‘ਤੇਲ ਅਤੇ ਕੁਦਰਤੀ ਗੈਸ ਨਿਗਮ’ ਦੇ ਪਲਾਂਟ ਅਗਨੀਕਾਂਡ ‘ਚ ਸੱਤ ਮੁਲਾਜ਼ਮਾਂ ਦੀ ਮੌਤ

1316

ਮੁੰਬਈ ਦੇ ਉੜਾਨ ਸਥਿਤ ‘ਤੇਲ ਅਤੇ ਕੁਦਰਤੀ ਗੈਸ ਨਿਗਮ’ (ਆਇਲ ਐਂਡ ਨੈਚੁਰਲ ਗੈਸ ਕਾਰਪੋਰੇਸ਼ਨ) ਦੇ ਪਲਾਂਟ ’ਚ ਸਥਿਤ ਇੱਕ ਕੋਲਡ ਸਟੋਰੇਜ ਨੁੰ ਅੱਗ ਲੱਗ ਗਈ ਹੈ। ਇਸ ਅਗਨੀਕਾਂਡ ਦੌਰਾਨ ਸੱਤ ਮੁਲਾਜ਼ਮ ਮਾਰੇ ਗਏ ਹਨ। ਤਿੰਨ ਮੁਲਾਜ਼ਮ ਜ਼ਖ਼ਮੀ ਹੋ ਗਏ ਹਨ ਤੇ ਉਨ੍ਹਾਂ ਨੂੰ ਇੱਕ ਪ੍ਰਾਈਵੇਟ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ।ਪਲਾਂਟ ਨੂੰ ਅੱਗ ਅੱਜ ਸਵੇਰੇ 7 ਵਜੇ ਲੱਗੀ। ਓਐੱਨਜੀਸੀ, ਦ੍ਰੋਣਾਗਿਰੀ, ਜੇਐੱਨਪੀਟੀ, ਪਨਵੇਲ ਅਤੇ ਨੀਰੁਲ ਤੋਂ ਅੱਗ–ਬੁਝਾਊ ਇੰਜਣ ਤੇਲ ਤੇ ਗੈਸ ਪਲਾਂਟ ਵਿੱਚ ਭੇਜੇ ਗਏ । ਇਸ ਪਲਾਂਟ ਦੇ ਦੋ ਕਿਲੋਮੀਟਰ ਤੱਕ ਦੇ ਇਲਾਕੇ ਨੂੰ ਖ਼ਾਲੀ ਕਰਵਾਇਆ ਗਿਆ।

Real Estate