਜੀਤ ਸਿੰਘ ਮਾਰਵੇਹ ਨਾਲ ਕੀ ਸੀ। ਟਾਮ ਬਰੈਡਲੀ ਅਮਰੀਕਾ ਵਿੱਚ ਪਹਿਲਾ ਅਫਰੀਕਨ ਅਮਰੀਕਨ ਨਾਗਰਿਕ ਸੀ ਜਿਸ ਨੇ ਲਾਸ ਏਜਲਸ ਸ਼ਹਿਰ ਦਾ ਮੇਅਰ ਬਣ ਕੇ 20 ਸਾਲ ਇਸ ਸ਼ਹਿਰ ਤੇ ਰਾਜ ਕੀਤਾ। ਸਗੋਂ ਡਾਕਟਰ ਅਮਰਜੀਤ ਸਿੰਘ ਮਾਰਵਾਹ ਨੂੰ ਆਪਣੇ 20 ਸਾਲਾ ਦੇ ਰਾਜ ਦੋਰਾਨ ਲਾਸ ਏਜਲਸ ਦਾ ਕਮਿਸ਼ਨਰ ਨਿਯੁਕਤ ਕੀਤਾ। ਏਨਾ ਦੇ ਕਾਰਜ-ਕਾਲ ਦੋਰਾਨ ਜਦੋਂ ਵੀ ਕੋਈ ਦੁਨੀਆ ਦਾ ਲੀਡਰ ਲਾਸ ਏਜਲਸ ਆਇਆ ਤਾਂ ਉਸਦਾ ਸਵਾਗਤ ਇੰਨਾਂ ਦੋਵਾ ਵੱਲੋਂ ਕੀਤਾ ਜਾਂਦਾ ਰਿਹਾ।

ਡਾਕਟਰ ਮਾਰਵਾਹ ਮੇਰੇ ਸ਼ਹਿਰ ਕੋਟਕਪੂਰੇ ਦਾ ਹੋਣ ਕਰਕੇ ਮੇਰੀ ਜਾਣ ਪਹਿਚਾਣ ਕਾਫ਼ੀ ਪੁਰਾਣੀ ਹੈ ਤੇ ਮੈਂ ਅਕਸਰ ਹੀ ਆਪਣੇ ਮਹਿਮਾਨਾਂ ਨੂੰ ਡਾਕਟਰ ਮਾਰਵਾਹ ਨੂੰ ਮਿਲਾਉਣ ਲਿਜਾਦਾ ਰਹਿੰਦਾ ਹਾ। ਅੱਜ ਹੀ ਮੁਬੰਈ ਤੇ ਲਾਹੋਰ ਤੋਂ ਆਏ ਕੁੱਝ ਕਲਾਕਾਰ ਦੋਸਤਾਂ ਨੂੰ ਏਅਰਪੋਰਟ ਤੋਂ ਪਿੱਕ ਕੀਤਾ ਤੇ ਅਗਲੇ ਹੀ ਪਲ ਸਾਡੀ ਕਾਰ ਸੰਮੁੰਦਰ ਦੀਆ ਛੱਲਾ ਨਾਲ ਖਹਿੰਦੇ ਹਾਈਵੇ ਫਛ੍ਹ (ਪੈਸਿਫਿਕ ਕੋਸਟ ਹਾਈਵੈ) ਤੇ ਮਾਰਵੇਹ ਦੇ ਮਾਲੀਬੂ ਵਿਚਲੇ ਘਰ ਨੂੰ ਜਾਂਦੀ ਹਵਾ ਨਾਲ ਗੱਲਾਂ ਕਰ ਰਹੀ ਸੀ। ਸੰਮੁੰਦਰ ਦੀਆ ਛੱਲਾ ਤੇ ਇਸ ਖ਼ੂਬਸੂਰਤ ਹਾਈਵੇ ਦਾ ਆਨੰਦ ਮਾਣਦੇ ਕਦੋਂ ਮਾਲੀਬੂ ਆ ਗਿਆ ਪਤਾ ਹੀ ਨਹੀਂ ਲੱਗਾ। ਅਸੀਂ ਸੱਜੇ ਹੱਥ ਇਸ ਖ਼ੂਬਸੂਰਤ ਘਰ ਦੀਆ 200 ਤੋਂ ਵੱਧ ਕਾਰਾ ਦੀ ਪਾਰਕਿੰਗ ਤੋਂ ਲੱਘਦੇ ਹੋਏ ਬਹੁਤ ਵੱਡੇ ਮੁੱਖ ਦਵਾਰ ਤੇ ਪਹੁੰਚੇ। ਡਾਕਟਰ ਮਾਰਵਾਹ ਦੇ 14 ਏਕੜ ਤੋਂ ਵੀ ਵੱਧ ਰਕਬੇ ਵਿੱਚ ਉੱਸਰੇ ਅਲੀਸ਼ਾਨ ਘਰ ਦੇ ਗੁਆਡੀ ਬਹੁਤ ਵੱਡੇ ਹਾਲੀਵੂਡ ਦੇ ਮਸ਼ਹੂਰ ਸਿਤਾਰੇ ਹਨ। ਡਾਕਟਰ ਮਾਰਵਾਹ ਦਾ ਕਹਿਣਾ ਹੈ ਕਿ ਮੈਨੂੰ ਅਮਰੀਕੀ ਰਾਸ਼ਟਰਪਤੀ ਕੈਨੇਡੀਜ, ਰਾਸ਼ਟਰਪਤੀ ਫੋਰਡ, ਸਾਬਕਾ ਰਾਸ਼ਟਰਪਤੀ ਐਲ ਗੋਰ, ਪ੍ਰਧਾਨ ਮੰਤਰੀ ਇੰਦਰਾ ਗਾਂਧੀ ਤੇ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦੀ ਮੇਜ਼ਬਾਨੀ ਕਰਨ ਦਾ ਸਨਮਾਨ ਮਿਲਿਆਂ ਹੈ। ਸਾਰੇ ਮਾਲੀਬੂ ਸ਼ਹਿਰ ਵਿੱਚ ਸਿਰਫ ਡਾਕਟਰ ਅਮਰਜੀਤ ਸਿੰਘ ਮਾਰਵਾਹ ਦੇ ਘਰ ਉੱਪਰ ਹੀ ਹੈਲੀਕਾਪਟਰ ਪੈਡ ਬਣਾਇਆ ਗਿਆ ਹੈ ਤਾਂ ਕਿ ਉੱਚ ਅਹੁਦਿਆਂ ਵਾਲੇ ਲੋਕ ਆਪਣੇ ਹੈਲੀਕਾਪਟਰ ਰਾਹੀਂ ਇੱਸ ਘਰ ਵਿੱਚ ਪ੍ਰਵੇਸ਼ ਕਰ ਸਕਣ। ਇੱਸ ਤੋਂ ਇਲਾਵਾ ਪ੍ਰਸ਼ਾਤ ਮਹਾਂਸਾਗਰ ਵੱਲ ਦਿੱਖਦਾ ਟੈਨਿਸ ਕੋਰਟ, ਸਵੱਮਿੰਗ ਪੂਲ ਤੇ ਖ਼ੂਬਸੂਰਤ ਬਾਗ਼ ਸੁੰਦਰਤਾ ਨੂੰ ਚਾਰ ਚੰਨ ਲਾਉਦੇ ਹਨ।

ਮੈਂ ਜਿਉਂ ਹੀ ਦਰਵਾਜ਼ੇ ਤੇ ਘੰਟੀ ਦਾ ਬਟਨ ਦਬਾਇਆ ਤਾਂ ਹਮੇਸ਼ਾ ਦੀ ਤਰਾਂ ਰਾਮੂ ਨੇ ਦਰਵਾਜ਼ਾ ਖੋਲਿਆ। ਡਾਕਟਰ ਸਾਹਿਬ ਨੇ ਸਾਨੂੰ ਸਾਰਿਆ ਨੂੰ ਜੀ ਆਇਆ ਨੂੰ ਕਹਿਣ ਤੋਂ ਬਾਅਦ ਸਰੋਜ ਨਾਮੀ ਅੋਰਤ ਨੂੰ ਚਾਹ ਬਨਾਉਣ ਲਈ ਕਿਹਾ। ਏਥੇ ਮੈਂ ਇਹ ਦੱਸਣਾ ਚਾਹਾਂਗਾ ਕਿ ਡਾਕਟਰ ਮਾਰਵਾਹ ਨੇ ਰਾਮੂ ਤੇ ਸਰੋਜ ਨੂੰ ਉਂਨਾਂ ਦੀ ਜਵਾਨ ਉਮਰੇ ਇੰਡੀਆ ਤੋਂ ਘਰ ਦੇ ਕੰਮ ਕਰਨ ਲਈ ਲਿਆਦਾ ਸੀ। ਅੱਜ ਵੀ ਇਹ ਦੋਵੇਂ ਡਾਕਟਰ ਮਾਰਵਾਹ ਨਾਲ ਇਸੇ ਮੈਨਸ਼ਨ ਵਿੱਚ ਰਹਿੰਦੇ ਹਨ। ਜਿੱਥੇ ਰਾਮੂ ਹਰ ਮਹਿਮਾਨ ਦੀ ਦੇਖ ਭਾਲ ਕਰਦਾ ਹੈ ਉੱਥੇ ਸਰੋਜ ਤਰਾਂ ਤਰਾਂ ਦੇ ਸੰਵਾਦ ਖਾਣੇ ਬਣਾ ਕੇ ਮਹਿਮਾਨਾਂ ਨੂੰ ਖਵਾਉਂਦੀ ਹੈ। ਦੁਨੀਆ ਭਰ ਦੇ ਮਹਿਮਾਨ ਪੋਲੀਟੀ਼ਸ਼ਨ ਤੇ ਮਸ਼ਹੂਰ ਫ਼ਿਲਮ ਸਟਾਰ ਇੰਨਾਂ ਦਾ ਪਰੋਸਿਆ ਖਾਣਾ ਖਾਂਦੇ ਹਨ ਤਾਂ ਹੈਰਾਨ ਰਹਿ ਜਾਂਦੇ ਹਨ ਕਿ ਸਾਦੇ ਕੱਪੜਿਆਂ ਵਿੱਚ ਦਿੱਖਣ ਵਾਲੇ ਇਹ ਲੋਕ ਕਿੰਨੇ ਪਰੋਫੈਸ਼ਨਲ ਹਨ।

ਹਮੇਸ਼ਾ ਦੀ ਤਰਾਂ ਮੈਂ ਡਾਕਟਰ ਮਾਰਵੇਹ ਜੀ ਨੂੰ ਮਹਿਮਾਨਾਂ ਦੀ ਇਨਟਰੋਡਕਸ਼ਨ ਕਰਾਈ ਤੇ ਨਾਲ ਹੀ ਲਾਹੋਰ ਤੋਂ ਆਏ ਮਹਿਮਾਨ ਨੇ ਵੀਡੀਉ ਬਨਾਉਣ ਦੀ ਇਜਾਜ਼ਤ ਮੰਗੀ। ਸਰੋਜ ਤੇ ਰਾਮੂ ਨੇ ਸਾਨੂੰ ਕਰੜੀ ਜਿਹੀ ਚਾਹ ਪੇਸ਼ ਕੀਤੀ। ਚਾਹ ਦੀਆ ਚੁਸਕੀਆਂ ਭਰਦੇ ਬੱਸ ਫਿਰ ਕੀ ਸੀ ਗੱਲਾਂ ਦਾ ਸਿਲਸਿਲਾ ਸ਼ੁਰੂ ਕਰਦਿਆਂ ਡਾਕਟਰ ਮਾਰਵਾਹ ਨੇ ਦੱਸਿਆ ਕਿ ਉਂਨਾਂ ਦਾ ਜਨਮ 4 ਫ਼ਰਵਰੀ 1926 ਨੂੰ ਸ਼ਾਹਪੁਰ ਦੇ ਭੇੜਾਂ ਵਿੱਖੇ ਹੋਇਆ ਸੀ ਜੋ ਕਿ ਹੁਣ ਪਾਕਿਸਤਾਨ ਵਿੱਚ ਹੈ। ਉਂਨਾਂ ਦੇ ਪਿਤਾ ਡਾਕਟਰ ਚੰਦਾ ਸਿੰਘ ਫਰੀਦਕੋਟ ਰਾਜ ਵਿੱਚ ਮੈਡੀਕਲ ਸੇਵਾਵਾਂ ਦੇ ਮੁੱਖੀ ਸਨ। ਡਾਕਟਰ ਮਾਰਵਾਹ ਨੇ 1941 ਵਿੱਚ ਕੋਟਕਪੂਰਾ ਤੋਂ ਆਪਣੀ ਸਕੂਲ ਦੀ ਪੜਾਈ ਪੂਰੀ ਕੀਤੀ ਤੇ ਉੱਚ ਸਿੱਖਿਆ ਲਈ ਲਾਹੋਰ ਚਲੇ ਗਏ। ਆਪਣੀ ਐਫ ਐਸ ਸੀ ਦੀ ਪੜਾਈ ਕਰਦਿਆਂ ਉਂਨਾਂ ਕਿੰਗ ਐਡਵਰਡ ਮੈਡੀਕਲ ਕਾਲਜ ਵਿੱਚ ਚਾਰ ਸਾਲਾ ਦੰਦਾ ਦੇ ਕੋਰਸ ਵਿੱਚ ਦਾਖਲਾ ਲਿਆ। 1950 ਵਿੱਚ ਇੱਕ ਜਹਾਜ਼ ਉਂਨਾਂ ਨੂੰ ਵਜ਼ੀਫ਼ੇ ਕਾਰਨ ਨਿਉ ਯਾਰਕ ਲੈ ਆਇਆ ਤੇ ਦੰਦਾ ਦੇ ਡਾਕਟਰ ਵੱਜੋ ਕੰਮ ਕਰਨ ਲਈ ਗੁਗਨਹਾਈਮ ਫਾਉਡੇਸ਼ਨ ਦੀ ਫੈਲੋਸ਼ਿਪ ਜਿੱਤੀ। ਨਿਉਯਾਰਕ ਦੀ ਇਲੀਨੋਇਸ ਯੂਨੀਵਰਸਿਟੀ ਤੇ ਹਾਵਰਡ ਯੁਨੀਵਰਸਿਟੀਆ ਤੋਂ ਡਿਗਰੀਆਂ ਪ੍ਰਾਪਤ ਕੀਤੀਆ। ਅਮਰੀਕਾ ਵਿੱਚ ਭਾਰਤੀ ਮੂਲ ਦੇ ਪਹਿਲੇ ਦੰਦਾ ਦੇ ਡਾਕਟਰ ਨੇ ਆਪਣੀ ਦਸਤਾਰ ਨੂੰ ਕਾਇਮ ਰੱਖਿਆ। ਡਾਕਟਰ ਅਮਰਜੀਤ ਸਿੰਘ ਮਰਵਾਹਾ ਨੇ ਸਾਰੀ ਉਮਰ ਚਿੱਟੀ ਪੱਗ ਬੰਨਣੀ ਪਸੰਦ ਕੀਤੀ। ਬਹੁਤ ਸਾਰੇ ਪੁਰਸਕਾਰਾਂ ਦੇ ਜੇਤੂ ਡਾਕਟਰ ਮਾਰਵਾਹ ਸੁਤੰਤਰ ਭਾਰਤ ਤੋਂ ਅਮਰੀਕਾ ਪਹੁੰਚਣ ਵਾਲੇ ਪਹਿਲੇ ਸਿੱਖਾਂ ਵਿੱਚੋਂ ਇੱਕ ਹਨ। ਅਮਰੀਕਾ ਤੇ ਭਾਰਤ ਵਿੱਚ ਬਹੁਤ ਪਰਉਪਕਾਰੀ ਕੰਮ ਕਰਨ ਵਾਲਾ ਇਹ ਵਿਅਕਤੀ ਸਿੱਖ ਨੇਸ਼ਨਲ ਕਾਲਜ ਲਾਹੋਰ ਤੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਮਾਤੀ ਵੀ ਹੈ।

ਗੱਲਾਂ ਕਰਦੇ ਕਰਦੇ ਕਦੋਂ ਸ਼ਾਮ ਹੋ ਗਈ ਤੇ ਜਦੋਂ ਰਾਮੂ ਨੇ ਹਨੇਰੇ ਨੂੰ ਰੋਸ਼ਨੀ ਵਿੱਚ ਬਦਲਣਾ ਸ਼ੁਰੂ ਕੀਤਾ ਤਾਂ ਮਹਿਸੂਸ ਹੋਇਆਂ ਕਿ ਦਿੱਨ ਪੂਰਾ ਢੱਲ ਚੁੱਕਿਆਂ ਸੀ। ਡਾਕਟਰ ਮਾਰਵੇਹ ਨੇ ਸਮੇ ਨੂੰ ਸਮਝਦਿਆਂ ਰਾਮੂ ਨੂੰ ਆਪਣੇ ਲਈ ਰੈਡ ਵਾਈਨ ਤੇ ਸਾਡੇ ਲਈ ਸਕੌਚ ਲਿਆਉਣ ਲਈ ਇਸ਼ਾਰਾ ਕੀਤਾ। ਲਾਹੋਰ ਵਾਲੇ ਮਹਿਮਾਨ ਦੋਸਤ ਨੇ ਚਾਹ ਪੀਣ ਦੀ ਇੱਛਾ ਦੁਹਰਾਈ। ਅਗਲੇ ਹੀ ਪਲ ਰਾਮੂ ਡਾਕਟਰ ਸਾਹਿਬ ਲਈ ਰੈਡ ਵਾਈਨ ਤੇ ਸਾਡੇ ਲਈ ਸਕੌਚ ਲੈ ਕੇ ਆਇਆ। ਗੱਲਾਂ ਦਾ ਸਿਲਸਿਲਾ ਫਿਰ ਸ਼ੁਰੂ ਹੋਇਆ। ਤਿੰਨ ਧੀਆ ਦੇ ਪਿਤਾ ਡਾਕਟਰ ਮਾਰਵਾਹ ਸਵਰਗੀ ਸਰਦਾਰ ਇੰਦਰਜੀਤ ਸਿੰਘ ਨਾਲ ਮਿਲ ਕੇ 90ਵੇਆ ਵਿੱਚ ਬੈਂਕ ਆਫ ਪੰਜਾਬ ਦੀ ਸ਼ੁਰੂਆਤ ਕੀਤੀ। ਡਾਕਟਰ ਮਾਰਵਾਹ ਨੇ ਗੁਰੂ ਨਾਨਕ ਦੇਵ ਜੀ ਦੇ 500ਵੇ ਜਨਮ ਦਿਵਸ ਮੋਕੇ 1969 ਵਿੱਚ ਹਾਲੀਵੂਡ ਵਿੱਚ ਗੁਰਦਵਾਰਾ ਵਰਮਾਟ ਬਨਾਉਣ ਵਿੱਚ ਮੁੱਖ ਭੂਮਿਕਾ ਨਿਭਾਈ। ਇਸ ਤੋਂ ਇਲਾਵਾ ਰਾਜਨੀਤਕ, ਸਮਾਜਿਕ, ਸੱਭਿਆਚਾਰਿਕ, ਵਿੱਤੀ ਤੇ ਚੇਰੀਟੇਬਲ ਖੇਤਰਾਂ ਵਿੱਚ ਆਪਣਾ ਯੋਗਦਾਨ ਪਾਇਆ। ਰਾਮੂ ਸਾਡੀ ਲਗਾਤਾਰ ਸੇਵਾ ਕਰ ਰਿਹਾ ਸੀ। ਡਾਕਟਰ ਮਾਰਵਾਹ ਦਾ ਵਾਈਨ ਦਾ ਗਲਾਸ ਹਜੇ ਵੀ ਅੱਧਾ ਭਰਿਆ ਸੀ। ਪਰ ਸਾਡੇ ਸਕੌਚ ਦੇ ਗਲਾਸ ਉਹ ਦੋ ਵਾਰ ਬਣਾ ਚੁੱਕਿਆਂ ਸੀ ਤੇ ਉਸ ਨੂੰ ਸਮਝ ਨਹੀਂ ਲੱਗ ਰਹੀ ਸੀ ਕਿ ਉਹ ਕੀ ਗਲਤੀ ਕਰ ਰਿਹਾ ਸੀ ਜਿਸ ਕਾਰਨ ਸਕੌਚ ਵਾਲੇ ਗਲਾਸ ਜਲਦੀ ਖਾਲ਼ੀ ਹੋ ਰਹੇ ਸੀ। ਉਸ ਦੀ ਆਦਤ ਮਿਣ ਕੇ ਪੈਗ ਬਨਾਉਣ ਦੀ ਸੀ। ਕਿਉਕੇ ਉਸਦਾ ਵਾਹ ਗੋਰਿਆਂ ਨਾਲ ਜ਼ਿਆਦਾ ਪੈਦਾ ਸੀ। ਅਚਾਨਕ ਹੀ ਉਸ ਨੂੰ ਸਮਝ ਆ ਗਿਆ ਕਿ ਉਹ ਕੀ ਗੱਲਤ ਕਰ ਰਿਹਾ ਸੀ। ਅਗਲੇ ਹੀ ਪਲ ਅਸੀਂ ਉਸ ਨੂੰ ਮੁਸਕਰਾਉਂਦੇ ਹੋਏ ਸਕੌਚ ਦੇ ਪੈਗ ਲੈ ਕੇ ਸਾਡੇ ਵੱਲ ਆਉਦੇ ਦੇਖਿਆ। ਇਸ ਵਾਰ ਪੈਗ ਦਾ ਰੰਗ ਕਾਫ਼ੀ ਗੁੜਾ ਸੀ। ਮੇਰਾ ਦੋਸਤ ਪੈਗ ਦਾ ਗੁੜਾ ਰੰਗ ਵੇਖ ਮੁਸਕਰਾਇਆ ਤੇ ਰਾਮੂ ਨੇ ਵੀ ਅੱਗੋਂ ਮੁਸਕਰਾ ਕੇ ਆਪਣੀ ਠੀਕ ਕੀਤੀ ਗਲਤੀ ਨੂੰ ਸਹੀ ਕਰਨ ਦੀ ਖ਼ੁਸ਼ੀ ਪ੍ਰਗਟਾਈ ਤੇ ਕਿਹਾ ਸਰ ਮੁੱਝੇ ਖਿਆਲ ਹੀ ਨਹੀਂ ਰਹਾ ਕਿ ਆਪ ਪੰਜਾਬ ਸੇ ਹੈ। “ਖ਼ਾਨੇ ਸੇ ਪਹਿਲੇ ਏਕ ਡਾਰਕ ਲਵਲੀ ਹੋ ਜਾਏ ਫਿਰ”। ਤੇ ਅਸੀਂ ਮੁਸਕਰਾ ਕੇ ਰਾਮੂ ਦੀ ਹਾ ਵਿੱਚ ਹਾ ਮਿਲਾਈ। ਡਾਕਟਰ ਮਾਰਵਾਹ ਨੇ ਰਾਮੂ ਤੇ ਸਰੋਜ ਨੂੰ ਖਾਣਾ ਟੇਬਲ ਤੇ ਲਾਉਣ ਲਈ ਕਿਹਾ।

ਗੱਲਾਂ ਦਾ ਦੋਰ ਚੱਲਦਾ ਰਿਹਾ ਤੇ ਡਾਕਟਰ ਮਾਰਵਾਹ ਨੇ ਅੱਗੇ ਦੱਸਿਆ ਕਿ ਅਲਿਜਾਬੈਥ ਟੇਲਰ, ਮਾਰਟਨ ਸ਼ੀਨ ਤੇ ਮਸ਼ਹੂਰ ਬੋਕਸਰ ਮੁਹੰਮਦ ਅਲੀ ਤੋਂ ਇਲਾਵਾ ਹੋਰ ਬਹੁਤ ਸਾਰੇ ਹਾਲੀਵੂਡ ਸਟਾਰ ਉਸਦੇ ਖ਼ਾਸ ਦੋਸਤਾਂ ਵਿੱਚੋਂ ਹਨ। ਮੁੰਬੱਈ ਤੋਂ ਦਲੀਪ ਕੁਮਾਰ, ਧਰਮਿੰਦਰ, ਅਮਿਤਾਬ ਬੱਚਨ, ਸ਼ਸ਼ੀ ਕਪੂਰ, ਸੁੰਨੀਲ ਦੱਤ ਤੇ ਦੇਵ ਸਾਹਿਬ ਤੋਂ ਇਲਾਵਾ ਬਹੁਤ ਸਾਰੇ ਫ਼ਿਲਮੀ ਕਲਾਕਾਰਾਂ ਦੀਆ ਤਸਵੀਰਾਂ ਉਹਨਾ ਦੇ ਘਰ ਦੀਆ ਦੀਵਾਰਾਂ ਤੇ ਲੱਗੀਆ ਹਨ। ਡਾਕਟਰ ਅਮਰਜੀਤ ਮਾਰਵਾਹ ਵਿੱਚ ਇੱਕ ਗੱਲ ਖ਼ਾਸ ਸੀ ਕਿ ਉਹ ਸਿਰਫ ਉਸੇ ਸਿਲੇਬਰਟੀ ਦੀ ਫੋਟੋ ਆਪਣੇ ਘਰ ਦੀ ਦੀਵਾਰ ਤੇ ਲਾਉਂਦੇ ਸੀ ਜੋ ਉਂਨਾਂ ਨੂੰ ਮਿਲਣ ਉਂਨਾਂ ਦੇ ਘਰ ਆਉਦਾ ਸੀ।

ਜਦੋਂ ਤੁਸੀ ਮਸ਼ਹੂਰ ਹਾਲੀਵੂਡ ਬੁਲੇਵਾਡ ਤੇ ਹਾਲੀਵੂਡ ਵਾਕ ਆਫ ਫੇਮ ਉੱਤੇ ਜ਼ਮੀਨ ਤੇ ਉਕਰੇ ਸਿਤਾਰਿਆਂ ਦੇ ਨਾਵਾਂ ਉੱਤੋਂ ਕਦਮ ਰੱਖ ਕੇ ਚੱਲੋ ਤਾਂ ਯਾਦ ਰੱਖਿਉ ਕਿ ਇਸ ਵਾਕ ਆਫ ਫੇਮ ਨੂੰ ਬਨਾਉਣ ਲਈ ਇੱਕ ਚਿੱਟੀ ਪੱਗ ਵਾਲੇ ਸਰਦਾਰ ਲਾਸ ਏਜਲਸ ਦੇ ਕਮਿਸ਼ਨਰ ਡਾਕਟਰ ਅਮਰਜੀਤ ਸਿੰਘ ਮਾਰਵਾਹ ਦੇ ਦਸਤੱਖਾ ਤਹਿਤ ਇਹ ਪ੍ਰਾਜੈਕਟ ਪਾਸ ਕੀਤਾ ਗਿਆ ਸੀ।

ਰਾਮੂ ਨੇ ਅਗਲੇ ਹੀ ਪਲ ਡਿਨਰ ਕਰਨ ਲਈ ਸਾਰਿਆ ਨੂੰ ਟੇਬਲ ਤੇ ਆਉਣ ਦਾ ਸੱਦਾ ਦਿੱਤਾ। ਰਾਮੂ ਨੇ ਪਹਿਲਾ ਹੀ ਵਾਇਦੇ ਮੁਤਾਬਿਕ ਟੇਬਲ ਤੇ ਡਾਰਕ ਲਵਲੀ ਪੈਗ ਰੱਖਿਆ ਹੋਇਆ ਸੀ। ਭੁੱਖ ਬਹੁਤ ਲੱਗੀ ਸੀ ਤੇ ਜਿਉ ਹੀ ਅਸੀਂ ਡਿਨਰ ਕਰਨਾ ਸ਼ੁਰੂ ਕਰਨ ਲੱਗੇ, ਰਾਮੂ ਸਾਡੇ ਵੱਲ ਵੇਖ ਕੇ ਬੋਲਿਆ ਸਰ ਲਵਲੀ ਪੈਗ ਕਾ ਰੰਗ ਠੀਕ ਹੈ ਅਬ। ਇਹ ਸੁਣਦੇ ਹੀ ਸਾਡਾ ਸਾਰਿਆ ਦਾ ਹਾਸਾ ਡਾੰਇਨਿੰਗ ਹਾਲ ਵਿੱਚ ਗੁਜਣ ਲੱਗਿਆ।

ਧੰਨਵਾਦ

Real Estate