ਅੱਜ ਪੰਜਾਬ ਬੰਦ ਦੇ ਸੱਦੇ ਦੌਰਨ ਗੋਲੀਆਂ ਚੱਲਣ ਤੇ ਭੰਨਤੋੜ ਦੀਆਂ ਖ਼ਬਰਾਂ

1427

ਪੰਜਾਬ ਦੇ ਕਈ ਸ਼ਹਿਰਾਂ ‘ਚ ਸ਼ਹਿਰ ‘ਚ ਸਮੁੱਚੇ ਦਲਿਤ ਭਾਈਚਾਰੇ ਵਲੋਂ ਇੱਕ ਨਿੱਜੀ ਚੈਨਲ ‘ਤੇ ਪ੍ਰਸਾਰਿਤ ਕੀਤੇ ਜਾ ਰਹੇ ਸੀਰੀਅਲ ‘ਸੀਆ ਰਾਮ ਕੇ ਲਵ ਕੁਸ਼’ ਨੂੰ ਬੰਦ ਕਰਵਾਉਣ ਦੇ ਵਿਰੋਧ ‘ਚ ਸੂਬਾ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕਰਦਿਆਂ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕੀਤਾ। ਅੱਜ ਕਪੂਰਥਲਾ ਮੁਕੰਮਲ ਤੌਰ ‘ਤੇ ਬੰਦ ਰਿਹਾ। ਇਸ ਮੌਕੇ ਕੁਝ ਨੌਜਵਾਨਾਂ ਵਲੋਂ ਮੋਟਰਸਾਈਕਲਾਂ ‘ਤੇ ਸ਼ਹਿਰ ‘ਚ ਰੋਸ ਮਾਰਚ ਕੱਢਿਆ ਗਿਆ। ਇਸ ਦੌਰਾਨ ਜਿੱਥੇ ਉਨ੍ਹਾਂ ਵਲੋਂ ਇੱਕ ਮੈਡੀਕਲ ਸਟੋਰ ਦੀ ਭੰਨ-ਤੋੜ ਕੀਤੀ, ਉੱਥੇ ਹੀ ਨਾਲ ਕੁਝ ਸਕੂਲ ਅਤੇ ਕਾਲਜ ਵੀ ਜ਼ਬਰਦਸਤੀ ਬੰਦ ਕਰਾਏ ਗਏ। ਇਸ ਦੇ ਨਾਲ ਹੀ ਕਪੂਰਥਲਾ ਤੋਂ ਚੱਲਣ ਵਾਲੀ ਬੱਸ ਟਰਾਂਸਪੋਰਟ ਵੀ ਬੰਦ ਰਹੀ ਅਤੇ ਵਿਖਾਵਾਕਾਰੀਆਂ ਵਲੋਂ ਆਟੋ ਰਿਕਸ਼ਾ ਤੱਕ ਵੀ ਨਹੀਂ ਚੱਲਣ ਦਿੱਤੇ ਗਏ। ਪੁਲਿਸ ਦੀ ਮੌਜੂਦਗੀ ‘ਚ ਤੋੜੇ ਗਏ ਮੈਡੀਕਲ ਸਟੋਰ ਦੇ ਮਾਮਲੇ ਸੰਬੰਧੀ ਦੁਕਾਨਦਾਰਾਂ ‘ਚ ਰੋਸ ਪਾਇਆ ਜਾ ਰਿਹਾ ਹੈ।
ਬੰਦ ਦੇ ਸੱਦੇ ਦੌਰਾਨ ਨਕੋਦਰ ‘ਚ ਗੋਲੀਆਂ ਚੱਲਣ ਦੀਆਂ ਵੀ ਖ਼ਬਰਾਂ ਹਨ। ਸ਼ਹਿਰ ਦੇ ਦੇ ਮਾਲੜੀ ਰੋਡ ‘ਤੇ ਜੈੱਨਰੇਟਰਾਂ ਦੀ ਇੱਕ ਦੁਕਾਨ ਨੂੰ ਬੰਦ ਕਰਕੇ ਕਰਮਚਾਰੀ ਅੰਦਰ ਕੰਮ ਕਰ ਰਹੇ ਸਨ। ਇਸੇ ਦੌਰਾਨ ਵਾਲਮੀਕਿ ਭਾਈਚਾਰੇ ਦੇ ਲੋਕ ਜਦੋਂ ਇੱਥੋਂ ਲੰਘੇ ਤਾਂ ਉਨ੍ਹਾਂ ਨੇ ਦੁਕਾਨ ਨੂੰ ਬੰਦ ਕਰ ਲਈ ਕਿਹਾ। ਇਸ ਦੌਰਾਨ ਭਾਈਚਾਰੇ ਦੇ ਲੋਕਾਂ ਨੇ ਦੁਕਾਨ ‘ਤੇ ਇੱਟਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਇਸ ਤੋਂ ਬਾਅਦ ਦੁਕਾਨ ਦੇ ਮਾਲਕ ਵਲੋਂ ਗੋਲੀਆਂ ਚਲਾਈਆਂ ਗਈਆਂ, ਜਿਸ ਦੌਰਾਨ ਦੋ ਲੋਕ ਜ਼ਖ਼ਮੀ ਹੋ ਗਏ। ਘਟਨਾ ਤੋਂ ਬਾਅਦ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ।

Real Estate