SC ਵੱਲੋਂ ਕਸ਼ਮੀਰੀ ਰਜਨੀਤਿਕ ਆਗੂ ਮੁਹੰਮਦ ਤਾਰੀਗਾਮੀ ਨੂੰ ਏਮਜ਼ ਭੇਜਣ ਦੇ ਹੁਕਮ ਤੇ ਮਹਿਬੂਬਾ ਮੁਫਤੀ ਨੂੰ ਧੀ ਨਾਲ ਮਿਲਣ ਦੀ ਦੀ ਆਗਿਆ

986

ਕਸ਼ਮੀਰ ‘ਚ ਬਿਮਾਰ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) (ਸੀਪੀਆਈ ਐਮ) ਦੇ ਆਗੂ ਮੁਹੰਮਦ ਯੂਸੁਫ ਤਾਰੀਗਾਮੀ ਨੁੰ ਸੁਪਰੀਮ ਕੋਰਟ ਨੇ ਵੀਰਵਾਰ ਨੂੰ ਸ੍ਰੀਨਗਰ ਤੋਂ ਦਿੱਲੀ ਸਥਿਤ ਏਮਸ ਵਿਚ ਬਦਲਣ ਦੇ ਹੁਕਮ ਕੀਤੇ ਹਨ। ਤਾਰੀਗਾਮੀ ਇਸ ਸਮੇਂ ਸ੍ਰੀਨਗਰ ਵਿਚ ਆਪਣੇ ਘਰ ਵਿਚ ਨਜ਼ਰਬੰਦ ਹਨ। ਮੁੱਖ ਜੱਜ ਰੰਜਨ ਗੋਗੋਈ, ਜੱਜ ਐਸ ਏ ਬੋਬੜੇ ਅਤੇ ਜੱਜ ਐਸ ਅਬਦੁਲ ਨਜੀਰ ਦੇ ਬੈਂਚ ਨੇ ਕਿਹਾ ਕਿ ਸ੍ਰੀਨਗਰ ਸਥਿਤ ਸ਼ੇਰ ਏ ਕਸ਼ਮੀਰ ਇੰਸਟੀਚਿਊਟ ਆਫ ਮੈਡੀਕਲ ਸਾਇਸ ਅਤੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਦੇ ਡਾਕਟਰਾਂ ਵਿਚ ਹੋਈ ਚਰਚਾ ਦੇ ਬਾਅਦ ਹੀ ਤਾਰੀਗਾਮੀ ਨੂੰ ਬਦਲਿਆ ਜਾਵੇਗਾ।ਬੈਂਚ ਨੇ ਸੀਪੀਆਈ (ਐਮ) ਦੇ ਜਨਰਲ ਸਕੱਤਰ ਸੀਤਾ ਰਾਮ ਯੇਚੁਰੀ ਦੀ ਪਟੀਸ਼ਨ ਉਤੇ ਕੇਂਦਰ ਅਤੇ ਜੰਮੂ ਕਸ਼ਮੀਰ ਪ੍ਰਸ਼ਾਸਨ ਨੂੰ ਨੋਟਿਸ ਵੀ ਜਾਰੀ ਕੀਤੇ। ਯੇਚੁਰੀ ਨੇ ਪਟੀਸ਼ਨ ਵਿਚ ਕਿਹਾ ਕਿ ਤਾਰੀਗਾਮੀ ਨੂੰ ਨਜ਼ਰਬੰਦ ਕਰਨ ਦਾ ਕੋਈ ਇਕ ਅਜਿਹਾ ਆਦੇਸ਼ ਨਹੀਂ ਸੀ। ਨਾਲ ਹੀ ਬੈਂਚ ਨੇ ਇਸ ਪਟੀਸ਼ਨ ਉਤੇ ਇਕ ਹਫਤੇ ਦੇ ਵਿਚ ਜਵਾਬ ਮੰਗਿਆ ਹੈ। ਇਸ ਮਾਮਲੇ ਵਿਚ ਹੁਣ 16 ਸਤੰਬਰ ਨੂੰ ਅਗਲੀ ਸੁਣਵਾਈ ਹੋਵੇਗੀ। ਅਦਾਲਤ ਨੇ ਕਿਹਾ ਕਿ ਕੇਂਦਰ ਅਤੇ ਜੰਮੂ ਕਸ਼ਮੀਰ ਪ੍ਰਸ਼ਾਸਨ ਦਾ ਜਾਵਬ ਮਿਲਣ ਬਾਅਦ ਇਨ੍ਹਾਂ ਸਾਰੇ ਮੁੱਦਿਆਂ ਉਤੇ 16 ਸਤੰਬਰ ਨੂੰ ਵਿਚਾਰ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਅਦਾਲਤ ਨੇ ਸਪੱਸ਼ਟ ਕੀਤਾ ਸੀ ਕਿ ਯੇਚੁਰੀ ਨੂੰ ਸਿਰਫ ਆਪਣੇ ਬਿਮਾਰ ਪਾਰਟੀ ਸਹਿਯੋਗੀ ਨਾਲ ਮੁਲਾਕਾਤ ਲਈ ਜੰਮੂ ਕਸ਼ਮੀਰ ਜਾਣ ਦੀ ਆਗਿਆ ਦਿੱਤੀ ਜਾ ਰਹੀ ਹੈ।
ਇੱਕ ਹੋਰ ਪਟੀਸ਼ਨ ਦੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਵੀਰਵਾਰ ਨੂੰ ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਦੀ ਧੀ ਨੂੰ ਹਿਰਾਸਤ ਵਿਚ ਬੰਦ ਆਪਣੀ ਮਾਂ ਨਾਲ ਮਿਲਣ ਦੀ ਆਗਿਆ ਦੇ ਦਿੱਤੀ। ਮਹਿਬੂਬਾ ਮੁਫਤੀ ਦੀ ਧੀ ਨੇ ਬੁੱਧਵਾਰ ਨੂੰ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਇਰ ਕਰਕੇ ਕਿਹਾ ਸੀ ਕਿ ਉਹ ਧਾਰਾ 370 ਦੇ ਜ਼ਿਆਦਾਤਰ ਪ੍ਰਾਵਧਾਨਾਂ ਨੂੰ ਖਤਮ ਕੀਤੇ ਜਾਣ ਬਾਅਦ ਹਿਰਾਸਤ ਵਿਚ ਬੰਦ ਆਪਣੀ ਮਾਂ ਨੂੰ ਮਿਲਣਾ ਚਾਹੁੰਦੀ ਹੈ ਅਤੇ ਅਧਿਕਾਰੀਆਂ ਨੂੰ ਇਸਦੀ ਆਗਿਆ ਦੇਣ ਦਾ ਨਿਰਦੇਸ਼ ਦਿੱਤਾ ਜਾਵੇ। ਸਮਾਚਾਰ ਏਜੰਸੀ ਏਐਨਆਈ ਮੁਤਾਬਕ ਸੁਪਰੀਮ ਕੋਰਟ ਨੇ ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਧੀ ਇਲਤਿਜਾ ਨੂੰ ਨਿੱਜੀ ਤੌਰ ਉਤੇ ਆਪਣੀ ਮਾਂ ਨਾਲ ਮਿਲਣ ਲਈ ਚੇਨਈ ਤੋਂ ਸ੍ਰੀਨਗਰ ਦੀ ਯਾਤਰਾ ਕਰਨ ਦੀ ਆਗਿਆ ਦਿੱਤੀ। ਹਾਲਾਂਕਿ ਅਦਾਲਤ ਨੇ ਕਿਹਾ ਕਿ ਉਹ ਸ੍ਰੀਨਗਰ ਦੇ ਹੋਰ ਹਿੱਸਿਆਂ ਵਿਚ ਜਾ ਸਕਦੀ ਹੈ, ਪ੍ਰੰਤੂ ਜੇਕਰ ਜ਼ਰੂਰਤ ਪਈ ਤਾਂ ਉਨ੍ਹਾਂ ਨੂੰ ਇਸ ਲਈ ਅਧਿਕਾਰੀਆਂ ਤੋਂ ਅਗਾਊ ਆਗਿਆ ਲੈਣੀ ਹੋਵੇਗੀ।ਇਲਤਿਜ਼ਾ ਨੇ ਬੁੱਧਵਾਰ ਨੂੰ ਆਪਣੀ ਪਟੀਸ਼ਨ ਵਿਚ ਕਿਹਾ ਸੀ ਕਿ ਉਹ ਆਪਣੀ ਮਾਂ ਦੀ ਸਿਹਤ ਨੂੰ ਲੈ ਕੇ ਚਿਤਿੰਤ ਹੈ, ਕਿਉਂਕਿ ਉਨ੍ਹਾਂ ਨਾਲ ਇਕ ਮਹੀਨੇ ਤੋਂ ਮੁਲਾਕਾਤ ਨਹੀਂ ਹੋਈ ਹੈ।

Real Estate