ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਇਸਰੋ ਦੇ ਪੁਲਾੜ ਮਿਸ਼ਨ ਦੀ ਕੀਤੀ ਸ਼ਲਾਘਾ

1424

ਭਾਰਤ ਚੰਦਰਯਾਨ-2 ਜਿਸ ਚੰਦ ਉਤੇ ਹੇਠਾਂ ਵੱਲ ਜਾਂਦੇ ਸਮੇਂ 2।1 ਕਿਲੋਮੀਟਰ ਦੀ ਉਚਾਈ ਉਤੇ ਜ਼ਮੀਨੀ ਸਟੇਸ਼ਨ ਨਾਲੋਂ ਇਸਦਾ ਸੰਪਰਕ ਟੁੱਟ ਗਿਆ ਸੀ ਬਾਰੇ ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਇਸਰੋ ਦੇ ਪੁਲਾੜ ਮਿਸ਼ਨ ਦੀ ਸ਼ਲਾਘਾ ਕੀਤੀ ਹੈ। ਨਾਸਾ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਪੁਲਾੜ ਮਿਸ਼ਨ ਮੁਸ਼ਕਲ ਹੁੰਦਾ ਹੈ। ਅਸੀਂ ਇਸਰੋ ਦੇ ਚੰਦਰਮਾ ਦੇ ਦੱਖਣੀ ਧਰੁਵ ਉਤੇ ਉਨ੍ਹਾਂ ਦੇ ਚੰਦਰਯਾਨ 2 ਮਿਸ਼ਨ ਨੂੰ ਉਤਾਰਣ ਦੇ ਯਤਨ ਦੀ ਸ਼ਲਾਘਾ ਕਰਦੇ ਹਾਂ। ਤੁਸੀਂ ਸਾਨੂੰ ਆਪਣੀ ਯਾਤਰਾ ਨਾਲ ਪ੍ਰੇਰਿਤ ਕੀਤਾ ਹੈ ਅਤੇ ਅਸੀਂ ਤੁਹਾਡੇ ਨਾਲ ਆਪਣੇ ਸੌਰ ਮੰਡਲ ਬਾਰੇ ਜਾਣਨ ਲਈ ਭਵਿੱਖ ਦੇ ਮੌਕਿਆਂ ਦੀ ਉਡੀਕ ਕਰ ਰਹੇ ਹਾਂ।ਉਥੇ ਸੰਯੁਕਤ ਅਰਬ ਅਮੀਰਾਤ (ਯੂਏਈ) ਸਪੇਸ ਏਜੰਸੀ ਵੱਲੋਂ ਕਿਹਾ ਗਿਆ ਹੈ ਕਿ ਚੰਦਰਯਾਨ 2 ਨਾਲ ਸੰਪਰਕ ਟੁੱਟਣ ਉਤੇ ਅਸੀਂ ਆਪਣੇ ਵੱਲੋਂ ਇਸਰੋ ਦਾ ਪੂਰਾ ਸਹਿਯੋਗ ਕਰਾਂਗੇ। ਨਾਲ ਹੀ ਭਾਰਤ ਦੇ ਇਸ ਕਦਮ ਨੇ ਸਾਬਤ ਕੀਤਾ ਹੈ ਕਿ ਪੁਲਾੜ ਦੇ ਖੇਤਰ ਵਿਚ ਭਾਰਤ ਵੱਡੀ ਭੂਮਿਕਾ ਨਿਭਾਏਗਾ ਅਤੇ ਨਵੇਂ ਮਾਪ ਸਥਾਪਤ ਕਰੇਗਾ।

Real Estate