ਪੰਜਾਬ ਯੂਨੀਵਰਸਿਟੀ ਦੀ ਪ੍ਰਧਾਨਗੀ ਆਈ SOI ਦੇ ਹੱਥ

1105

ਪੰਜਾਬ ਯੂਨੀਵਰਸਿਟੀ ‘ਚ ਹੋਈਆਂ ਚੋਣਾਂ ‘ਚ ਐੱਸ ਓ ਆਈ ਨੇ ਬਾਜ਼ੀ ਮਾਰ ਲਈ ਹੈ। ਐੱਸਓਆਈ ਦੇ ਚੇਤਨ ਚੌਧਰੀ ਪੰਜਾਬ ਯੂਨੀਵਰਸਿਟੀ ਸਟੂਡੈਂਟ ਕੌਂਸਲ ਦੇ ਨਵੇਂ ਪ੍ਰਧਾਨ ਬਣ ਗਏ ਹਨ। ਇਸ ਦੌਰਾਨ ਐੱਸਓਆਈ ਨੂੰ ਸਭ ਤੋਂ ਵੱਧ 2792 ਵੋਟਾਂ ਪਈਆਂ। ਇਸ ਤੋਂ ਬਿਨਾਂ ਏਬੀਵੀਪੀ ਦੂਜੇ ਸਥਾਨ ‘ਤੇ ਰਹੇ ਜਿਨ੍ਹਾਂ ਨੂੰ 2323 ਵੋਟਾਂ ਪਈਆਂ। ਇਸ ਤੋਂ ਬਿਨਾਂ ਐੱਸਐੱਫਐੱਸ ਨੂੰ 2271 ਅਤੇ ਐੱਨਐੱਸਯੂਆਈ ਨੂੰ 2253 ਵੋਟਾਂ ਪਈਆਂ।
ਦੱਸਣਯੋਗ ਹੈ ਕਿ ਐੱਸਓਆਈ ਅਕਾਲੀ ਦਲ ਬਾਦਲ ਦਾ ਵਿਦਿਆਰਥੀ ਵਿੰਗ ਹੈ ।ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਵਿਦਿਆਰਥੀ ਕੌਂਸਲ ਦੀਆਂ ਚੋਣਾਂ ‘ਚ ਸ਼ਾਨਦਾਰ ਜਿੱਤ ਹਾਸਿਲ ਕਰਨ ਲਈ ਸਟੂਡੈਂਟਸ ਆਰਗੇਨਾਈਜ਼ੇਸਨ ਆਫ ਇੰਡੀਆ (ਐਸਓਆਈ) ਨੂੰ ਵਧਾਈ ਦਿੱਤੀ ਹੈ ਅਤੇ ਕਿਹਾ ਹੈ ਕਿ ਇਹ ਜਿੱਤ ਸੂਬੇ ਦੇ ਨੌਜਵਾਨਾਂ ਅੰਦਰ ਜ਼ੋਰ ਫੜ ਚੁੱਕੀ ਭਾਵਨਾ ਦਾ ਪ੍ਰਤੀਕ ਹੈ। 2015 ਤੋਂ ਬਾਅਦ ਇਹ ਦੂਜੀ ਵਾਰ ਹੈ, ਜਦੋਂ ਐਸਓਆਈ ਨੇ ਵਿਦਿਆਰਥੀ ਕੌਂਸਲ ਚੋਣਾਂ ਵਿਚ ਜਿੱਤ ਹਾਸਿਲ ਕੀਤੀ ਹੈ।

Real Estate