ਗੁਜਰਾਤੀ ਜੋ ਪੰਜਾਬੀ ਬੁਜਰਗ ਦਾ ਭੇਸ ਬਣਾ ਅਮਰੀਕਾ ਜਾਣ ਲਈ ਪਹੁੰਚਿਆ ਦਿੱਲੀ ਹਵਾਈ ਅੱਡੇ ਤੇ

ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਤੋਂ ਇੱਕ 32 ਸਾਲਾਂ ਦੇ ਗੁਜਰਾਤੀ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜੋ ਕਿ ਇੱਕ ਪੰਜਾਬੀ ਬਜ਼ੁਰਗ ਦਾ ਭੇਸ ਵਟਾ ਕੇ ਨਿਊਯਾਰਕ ਦੀ ਉਡਾਣ ਫੜਨ ਪਹੁੰਚਿਆ ਸੀ। ਫੜੇ ਗਏ ਵਿਅਕਤੀ ਦੀ ਪਹਿਚਾਣ ਜੈਯੇਸ਼ ਪਟੇਲ ਵਜੋਂ ਹੋਈ ਹੈ ਅਤੇ ਉਹ ਅਹਿਮਦਾਬਾਦ ਦਾ ਰਹਿਣ ਵਾਲਾ ਹੈ। ਅਤੇ ਉਸ ਨੇ 81 ਸਾਲਾ ਬਜ਼ੁਰਗ ਦਾ ਭੇਸ ਵਟਾਇਆ ਹੋਇਆ ਸੀ ਜੋ ਕਿ ਅਮਰੀਕਾ ਜਾਣਾ ਚਾਹੁੰਦਾ ਸੀ ਅਤੇ ਉਸ ਨੇ ਸੁਰੱਖਿਆ ਨਾਕੇ ‘ਤੇ ਆਪਣਾ ਨਾਂਅ ਅਮਰੀਕ ਸਿੰਘ ਦੱਸਿਆ ਤੇ ਉਸ ਦਾ ਪਾਸਪੋਰਟ ਵੀ ਇਸੇ ਨਾਂਅ ‘ਤੇ ਸੀ। ਉਕਤ ਗੁਜਰਾਤੀ ਨੌਜਵਾਨ ਨੇ ਬਜ਼ੁਰਗਾਂ ਵਾਂਗ ਹੁਲੀਆ ਬਣਾਇਆ ਹੋਇਆ ਸੀ ਅਤੇ ਉਸ ਨੇ ਆਪਣੀ ਦਾਹੜੀ ਵੀ ਚਿੱਟੇ ਰੰਗ ਨਾਲ ਡਾਈ ਕੀਤੀ ਹੋਈ ਸੀ ਅਤੇ ਐਨਕ ਲਗਾਈ ਹੋਈ ਸੀ। ਕਿਸੇ ਨੂੰ ਕੋਈ ਸ਼ੱਕ ਨਾ ਹੋਏ, ਇਸ ਲਈ ਉਹ ਵ੍ਹੀਲਚੇਅਰ ‘ਤੇ ਸਵਾਰ ਹੋ ਏਅਰਪੋਰਟ ਪਹੁੰਚਿਆ। ਉਸ ਦੇ ਚਿਹਰੇ ਤੇ ਚਿਹਰੇ ‘ਤੇ ਝੁਰੜੀਆਂ ਨਾ ਹੋਣ ਕਾਰਨ ਉਹ ਫੜਿਆ ਗਿਆ । ਸੁਰੱਖਿਆ ਅਧਿਕਾਰੀਆਂ ਨਾਲ ਗੱਲ ਕਰਦੇ ਸਮੇਂ ਅਧਿਕਾਰੀਆਂ ਨੂੰ ਉਸ ਤੇ ਸ਼ੱਕ ਪੈ ਗਿਆ ਤਾਂ ਉਸ ਵਿਅਕਤੀ ਦੀ ਬਾਰੀਕੀ ਨਾਲ ਚੈਕਿੰਗ ਕੀਤੀ ਗਈ । ਗੁਜਰਾਤੀ ਨੌਜਵਾਨ ਜੋ ਬਜ਼ੁਰਗ ਹੋਣ ਦਾ ਡਰਾਮਾ ਕਰ ਰਿਹਾ ਸੀ ਚਮੜੀ ਦੀ ਵਜ੍ਹਾ ਕਰਕੇ ਫੜਿਆ ਗਿਆ।

Real Estate