ਤਰਨਤਾਰਨ ਦੇ ਪਿੰਡ ਪੰਡੋਰੀ ਗੋਲਾ ਵਿੱਚ ਹੋਇਆ ਧਮਾਕਾ ਬਣਿਆ ਭੇਦ

1325

ਤਰਨਤਾਰਨ ਦੇ ਪਿੰਡ ਪੰਡੋਰੀ ਗੋਲਾ ਵਿੱਚ ਬੀਤੀ ਰਾਤ ਹੋਏ ਧਾਮਕੇ ਵਿਚ ਹੋਈਆਂ ਦੋ ਮੌਤਾਂ ਦਾ ਭੇਤ ਬਰਕਰਾਰ ਹੈ। ਪਿੰਡ ਪੰਡੋਰੀ ਗੋਲਾ ਧਮਾਕਾ ਕਿਸ ਤਰ੍ਹਾਂ ਹੋਇਆ ਇਸ ਨੂੰ ਲੈ ਕੇ ਪੁਲਿਸ ਵੱਖ–ਵੱਖ ਪੱਖਾਂ ਉਤੇ ਜਾਂਚ ਕਰ ਰਹੀ ਹੈ। ਪਿੰਡ ਪੰਡੋਰੀ ਗੋਲਾ ਵਿਚ ਦੇਰ ਰਾਤ ਕਰੀਬ 9 ਵਜੇ ਹੋਏ ਧਮਾਕੇ ਵਿਚ ਦੋ ਵਿਅਕਤੀਆਂ ਦੀ ਮੌਤ ਹੋ ਗਈ, ਜਦੋਂ ਕਿ ਇਕ ਜ਼ਖਮੀ ਹੋ ਗਿਆ। ਮ੍ਰਿਤਕਾਂ ਦੀ ਪਹਿਚਾਣ ਹੈਪੀ ਪਿੰਡ ਬਚਰੇ ਅਤੇ ਵਿੱਕੀ ਵਾਸੀ ਕਾਦਗਿੱਲ ਵਜੋਂ ਹੋਈ ਹੈ। ਜਦੋਂ ਕਿ ਜ਼ਖਮੀ ਦੀ ਗੁਰਜੰਟ ਸਿੰਘ ਵਾਸੀ ਕਾਦਗਿੱਲ ਵਜੋਂ ਹੋਈ ਹੈ। ਧਮਾਕੇ ਦੀ ਸੂਚਨਾ ਮਿਲਦਿਆਂ ਹੀ ਉਪ ਪੁਲਿਸ ਕਪਤਾਨ (ਡੀਐਸਪੀ) ਗੋਇੰਦਵਾਲ ਸਾਹਿਬ ਸਮੇਤ ਪੁਲਿਸ ਪਾਰਟੀ ਮੌਕੇ ਉਤੇ ਪਹੁੰਚੀ ਅਤੇ ਇਸ ਧਮਾਕੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਡੀਐਸਪੀ ਨੇ ਕਿਹਾ ਪਿੰਡ ਪੰਡੋਰੀ ਗੋਲਾ ਨੇੜੇ ਕਲੇਰ ਰੋਡ ਉਤੇ ਇਕ ਜ਼ੋਰਦਾਰ ਧਮਾਕਾ ਹੋਇਆ ਸੀ। ਜਿਸ ਵਿਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਅਤੇ ਇਕ ਜ਼ਖਮੀ ਪਾਇਆ। ਜ਼ਖਮੀ ਨੂੰ ਤਰਨਤਾਰਨ ਦੇ ਸਿਵਲ ਹਸਪਤਾਲ ਲਿਜਾਇਆ ਗਿਆ ਅਤੇ ਉਸਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪੁਲਿਸ ਵੱਲੋਂ ਇਸ ਧਮਾਕੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮੁਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਉਤੇ ਮਿੱਟੀ ਪੁੱਟੀ ਹੋਈ ਸੀ। ਇਸ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ ਕਿ ਤਿੰਨੇ ਵਿਅਕਤੀ ਕਿਸੇ ਬੰਬ ਨੂੰ ਲੁਕਾਉਣ ਲਈ ਆਏ ਸਨ ਜਾਂ ਫਿਰ ਕੱਢਣ ਲਈ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਨਾਲ ਦੇ ਕਈ ਪਿੰਡਾਂ ਵਿੱਚ ਇਸ ਦੀ ਆਵਾਜ਼ ਸੁਣਾਈ ਦਿੱਤੀ।
ਬੀਤੇ ਦਿਨ ਬਟਾਲਾ ਵਿੱਚ ਵੀ ਪਟਾਕਾ ਫੈਕਟਰੀ ਵਿੱਚ ਧਮਾਕਾ ਹੋਇਆ ਜਿਸ ਵਿੱਚ 23 ਮੌਤਾਂ ਹੋਈਆਂ ਹਨ।

Real Estate