ਬਟਾਲਾ ਪਟਾਖਾ ਫੈਕਟਰੀ ਕਾਂਡ ਮਗਰੋਂ ਪਟਿਆਲਾ ‘ਚ ਵੀ ਵੱਡਾ ਹਾਦਸਾ: ਜਾਨੀ ਨੁਕਸਾਨ ਤੋਂ ਹੋਇਆ ਬਚਾਅ

1040

ਪਟਿਆਲਾ ਦੇ ਫੋਕਲ ਪੁਆਇਟ ’ਚ ਅੱਜ ਸਵੇਰੇ ਇਕ ਕੈਮੀਕਲ ਫੈਕਟਰੀ ਵਿਚ ਭਿਆਨਕ ਅੱਗ ਲੱਗ ਗਈ ਪਰ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ । ਫੋਕਲ ਪੁਆਇਟ ਪਟਿਆਲਾ ਵਿਖੇ ਜੇ ਜੇ ਕੈਮੀਕਲ ਫੈਟਕਰੀ ਵਿਚ ਅੱਜ ਸਵੇਰੇ ਅਚਾਨਕ ਅੱਗ ਲੱਗ ਗਈ, ਜਿਸ ਨਾਲ ਫੈਕਟਰੀ ਦੀ ਇਮਾਰਤ ਦੀਆਂ ਛੱਤਾਂ ਡਿੱਗ ਗਈਆਂ, ਸਿਰਫ ਕੰਧਾਂ ਹੀ ਰਹਿ ਗਈਆਂ। ਅੱਗ ਲੱਗਣ ਨਾਲ ਫੈਕਟਰੀ ਵਿਚ ਪਏ ਕੈਮੀਕਲ ਦੇ ਡਰੰਮਾਂ ਫੱਟ ਗਏ। ਅੱਗ ਲੱਗਣ ਸਮੇਂ ਫੈਕਟਰੀ ਵਿਚ ਕੁਝ ਵਰਕਰ ਕੰਮ ਕਰ ਰਹੇ ਸਨ, ਉਹ ਕਿਸੇ ਤਰ੍ਹਾਂ ਬਚਕੇ ਬਾਹਰ ਨਿਕਲ ਗਏ।
ਜਿਕਰਯੋਗ ਹੈ ਕਿ ਪਿਛਲੇ ਦਿਨੀ ਬਟਾਲਾ ਵਿੱਚ ਵੀ ਇੱਕ ਪਟਾਕਾ ਫੈਕਰਟੀ ਵਿੱਚ ਹੋਏ ਧਮਾਕੇ ਨਾਲ 23 ਮੌਤਾਂ ਹੋ ਗਈਆਂ ਸਨ ।

Real Estate