ਪਾਕਿਸਤਾਨ ਕੋਲ ਹਨ ਪਾਈਆ-ਪਾਈਆ ਦੇ ਪਰਮਾਣੂ ਬੰਬ – ਰੇਲ ਮੰਤਰੀ ਸ਼ੇਖ ਰਸ਼ੀਦ ਅਹਿਮਦ

1257

ਪਾਕਿਸਤਾਨ ਦੇ ਰੇਲਵੇ ਮੰਤਰੀ ਸ਼ੇਖ ਰਸ਼ੀਦ ਅਹਿਮਦ ਨੇ ਕਸ਼ਮੀਰ ਮੁੱਦੇ ਨੂੰ ਲੈ ਕੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਦੇ ਮੱਦੇਨਜ਼ਰ ਇਹ ਦਾਅਵਾ ਕੀਤਾ ਹੈ ਕਿ ਪਾਕਿਸਤਾਨ ਕੋਲ 125 ਤੋਂ 250 ਗ੍ਰਾਮ ਭਾਰ ਦੇ ਛੋਟੇ ਪਰਮਾਣੂ ਬੰਬ ਹਨ ਜੋ ਕਿਸੇ ਵੀ ਨਿਸ਼ਾਨਾ ਖੇਤਰ ਨੂੰ ਨਸ਼ਟ ਕਰਨ ਦੇ ਸਮਰੱਥ ਹਨ। ਅਹਿਮਦ ਨੇ ਕਿਹਾ ਕਿ ਨਵੀਂ ਦਿੱਲੀ ਦੇ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ 370 ਨੂੰ ਹਟਾਉਣ ਦੇ ਫੈਸਲੇ ਤੋਂ ਬਾਅਦ ਪਾਕਿਸਤਾਨ ਨੇ ਭਾਰਤ ਨਾਲ ਲੱਗਦੀ ਕੰਟਰੋਲ ਰੇਖਾ (ਐਲਓਸੀ) ਅਤੇ ਨਵੀਂ ਦਿੱਲੀ ਨਾਲ ਹੋਰ ਦੁਵੱਲੇ ਸਮਝੌਤੇ ਖ਼ਤਮ ਕਰ ਦਿੱਤੇ ਹਨ।
ਅਖਬਾਰ ‘ਦ ਨਿਊਜ਼ ਨੇ ਮੰਤਰੀ ਦੇ ਹਵਾਲੇ ਤੋਂ ਕਿਹਾ, ਪਾਕਿਸਤਾਨ ਕੋਲ 125 ਤੋਂ 250 ਗ੍ਰਾਮ ਭਾਰ ਦੇ ਪਰਮਾਣੂ ਬੰਬ ਹਨ ਜੋ ਕਿਸੇ ਵੀ ਨਿਸ਼ਾਨਾ ਖੇਤਰ ’ਤੇ ਹਮਲਾ ਕਰ ਸਕਦੇ ਹਨ (ਅਤੇ ਨਸ਼ਟ ਕਰ ਸਕਦੇ ਹਨ)। ਉਨ੍ਹਾਂ ਨੇ ਪਾਕਿ ਪੰਜਾਬ ਸੂਬੇ ਦੇ ਨਨਕਾਣਾ ਸਾਹਿਬ ਅੰਡਰ-ਉਸਾਰੀ ਰੇਲਵੇ ਸਟੇਸ਼ਨ ਦੀ ਇਮਾਰਤ ਦਾ ਨਿਰੀਖਣ ਕਰਨ ਤੋਂ ਬਾਅਦ ਐਤਵਾਰ ਨੂੰ ਪੱਤਰਕਾਰਾਂ ਨੂੰ ਇਸ ਬਾਰੇ ਦੱਸਿਆ। ਉਨ੍ਹਾਂ ਦੀ ਇਹ ਟਿੱਪਣੀ ਅਜਿਹੇ ਸਮੇਂ ਆਈ ਹੈ ਜਦੋਂ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਕਸ਼ਮੀਰ ਮੁੱਦੇ ਬਾਰੇ ਦੋਵਾਂ ਪ੍ਰਮਾਣੂ ਹਥਿਆਰਬੰਦ ਗੁਆਂਢੀਆਂ ਵਿਚਾਲੇ ਜੰਗ ਦੀ ਸੰਭਾਵਨਾ ਬਾਰੇ ਬਿਆਨਬਾਜ਼ੀ ਕਰ ਰਹੇ ਹਨ। ਮੰਤਰੀ ਨੇ ਕਿਹਾ ਕਿ ਜੇ ਪਾਕਿਸਤਾਨ ‘ਤੇ ਜੰਗ ਥੋਪੀ ਗਈ ਤਾਂ ਭਾਰਤ ਦੇ 22 ਟੋਟੇ ਹੋ ਜਾਣਗੇ।

Real Estate