ਡਾ. ਗੁਰਮੀਤ ਸਿੰਘ ਧਾਲੀਵਾਲ ਬਣਾਏ ਗਏ ਪੰਜਾਬ ਅਨਏਡਿਡ ਟੈਕਨੀਕਲ ਇੰਸਟੀਚਿਊਟ ਐਸੋਸੀਏਸ਼ਨ (ਪੁਟੀਆ) ਦੇ ਨਵੇਂ ਪ੍ਰਧਾਨ

817

ਬਠਿੰਡਾ, 4 ਸਤੰਬਰ (ਬਲਵਿੰਦਰ ਸਿੰਘ ਭੁੱਲਰ)

ਬੀਤੇ ਦਿਨ ਪੰਜਾਬ ਅਨਏਡਿਡ ਟੈਕਨੀਕਲ ਇੰਸਟੀਚਿਊਟ ਐਸੋਸੀਏਸ਼ਨ (ਪੁਟੀਆ) ਦੀ ਜਰਨਲ ਬਾਡੀ ਦੀ ਮੀਟਿੰਗ ਹੋਈ, ਜਿਸ ਵਿੱਚ ਹਾਜ਼ਰ ਸਮੂਹ ਮੈਂਬਰਾਂ ਨੇ ਪੁਟੀਆ ਦੇ ਸੰਸਥਾਪਕ ਡਾ। ਜੇ। ਐਸ। ਧਾਲੀਵਾਲ ਦੀਆਂ ਪੁਟੀਆ ਸਬੰਧੀ ਸੇਵਾਵਾਂ ਦੀ ਭਰਪੂਰ ਸ਼ਲਾਘਾ ਕੀਤੀ । ਇਸ ਉਪਰੰਤ ਮੀਟਿੰਗ ਵਿੱਚ ਨਵੀਂ ਕਾਰਜਕਾਰਨੀ ਕਮੇਟੀ ਗਠਿਤ ਕੀਤੀ ਗਈ, ਜਿਸ ਅਨੁਸਾਰ ਸਰਬਸੰਮਤੀ ਨਾਲ ਡਾ। ਜੇ। ਐਸ।ਧਾਲੀਵਾਲ (ਬੀ।ਆਈ।ਐਸ।ਗਰੁੱਪ ਆਫ਼ ਇੰਸਟੀਚਿਊਸ਼ਨਜ਼) ਨੂੰ ਮੁੱਖ ਸ੍ਰਪਰਸਤ, ਸ੍ਰੀ ਰਮਨ ਭੱਲਾ (ਅਮਨ ਭੱਲਾ ਗਰੁੱਪ ਆਫ਼ ਇੰਸਟੀਚਿਊਟਸ), ਇੰਜ। ਐਸ। ਕੇ ਪੁੰਜ (ਸ੍ਰੀ ਸਾਂਈ ਗਰੁੱਪ ਆਫ਼ ਇੰਸਟੀਚਿਊਟਸ), ਸ੍ਰੀ ਸੁਖਦੇਵ ਸਿੰਗਲਾ (ਇੰਡੋ ਗਲੋਬਲ ਗਰੁੱਪ ਆਫ਼ ਕਾਲਜਿਜ਼) , ਸ। ਅਵਤਾਰ ਸਿੰਘ (ਸਖਮਨੀ ਗਰੁੱਪ ਆਫ਼ ਇੰਸਟੀਚਿਊਸ਼ਨਜ਼) , ਡਾ। ਮਧੂ ਚਿਤਕਾਰਾ ( ਚਿਤਕਾਰਾ ਗਰੁੱਪ) , ਡਾ। ਸਤਨਾਮ ਸਿੰਘ ਸੰਧੂ ( ਚੰਡੀਗੜ੍ਹ ਯੂਨੀਵਰਸਿਟੀ) ਸ। ਗੁਰਵਿੰਦਰ ਸਿੰਘ ਬਾਹਰਾ (ਬਾਹਰਾ ਗਰੁੱਪ ਆਫ਼ ਇੰਸਟੀਚਿਊਟਸ) , ਸ੍ਰੀ ਅਸ਼ੋਕ ਮਿੱਤਲ (ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ) , ਡਾ। ਜੋਰਾ ਸਿੰਘ ( ਦੇਸ਼ ਭਗਤ ਯੂਨੀਵਰਸਿਟੀ) , ਸ। ਚਰਨਜੀਤ ਸਿੰਘ (ਸੀ।ਟੀ ਗਰੁੱਪ ਆਫ਼ ਇੰਸਟੀਚਿਊਸ਼ਨਜ਼) , ਸ੍ਰੀ ਹੁਕਮ ਚੰਦ ਬਾਂਸਲ ( ਆਰ।ਆਈ।ਐਮ।ਟੀ। ਯੂਨੀਵਰਸਿਟੀ) ਅਤੇ ਡਾ। ਰੋਹਨ ਸੱਚਦੇਵਾ (ਲਾਲਾ ਲਾਜਪਤ ਰਾਏ ਗਰੁੱਪ ਆਫ਼ ਇੰਸਟੀਚਿਊਟਸ) ਨੂੰ ਸਰਪ੍ਰਸਤ, ਡਾ। ਗੁਰਮੀਤ ਸਿੰਘ ਧਾਲੀਵਾਲ (ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼) ਨੂੰ ਪ੍ਰਧਾਨ, ਮਨਜੀਤ ਸਿੰਘ (ਦੋਆਬਾ ਗਰੁੱਪ ਆਫ਼ ਕਾਲਜਿਜ਼) , ਸ। ਰਛਪਾਲ ਸਿੰਘ ਧਾਲੀਵਾਲ (ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼), ਸ। ਸ਼ਵਿੰਦਰ ਸਿੰਘ ਗਿੱਲ (ਸੁਖਜਿੰਦਰਾ ਗਰੁੱਪ ਆਫ਼ ਇੰਸਟੀਚਿਊਟਸ), ਸ। ਗੁਰਤੇਜ ਸਿੰਘ ਬਰਾੜ (ਆਕਲੀਆ ਗਰੁੱਪ ਆਫ਼ ਇੰਸਟੀਚਿਊਸ਼ਨਜ਼) ਅਤੇ ਸ। ਦਵਿੰਦਰਪਾਲ ਸਿੰਘ (ਦੇਸ਼ ਭਗਤ ਗਰੁੱਪ ਆਫ਼ ਇੰਸਟੀਚਿਊਸ਼ਨਜ਼) ਨੂੰ ਸੀਨੀਅਰ ਵਾਈਸ ਪ੍ਰਧਾਨ, ਸ੍ਰੀ ਹਰਿੰਦਰ ਕੰਡਾ (ਕੂਇਸਟ ਗਰੁੱਪ ਆਫ਼ ਇੰਸਟੀਚਿਊਸ਼ਨਜ਼) ਨੂੰ ਜਰਨਲ ਸਕੱਤਰ ਅਤੇ ਸ੍ਰੀ ਵਿਪਨ ਸ਼ਰਮਾ (ਸੱਤਿਅਮ ਗਰੁੱਪ ਆਫ਼ ਇੰਸਟੀਚਿਊਸ਼ਨਜ਼) ਤੇ ਸ੍ਰੀ ਨਰੇਸ਼ ਨਾਗਪਾਲ ( ਸ੍ਰੀ ਸਾਂਈ ਗਰੁੱਪ ਆਫ਼ ਇੰਸਟੀਚਿਊਟਸ ) ਨੂੰ ਮੀਡੀਆ ਕੋਆਰਡੀਨੇਟਰ ਅਤੇ ਸ੍ਰ। ਰਜਿੰਦਰ ਸਿੰਘ ਧਨੋਆ ਨੂੰ ਆਨਰੇਰੀ ਸੈਕਟਰੀ ਚੁਣਿਆ ਗਿਆ। ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਬਿਹਤਰ ਤਾਲਮੇਲ ਲਈ ਪੰਜਾਬ ਨੂੰ ਪੰਜ ਜ਼ੋਨਾਂ ਵਿੱਚ ਵੰਡਿਆ ਗਿਆ ਅਤੇ ਹਰ ਇੱਕ ਸੀਨੀਅਰ ਮੀਤ ਪ੍ਰਧਾਨ ਨੂੰ ਇੱਕ-ਇੱਕ ਜ਼ੋਨ ਦਾ ਇੰਚਾਰਜ ਥਾਪਿਆ ਗਿਆ। ਇਹ ਵੀ ਤਹਿ ਕੀਤਾ ਗਿਆ ਕਿ ਹਰ ਇੱਕ ਜ਼ੋਨ ਇੰਚਾਰਜ ਵੱਲੋਂ ਪੰਜਾਬ ਦੇ ਸਮੂਹ ਜਿਲ੍ਹਿਆਂ ਦੇ ਕੋਆਰਡੀਨੇਟਰ ਥਾਪੇ ਜਾਣਗੇ, ਜੋ ਕਿ ਕਾਰਜਕਾਰਨੀ ਦੇ ਮੈਂਬਰ ਹੋਣਗੇ। ਪੁਟੀਆ ਦੇ ਨਵ-ਨਿਯੁਕਤ ਪ੍ਰਧਾਨ ਡਾ। ਗੁਰਮੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਸਮੂਹ ਮੈਂਬਰਾਂ ਨੇ ਇਸ ਗੱਲ ਦੀ ਸਹਿਮਤੀ ਦਿੱਤੀ ਹੈ ਕਿ ਪੁਟੀਆ ਤਕਨੀਕੀ ਸਿੱਖਿਆ ਨਾਲ ਜੁੜੀ ਪੰਜਾਬ ਅਨਏਡਿਡ ਕਾਲਜ ਐਸੋਸੀਏਸ਼ਨ ( ਪੂਕਾ) , ਐਸੋਸੀਏਸ਼ਨ ਆਫ਼ ਪੋਲੀਟੈਕਨੀਕਲ ਕਾਲਜਿਜ਼,ਪੰਜਾਬ ਅਤੇ ਪੰਜਾਬ ਆਈ।ਟੀ।ਆਈ। ਐਸੋਸੀਏਸ਼ਨ ਨਾਲ ਮਿਲ ਕੇ ਸੂਬੇ ਵਿੱਚ ਤਕਨੀਕੀ ਸਿੱਖਿਆ ਦੇ ਪੱਧਰ ਅਤੇ ਮਿਆਰ ਨੂੰ ਉ¤ਚਾ ਚੁੱਕਣ ਲਈ ਯਤਨ ਕਰੇਗੀ । ਉਹਨਾਂ ਅੱਗੇ ਕਿਹਾ ਕਿ ਪੁਟੀਆ ਇੱਕ ਅਜਿਹਾ ਮੰਚ ਤਿਆਰ ਕਰੇਗੀ ਜਿੱਥੇ ਕਿ ਸਰਕਾਰ, ਸੰਸਥਾਵਾਂ ਅਤੇ ਇੰਡਸਟਰੀ ਇਕੱਠੇ ਹੋ ਕੇ ਤਕਨੀਕੀ ਸਿੱਖਿਆ ਦੇ ਖੇਤਰ ਵਿੱਚ ਕੰਮ ਕਰ ਸਕਣ । ਇਸ ਤਹਿਤ ਸੰਸਥਾਵਾਂ ਦਾ ਇੰਡਸਟਰੀ ਨਾਲ ਤਾਲਮੇਲ ਵਿੱਚ ਵਾਧਾ ਕੀਤਾ ਜਾਵੇਗਾ ਤਾਂ ਜੋ ਇੰਡਸਟਰੀ ਦੀ ਲੋੜ ਮੁਤਾਬਕ ਤਕਨੀਕੀ ਹੁਨਰਮੰਦ ਕਾਮੇ ਤਿਆਰ ਕੀਤੇ ਜਾ ਸਕਣ ।
ਸੀਨੀਅਰ ਵਾਈਸ ਪ੍ਰਧਾਨ ਸ। ਮਨਜੀਤ ਸਿੰਘ (ਦੋਆਬਾ ਗਰੁੱਪ ਆਫ਼ ਕਾਲਜਿਜ਼) ਨੇ ਕਿਹਾ ਕਿ ਉਨ੍ਹਾਂ ਕਿਹਾ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਆਡਿਟ ਦਾ ਲੇਖਾ ਜੋਖਾ ਪੂਰਾ ਕਰਕੇ 2016- 17 ਤੱਕ ਦੇ ਬਕਾਇਆ ਫੰਡਾਂ ਦੇ ਨਾਲ-ਨਾਲ 2017-18 ਅਤੇ 2018- 19 ਦੇ ਫੰਡ ਵੀ ਜਲਦੀ ਰਿਲੀਜ਼ ਕਰਵਾਏ ਜਾਣਗੇ। ਸੀਨੀਅਰ ਵਾਈਸ ਪ੍ਰਧਾਨ ਸ। ਰਛਪਾਲ ਸਿੰਘ ਧਾਲੀਵਾਲ (ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼) ਨੇ ਯੂਨੀਵਰਸਿਟੀ ਅਤੇ ਬੋਰਡ ਨਾਲ ਸਬੰਧਿਤ ਕਾਲਜਾਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਵਿਚਾਰ ਚਰਚਾ ਕੀਤੀ ਅਤੇ ਕਿਹਾ ਕਿ ਇਹਨਾਂ ਸਮੱਸਿਆਵਾਂ ਦੇ ਠੋਸ ਹੱਲ ਲੱਭਣ ਲਈ ਯੋਜਨਾਬੰਦੀ ਤੇ ਲਗਾਤਾਰ ਕਾਰਜ ਕੀਤਾ ਜਾਵੇ। ਸੀਨੀਅਰ ਵਾਈਸ ਪ੍ਰਧਾਨ, ਸ। ਸ਼ਵਿੰਦਰ ਸਿੰਘ ਗਿੱਲ (ਸੁਖਜਿੰਦਰਾ ਗਰੁੱਪ ਆਫ਼ ਇੰਸਟੀਚਿਊਟਸ) ਨੇ ਹੜ ਪੀੜਤ ਖੇਤਰਾਂ ਦੀ ਸਹਾਇਤਾ ਲਈ ਸਾਰੀਆਂ ਸੰਸਥਾਵਾਂ ਵੱਲੋਂ ਸਹਿਯੋਗ ਕਰਨ ਦੇ ਉਦੇਸ਼ ਬਾਰੇ ਵਿਚਾਰ ਸਾਂਝੇ ਕੀਤੇ। ਸੀਨੀਅਰ ਵਾਈਸ ਪ੍ਰਧਾਨ, ਸ। ਗੁਰਤੇਜ ਸਿੰਘ ਬਰਾੜ (ਆਕਲੀਆ ਗਰੁੱਪ ਆਫ਼ ਇੰਸਟੀਚਿਊਸ਼ਨਜ਼) ਨੇ ਤਕਨੀਕੀ ਸਿੱਖਿਆ ਨੂੰ ਪੁਨਰ-ਸੁਰਜੀਤ ਕਰਨ ਲਈ ਪਲੇਸਮੇਂਟਾਂ ਅਤੇ ਅਕਾਦਮਿਕ ਨੂੰ ਸੰਯੁਕਤ ਰੂਪ ਵਿੱਚ ਬਿਹਤਰ ਬਣਾਉਣ ਦੀ ਲੋੜ ’ਤੇ ਜ਼ੋਰ ਦਿੱਤਾ । ਸੀਨੀਅਰ ਵਾਈਸ ਪ੍ਰਧਾਨ, ਸ। ਦਵਿੰਦਰਪਾਲ ਸਿੰਘ (ਦੇਸ਼ ਭਗਤ ਗਰੁੱਪ ਆਫ਼ ਇੰਸਟੀਚਿਊਸ਼ਨਜ਼) ਨੇ ਕਿਹਾ ਕਿ ਤਕਨੀਕੀ
ਸੰਸਥਾਵਾਂ ਨੂੰ ਦਰਪੇਸ਼ ਸਮੱਸਿਆਵਾਂ ਦੇ ਮੱਦੇਨਜ਼ਰ ਕਾਲਜਾਂ ਵਿੱਚ ਦਾਖਲਿਆਂ ਦੀ ਆਖਰੀ ਮਿਤੀ ਵਧਾਉਣ ਲਈ ਮਾਨਯੋਗ ਸੁਪਰੀਮ ਕੋਰਟ ਵਿੱਚ ਕੇਸ ਫਾਈਲ ਕੀਤਾ ਜਾਵੇਗਾ। ਜਰਨਲ ਸਕੱਤਰ ਸ੍ਰੀ ਹਰਿੰਦਰ ਕੰਡਾ (ਕੂਇਸਟ ਗਰੁੱਪ ਆਫ਼ ਇੰਸਟੀਚਿਊਸ਼ਨਜ਼) ਅਤੇ ਮੀਡੀਆ ਕੋਆਰਡੀਨੇਟਰ ਸ੍ਰੀ ਵਿਪਨ ਸ਼ਰਮਾ (ਸੱਤਿਅਮ ਗਰੁੱਪ ਆਫ਼ ਇੰਸਟੀਚਿਊਸ਼ਨਜ਼) ਨੇ ਕਿਹਾ ਕਿ ਪਿਛਲੇ ਸਮੇਂ ਵਿੱਚ ਵੇਖਣ ਵਿੱਚ ਆਇਆ ਹੈ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਨਾ ਰਿਲੀਜ਼ ਹੋਣ ਕਰਕੇ ਬੈਕਾਂ ਵੱਲੋਂ ਕਰਜ਼ਾਈ ਤਕਨੀਕੀ ਸੰਸਥਾਵਾਂ ਦੇ ਖਾਤੇ ਐਨ।ਪੀ।ਏ। ਹੋ ਗਏ ਹਨ । ਅਜਿਹੀਆਂ ਕੁਝ ਸੰਸਥਾਵਾਂ ’ਤੇ ਬੈਕਾਂ ਵੱਲੋਂ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਸ ਦਾ ਪੁਟੀਆ ਪੂਰਨ ਵਿਰੋਧ ਕਰੇਗੀ ਅਤੇ ਅਜਿਹੇ ਕਬਜ਼ਿਆ ਨੂੰ ਹਰ ਹੀਲੇ ਰੋਕੇਗੀ ਕਿਉਂਕਿ ਇਹ ਹਜ਼ਾਰਾਂ ਵਿਦਿਆਰਥੀਆਂ ਅਤੇ ਸਟਾਫ਼ ਦੇ ਭਵਿੱਖ ਦਾ ਸੁਆਲ ਹੈ।

Real Estate