ਕਿਤੇ 23000 ਦਾ ਚਲਾਨ , ਕਿਤੇ E ਚਲਾਨ ਨਾਲ ਘਰ ‘ਚ ਕਲੇਸ਼

1269

ਵਧੇ ਹੋਏ ਟਰੈਫਿਕ ਚਲਾਨ ਮਗਰੋਂ ਗੁਰੂਗ੍ਰਾਮ ‘ਚ 23 ਹਜ਼ਾਰ ਰੁਪਏ ਦਾ ਚਲਾਨ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਵਿਅਕਤੀ ਦਾ ਚਲਾਨ ਹੋਇਆ, ਉਸ ਦਾ ਨਾਂ ਦਿਨੇਸ਼ ਮਦਾਨ ਹੈ। ਸੋਮਵਾਰ ਨੂੰ ਉਹ ਕਿਸੇ ਕੰਮ ਲਈ ਆਪਣੀ 2015 ਮਾਡਲ ਦੀ ਸਕੂਟੀ ਲੈ ਕੇ ਨਿਕਲੇ ਤਾਂ ਹੈਲਮੇਟ ਨਾ ਪਇਆ ਹੋਣ ਕਾਰਨ ਉਨ੍ਹਾਂ ਨੂੰ ਟ੍ਰੈਫਿਕ ਪੁਲਿਸ ਨੇ ਰੋਕ ਲਿਆ ਅਤੇ ਜਦੋਂ ਪੁਲਿਸ ਨੇ ਉਨ੍ਹਾਂ ਤੋਂ ਗੱਡੀ ਦੀ ਰਜਿਸਟ੍ਰੇਸ਼ਨ, ਲਾਈਸੈਂਸ, ਏਅਰ ਪੋਲਿਊਸ਼ਨ ਐਨਓਸੀ, ਹੈਲਮੇਟ ਅਤੇ ਥਰਡ ਪਾਰਟੀ ਇੰਸ਼ੋਰੈਂਸ ਬਾਰੇ ਪੁੱਛਿਆ ਤਾਂ ਦੁਨੇਸ਼ ਮਦਾਨ ਕੋਲ ਉਸ ਸਮੇਂ ਕੋਈ ਕਾਗ਼ਜ਼ ਨਹੀਂ ਸੀ। ਜਿਸ ਕਾਰਨ ਦਿਨੇਸ਼ ਦਾ 23 ਹਜ਼ਾਰ ਰੁਪਏ ਦਾ ਚਲਾਨ ਕੱਟਿਆ ਗਿਆ।
ਇਹ ਚਲਾਨ ਮੋਟਰ ਵਹੀਕਲ ਐਕਟ 1988 ਸੈਕਸ਼ਨ 213 (5) (ੲ) ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੀਤਾ ਗਿਆ। ਬਗੈਰ ਹੈਲਮੇਟ 1000 ਰੁਪਏ, ਬਗੈਰ ਲਾਈਸੈਂਸ ਦੇ 5000 ਰੁਪਏ, ਬਗੈਰ ਇੰਸ਼ੋਰੈਂਸ ਦੇ 2000 ਰੁਪਏ, ਬਗੈਰ ਰਜਿਸਟ੍ਰੇਸ਼ਨ ਦੇ 5000 ਰੁਪਏ ਅਤੇ ਏਅਰ ਪੋਲਿਊਸ਼ਨ ਐਨਓਸੀ ਨਾ ਹੋਣ ‘ਤੇ 10,000 ਰੁਪਏ ਦਾ ਚਲਾਨ ਕੀਤਾ ਗਿਆ ਹੈ। ਇਸ ਤਰ੍ਹਾਂ ਕੁੱਲ 23 ਹਜ਼ਾਰ ਰੁਪਏ ਦਾ ਚਲਾਨ ਬਣਿਆ। ਜਦੋਂ ਦਿਨੇਸ਼ ਦਾ ਚਲਾਨ ਕੀਤਾ ਗਿਆ ਤਾਂ ਉਸ ਸਮੇਂ ਉਨ੍ਹਾਂ ਕੋਲ 23 ਹਜ਼ਾਰ ਰੁਪਏ ਨਹੀਂ ਸਨ, ਜਿਸ ਕਾਰਨ ਟ੍ਰੈਫ਼ਿਕ ਪੁਲਿਸ ਨੇ ਉਨ੍ਹਾਂ ਦੀ ਸਕੂਟਰੀ ਜ਼ਬਤ ਕਰ ਲਈ।
ਇੱਕ ਹੋਰ ਅਜਿਹਾ ਈ-ਚਲਾਨ ਹੋਇਆ ਜਿਸ ਨਲ ਅਗਲਿਆਂ ਦੇ ਘਰ ‘ਚ ਹੀ ਕਲੇਸ਼ ਪੈ ਗਿਆ । ਆਗਰਾ ਦੇ ਵਿੱਚ ਇੱਕ ਮਾਮਲਾ ਸਾਹਮਣੇ ਆਇਆ ਹੈ ,ਜਿੱਥੇ ਨਿਊ ਆਗਰਾ ਨਿਵਾਸੀ ਵਪਾਰੀ ਦੀ ਆਗਰਾ ਵਿਚ ਹੀ ਕਰਿਆਨੇ ਦੀ ਦੁਕਾਨ ਹੈ। ਉਹ 4 ਦਿਨ ਪਹਿਲਾਂ ਘਰ ਦੁਕਾਨ ਦਾ ਕੋਈ ਕੰਮ ਕਹਿ ਕੇ ਆਪਣੀ ਪ੍ਰੇਮਿਕਾ ਨੂੰ ਮਿਲਣ ਗਿਆ ਸੀ ਅਤੇ ਵਾਪਸ ਘਰ ਆ ਗਿਆ। ਇਸ ਤੋਂ ਚਾਰ ਦਿਨ ਬਾਅਦ ਜਦ ਉਸਦੇ ਘਰ ਫ਼ੋਟੋ ਚਲਾਨ ਪਹੁੰਚ ਗਿਆ ਤਾਂ ਉਸਦੀ ਪੋਲ ਖੁੱਲ੍ਹ ਗਈ ਹੈ।ਇਸ ਫ਼ੋਟੋ ਵਿਚ ਉਹ ਇਕੱਲਾ ਨਹੀਂ ਸੀ ਬਲਕਿ ਉਸ ਦੇ ਨਾਲ ਇੱਕ ਮਹਿਲਾ ਸਾਥੀ ਵੀ ਬੈਠੀ ਸੀ। ਇਸ ਦੌਰਾਨ ਦੋਨਾਂ ਨੇ ਹੈਲਮਟ ਨਹੀਂ ਸੀ ਪਾਇਆ ਹੋਇਆ ਸੀ ,ਜਿਸ ਕਰਕੇ ਪੁਲਿਸ ਨੇ ਉਸ ਦਾ ਬਿਨ੍ਹਾਂ ਹੈਲਮਟ ਸਕੂਟਰ ਚਲਾਉਣ ਦੀ ਚਲਾਨ ਕੱਟਿਆ ਹੈ।ਜਿਸ ਤੋਂ ਬਾਅਦ ਨਿਊ ਆਗਰਾ ਨਿਵਾਸੀ ਵਪਾਰੀ ਦੇ ਘਰ ਬੀਤੇ ਚਾਰ ਦਿਨਾਂ ਤੋਂ ਕਲੇਸ਼ ਚੱਲ ਰਿਹਾ ਹੈ ਅਤੇ ਪਤੀ ਪਤਨੀ ਵਿਚਕਾਰ ਮਾਮਲਾ ਭੱਕ ਚੁੱਕਿਆ ਹੈ।ਹੁਣ ਵਿਅਕਤੀ ਪੁਲਿਸ ਚਲਾਨ ਤਾਂ ਭਰ ਦੇਵੇਗਾ ਪਰ ਆਪਣੀ ਪਤਨੀ ਨੂੰ ਕਿਵੇਂ ਸਾਂਤ ਕਰੇਗਾ ,ਕਿਉਂਕਿ ਉਸ ਪਤਨੀ ਪਿਛਲੇ 4 ਦਿਨਾਂ ਤੋਂ ਇੱਕੋ ਸਵਾਲ ਪੁੱਛ ਰਹੀ ਹੈ ਕਿ ਉਹ ਮਹਿਲਾ ਕੌਣ ਹੈ ? ਜਿਸ ਕਰਕੇ ਹੁਣ ਉਹ 3 ਦਿਨਾਂ ਤੋਂ ਆਪਣੀ ਪਤਨੀ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਕਹਿ ਰਿਹਾ ਹੈ ਕਿ ਉਸ ਮਹਿਲਾ ਨੂੰ ਉਸ ਨੇ ਲਿਫ਼ਟ ਦਿੱਤੀ ਸੀ ,ਉਹ ਉਸ ਦੀ ਪ੍ਰੇਮਿਕਾ ਨਹੀਂ ਹੈ।

Real Estate