ਸਾਬਕਾ ਵਿਧਾਇਕ ਤੇ MP ਰਹੇ ਸੁਖਦੇਵ ਸਿੰਘ ਲਿਬੜਾ ਦਾ ਦੇਹਾਂਤ

1230

ਲੋਕ ਸਭਾ ਦੇ ਸਾਬਕਾ ਮੈਂਬਰ ਅਤੇ ਪੰਜਾਬ ਦੇ ਵਿਧਾਇਕ ਰਹਿ ਚੁੱਕੇ ਸੁਖਦੇਵ ਸਿੰਘ ਲਿਬੜਾ ਦਾ ਅੱਜ ਸਵੇਰੇ ਦੇਹਾਂਤ ਹੋ ਗਿਆ ਹੈ। ਉਹ 87 ਸਾਲਾਂ ਦੇ ਸਨ ਤੇ ਪਿਛਲੇ ਕਾਫ਼ੀ ਸਮੇਂ ਤੋਂ ਬੀਮਾਰ ਚੱਲ ਰਹੇ ਸਨ। ਲਿਬੜਾ ਦਾ ਅੰਤਿਮ ਸਸਕਾਰ ਅੱਜ ਸ਼ੁੰਕਰਵਾਰ ਦੁਪਹਿਰੇ ਲੁਧਿਆਣਾ ਜ਼ਿਲ੍ਹੇ ਦੀ ਖੰਨਾ ਤਹਿਸੀਲ ’ਚ ਪੈਂਦੇ ਉਨ੍ਹਾਂ ਦੇ ਜੱਦੀ ਪਿੰਡ ਲਿਬੜਾ ਵਿਖੇ ਕੀਤਾ ਜਾਵੇਗਾ। ਸੁਖਦੇਵ ਸਿੰਘ ਲਿਬੜਾ ਦਾ ਜਨਮ 7 ਨਵੰਬਰ, 1932 ਕਰਤਾਰ ਸਿੰਘ ਤੇ ਸ੍ਰੀਮਤੀ ਚੰਦ ਕੌਰ ਦੇ ਘਰ ਹੋਇਆ ਸੀ। ਉਨ੍ਹਾਂ ਦੇ 3 ਪੁੱਤਰ ਤੇ 3 ਹੀ ਧੀਆਂ ਹਨ। ਲਿਬੜਾ 14ਵੀਂ ਤੇ 15ਵੀਂ ਲੋਕ ਸਭਾ ਦੇ ਮੈਂਬਰ ਰਹੇ ਸਨ। ਉਹ 1985 ’ਚ ਪੰਜਾਬ ਵਿਧਾਨ ਸਭਾ ਦੇ ਮੈਂਬਰ ਵੀ ਰਹੇ। ਇਸ ਤੋਂ ਇਲਾਵਾ ਉਹ 1998 ਤੋਂ ਲੈ ਕੇ 2004 ਤੱਕ ਰਾਜ ਸਭਾ ਦੇ ਮੈਂਬਰ ਵੀ ਰਹੇ। ਉਹ ਪੰਜਾਬ ਦੇ ਫ਼ਤਿਹਗੜ੍ਹ ਸਾਹਿਬ ਹਲਕੇ ਦੀ ਨੁਮਾਇੰਦਗੀ ਕਰਦੇ ਸਨ ।

Real Estate