ਹਾਂਗਕਾਂਗ ਵਿੱਚ ਜਾਰੀ ਪ੍ਰਦਰਸ਼ਨ

4509

ਹਾਂਗਕਾਂਗ ਵਿਚ ਲੋਕਤੰਤਰ ਦੇ ਹੱਕ ’ਚ ਵਿਦਿਆਰਥੀਆਂ ਨੇ ਸਕੂਲਾਂ ਵਿਚ ਮਨੁੱਖੀ ਲੜੀ ਬਣਾਈ ਤੇ ਮੁਜ਼ਾਹਰਾਕਾਰੀਆਂ ਨੇ ਸਵੇਰੇ ਰੇਲ ਸੇਵਾ ਵਿਚ ਵਿਘਨ ਪਾਇਆ ਗਿਆ । ਤਿੰਨ ਮਹੀਨੇ ਤੋਂ ਹਾਂਗਕਾਂਗ ਵਿਚ ਸਰਕਾਰ ਵਿਰੋਧੀ ਪ੍ਰਦਰਸ਼ਨ ਜਾਰੀ ਹਨ ਤੇ ਹਫ਼ਤੇ ਦੇ ਅੰਤ ਵਿਚ ਹਿੰਸਕ ਝੜਪਾਂ ਵੀ ਹੋਈਆਂ ਸਨ। ਸੋਮਵਾਰ ਸਵੇਰੇ ਕਾਲੇ ਕੱਪੜੇ ਪਾ ਕੇ ਪ੍ਰਦਰਸ਼ਨਕਾਰੀ ਰੇਲਗੱਡੀਆਂ ਦੇ ਦਰਵਾਜ਼ਿਆਂ ’ਤੇ ਖੜ੍ਹੇ ਹੋ ਗਏ ਤੇ ਉਨ੍ਹਾਂ ਨੂੰ ਬੰਦ ਹੋਣ ਤੋਂ ਰੋਕਿਆ। ਇਹੀ ਸਿਲਸਿਲਾ ਜ਼ਮੀਨਦੋਜ਼ ਰੇਲ ਪ੍ਰਣਾਲੀ ਵਿਚ ਕਈ ਜਗ੍ਹਾ ਚੱਲਿਆ ਤੇ ਸੇਵਾ ਕੁਝ ਦੇਰ ਲਈ ਪ੍ਰਭਾਵਿਤ ਹੋਈ। ਇਸ ਤੋਂ ਕੁਝ ਦੇਰ ਬਾਅਦ ਕਈ ਸਰਕਾਰੀ ਮਿਡਲ ਸਕੂਲਾਂ ਦੇ ਵਿਦਿਆਰਥੀਆਂ ਨੇ ਜਮਾਤਾਂ ਸ਼ੁਰੂ ਹੋਣ ਤੋਂ ਪਹਿਲਾਂ ਮਨੁੱਖੀ ਲੜੀ ਬਣਾਈ। ਕੁਝ ਨੇ ਗੈਸ ਮਾਸਕ, ਹੈਲਮੇਟ ਤੇ ਚਸ਼ਮੇ ਪਹਿਨੇ ਹੋਏ ਸਨ। ਮੁਜ਼ਾਹਰਾਕਾਰੀਆਂ ਨੇ ਵਿਦਿਆਰਥੀਆਂ ਨੂੰ ਜਮਾਤਾਂ ਦੇ ਬਾਈਕਾਟ ਦਾ ਸੱਦਾ ਵੀ ਦਿੱਤਾ ਹੈ। ਹਾਂਗਕਾਂਗ ਵਿਚ ਸਰਕਾਰ ਵਿਰੋਧੀ ਪ੍ਰਦਰਸ਼ਨ ਵਿਚ ਸ਼ਾਮਲ ਔਰਤਾਂ ਨੇ ਕਿਹਾ ਹੈ ਕਿ ਉਨ੍ਹਾਂ ’ਤੇ ਜਿਨਸੀ ਟਿੱਪਣੀਆਂ ਕੀਤੀ ਜਾ ਰਹੀਆਂ ਹਨ। ਮਹਿਲਾਵਾਂ ਨੇ ਕਿਹਾ ਕਿ ਉਨ੍ਹਾਂ ਨੂੰ ਲਿੰਗ ਦੇ ਆਧਾਰ ’ਤੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸ ਸਾਰੀ ਗਤੀਵਿਧੀ ਦਾ ਦੋਸ਼ ਉਨ੍ਹਾਂ ਚੀਨੀ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਵਾਲਿਆਂ ਸਿਰ ਮੜ੍ਹਿਆ ਹੈ।ਗਕਾਂਗ ਵਿਚ ਲੋਕਤੰਤਰ ਦੇ ਹੱਕ ’ਚ ਵਿਦਿਆਰਥੀਆਂ ਨੇ ਸਕੂਲਾਂ ਵਿਚ ਮਨੁੱਖੀ ਲੜੀ ਬਣਾਈ ਤੇ ਮੁਜ਼ਾਹਰਾਕਾਰੀਆਂ ਨੇ ਸਵੇਰੇ ਰੇਲ ਸੇਵਾ ਵਿਚ ਵਿਘਨ ਪਾਇਆ ਗਿਆ । ਤਿੰਨ ਮਹੀਨੇ ਤੋਂ ਹਾਂਗਕਾਂਗ ਵਿਚ ਸਰਕਾਰ ਵਿਰੋਧੀ ਪ੍ਰਦਰਸ਼ਨ ਜਾਰੀ ਹਨ ਤੇ ਹਫ਼ਤੇ ਦੇ ਅੰਤ ਵਿਚ ਹਿੰਸਕ ਝੜਪਾਂ ਵੀ ਹੋਈਆਂ ਸਨ। ਸੋਮਵਾਰ ਸਵੇਰੇ ਕਾਲੇ ਕੱਪੜੇ ਪਾ ਕੇ ਪ੍ਰਦਰਸ਼ਨਕਾਰੀ ਰੇਲਗੱਡੀਆਂ ਦੇ ਦਰਵਾਜ਼ਿਆਂ ’ਤੇ ਖੜ੍ਹੇ ਹੋ ਗਏ ਤੇ ਉਨ੍ਹਾਂ ਨੂੰ ਬੰਦ ਹੋਣ ਤੋਂ ਰੋਕਿਆ। ਇਹੀ ਸਿਲਸਿਲਾ ਜ਼ਮੀਨਦੋਜ਼ ਰੇਲ ਪ੍ਰਣਾਲੀ ਵਿਚ ਕਈ ਜਗ੍ਹਾ ਚੱਲਿਆ ਤੇ ਸੇਵਾ ਕੁਝ ਦੇਰ ਲਈ ਪ੍ਰਭਾਵਿਤ ਹੋਈ। ਇਸ ਤੋਂ ਕੁਝ ਦੇਰ ਬਾਅਦ ਕਈ ਸਰਕਾਰੀ ਮਿਡਲ ਸਕੂਲਾਂ ਦੇ ਵਿਦਿਆਰਥੀਆਂ ਨੇ ਜਮਾਤਾਂ ਸ਼ੁਰੂ ਹੋਣ ਤੋਂ ਪਹਿਲਾਂ ਮਨੁੱਖੀ ਲੜੀ ਬਣਾਈ। ਕੁਝ ਨੇ ਗੈਸ ਮਾਸਕ, ਹੈਲਮੇਟ ਤੇ ਚਸ਼ਮੇ ਪਹਿਨੇ ਹੋਏ ਸਨ। ਮੁਜ਼ਾਹਰਾਕਾਰੀਆਂ ਨੇ ਵਿਦਿਆਰਥੀਆਂ ਨੂੰ ਜਮਾਤਾਂ ਦੇ ਬਾਈਕਾਟ ਦਾ ਸੱਦਾ ਵੀ ਦਿੱਤਾ ਹੈ। ਹਾਂਗਕਾਂਗ ਵਿਚ ਸਰਕਾਰ ਵਿਰੋਧੀ ਪ੍ਰਦਰਸ਼ਨ ਵਿਚ ਸ਼ਾਮਲ ਔਰਤਾਂ ਨੇ ਕਿਹਾ ਹੈ ਕਿ ਉਨ੍ਹਾਂ ’ਤੇ ਜਿਨਸੀ ਟਿੱਪਣੀਆਂ ਕੀਤੀ ਜਾ ਰਹੀਆਂ ਹਨ। ਮਹਿਲਾਵਾਂ ਨੇ ਕਿਹਾ ਕਿ ਉਨ੍ਹਾਂ ਨੂੰ ਲਿੰਗ ਦੇ ਆਧਾਰ ’ਤੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸ ਸਾਰੀ ਗਤੀਵਿਧੀ ਦਾ ਦੋਸ਼ ਉਨ੍ਹਾਂ ਚੀਨੀ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਵਾਲਿਆਂ ਸਿਰ ਮੜ੍ਹਿਆ ਹੈ।

Real Estate