ਸਕੂਟਰੀ ਦੇ 23 ਹਜ਼ਾਰ ਰੁਪਏ ਦੇ ਚਲਾਣ ਮਗਰੋਂ ਇੱਕ ਟਰੱਕ ਦਾ 59 ਹਜਾਰ ਰੁਪਏ ਦਾ ਚਲਾਨ ਖ਼ਬਰਾਂ ‘ਚ

1076

ਨਵਾਂ ਮੋਟਰ ਗੱਡੀ ਐਕਟ 1 ਸਤੰਬਰ ਤੋਂ ਲਾਗੂ ਹੋ ਗਿਆ ਹੈ। ਗੁਰੁਗਰਾਮ ‘ਚ ਇੱਕ ਸਕੂਟਰੀ ਦੇ 23 ਹਜ਼ਾਰ ਰੁਪਏ ਦੇ ਚਲਾਣ ਮਗਰੋਂ ਗੁਰੁਗਰਾਮ ਟਰੈਫਿਕ ਪੁਲਿਸ ਨੇ ਹੀ ਇੱਕ ਟਰੱਕ ਦਾ 59 ਹਜਾਰ ਰੁਪਏ ਦਾ ਚਲਾਨ ਕੱਟਿਆ ਹੈ। ਉਹ ਵੀ ਇੱਕ ਨਹੀਂ ਸਗੋਂ 10 ਨਿਯਮਾਂ ਵਿੱਚ।
ਡਰਾਇਵਿੰਗ ਲਾਇਸੈਂਸ ਮੌਜੂਦ ਨਹੀਂ
ਰਜਿਸਟਰੇਸ਼ਨ ਸਰਟਿਫਿਕੇਟ ਨਹੀਂ
ਟਰਾਂਸਪੋਰਟ ਵਾਹਨ ਨੂੰ ਬਿਨਾਂ ਫਿਟਨੇਸ ਦੇ ਕੰਮ ਵਿੱਚ ਲਿਆਉਣ
ਥਰਡ ਪਾਰਟੀ ਦਾ ਇੰਸ਼ੋਰੈਂਸ ਨਹੀਂ
ਪ੍ਰਦੂਸ਼ਣ ਸਰਟਿਫਿਕੇਟ ਨਹੀਂ
ਖਤਰਨਾਕ ਮਾਲ ਨੂੰ ਟਰਾਂਸਪੋਰਟ ਕਰਨਾ
ਖਤਰਨਾਕ ਡਰਾਇਵਿੰਗ
ਪੁਲਿਸ ਦੇ ਆਰਡਰ ਨੂੰ ਨਾ ਮੰਨਣਾ
ਟਰੈਫਿਕ ਸਿਗਨਲ ਨੂੰ ਨਾ ਮੰਨਣਾ
ਪੀਲੀ ਲਾਇਟ ਦੀ ਉਲੰਘਣਾ ਕਰਨਾ
ਇਹਨਾਂ 10 ਕਾਰਨਾਂ ਕਰਕੇ ਟਰੱਕ ਡਰਾਇਵਰ ਦਾ ਚਲਾਨ 59 ਹਜਾਰ ਦਾ ਕੱਟਿਆ ਗਿਆ। ਜੇਕਰ ਗੁਰੂਗਰਾਮ ਟਰੈਫਿਕ ਪੁਲਿਸ ਦੇ ਟਵਿਟਰ ਨੂੰ ਵੇਖੋ, ਤਾਂ ਵਿੱਖ ਜਾਵੇਗਾ ਕਿ ਕਿਸ ਸਪੀਡ ਨਾਲ ਲੋਕਾਂ ਦੇ ਭਿਆਨਕ ਚਲਾਨ ਕੱਟ ਰਹੇ ਹਨ। ਇੱਕ ਕਾਰ ਦਾ ਵੀ 59 ਹਜਾਰ ਰੁਪਏ ਦਾ ਚਲਾਨ ਕੱਟਿਆ ਹੈ। ਹੁਣ ਨਵੇਂ ਨਿਯਮ ਤਾਂ ਆ ਗਏ ਹਨ ਤੇ ਪੁਲਿਸ ਵੱਡੇ-ਵੱਡੇ ਚਲਾਨ ਕੱਟ ਰਹੀ ਹੈ ।

Real Estate