ਬਟਾਲੇ ਵਿੱਚ ਇੱਕ ਪਟਾਕਾ ਫ਼ੈਕਟਰੀ ਚ ਧਮਾਕਾ : ਕਈ ਮੌਤਾਂ

1371

ਗੁਰਦਾਸਪੁਰ ਦੇ ਬਟਾਲੇ ਵਿਖੇ ਇੱਕ ਪਟਾਕਾ ਫ਼ੈਕਟਰੀ ਚ ਧਮਾਕਾ ਹੋਇਆ ਹੈ। ਫ਼ੈਕਟਰੀ ਦੇ ਨਾਲ ਲੱਗਦੀਆਂ ਕਈ ਇਮਾਰਤਾਂ ਵੀ ਬੁਰੀ ਤਰ੍ਹਾਂ ਨੁਕਸਾਨੇ ਜਾਣ ਦੀਆਂ ਖਬਰਾਂ ਹਨ। ਮੌਜੂਦਾ ਖ਼ਬਰਾਂ ਅਨੁਸਾਰ ਹਾਦਸੇ ਚ 13 ਮੌਤਾਂ ਹੋਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ , ਕਿਹਾ ਜਾ ਰਿਹਾ ਹੈ ਕਿ 50 ਲੋਕਾਂ ਦੇ ਅੰਦਰ ਮਲਬੇ ਚ ਦਬੇ ਹੋਣ ਸ਼ੱਕ ਹੈ। ਨੁਕਸਾਨੇ ਗਈ ਇਸ ਪਟਾਕਾ ਫ਼ੈਕਟਰੀ ਚ ਹੁਣ ਵੀ ਰੁਕ-ਰੁਕ ਕੇ ਧਮਾਕੇ ਹੋ ਰਹੇ ਹਨ। ਦਸਿਆ ਜਾ ਰਿਹਾ ਹੈ ਕਿ ਦੀਵਾਲੀ ਦੀ ਆਮਦ ਨੂੰ ਲੈ ਕੇ ਇਸ ਫ਼ੈਕਟਰੀ ਚ ਪਟਾਕੇ ਬਣਾਉਣ ਦਾ ਕੰਮ ਚੱਲ ਰਿਹਾ ਸੀ ਕਿ ਅਚਾਨਕ ਇਕ ਜ਼ੋਰਦਾਰ ਧਮਾਕਾ ਹੋ ਗਿਆ ਤੇ ਚਾਰੇ ਪਾਸੇ ਅੱਗ ਲੱਗ ਗਈ। ਧਮਾਕੇ ਮਗਰੋ ਮੌਕੇ ’ਤੇ ਮੌਜੂਦ ਲੋਕਾਂ ਚ ਭਾਜੜਾਂ ਪੈ ਗਈਆਂ । ਸਥਾਨਕ ਲੋਕਾਂ ਮੁਤਾਬਕ ਇਸ ਪਟਾਕਾ ਫ਼ੈਕਟਰੀ ਚ ਹੋਇਆ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇਸ ਫ਼ੈਕਟਰੀ ਦੇ ਨਾਲ ਲੱਗਦੀਆਂ ਹੋਰਨਾਂ ਘਟੋ ਘੱਟ 10 ਇਮਾਰਤਾਂ ਵੀ ਨੁਕਸਾਨੀਆਂ ਗਈਆਂ ਹਨ।

Real Estate