ਜੰਮੂ–ਕਸ਼ਮੀਰ ਵਿੱਚ 28 ਦਿਨਾਂ ਮਗਰੋਂ ਵੀ ਹਾਲਾਤ ਉਸੇ ਤਰ੍ਹਾਂ ਹੀ

874

ਜੰਮੂ–ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀਆਂ ਧਾਰਾਵਾਂ 370 ਅਤੇ 35–ਏ ਹਟਾਏ ਜਾਣ ਦੇ 28 ਵੇਂ ਦਿਨ ਵੀ ਹਾਲੇ ਤੱਕ ਕਸ਼ਮੀਰ ਵਾਦੀ ਵਿੱਚ ਹਾਲਾਤ ਆਮ ਵਰਗੇ ਨਹੀਂ ਹੋ ਸਕੇ ਹਨ ਅਤੇ ਤਣਾਅ ਲਗਾਤਾਰ ਬਣਿਆ ਹੋਇਆ ਹੈ। ਰਾਜਧਾਨੀ ਸ਼ਹਿਰ ਸ੍ਰੀਨਗਰ ਦਾ ਹਰੇਕ ਐਤਵਾਰ ਨੂੰ ਲੱਗਣ ਵਾਲਾ ਪ੍ਰਸਿੱਧ ਬਾਜ਼ਾਰ ਲਗਾਤਾਰ ਚੌਥੇ ਹਫ਼ਤੇ ਵੀ ਨਾ ਲੱਗ ਸਕਿਆ। ਕਸ਼ਮੀਰ ਵਾਦੀ ਤੇ ਸ੍ਰੀਨਗਰ ਵਿੱਚ ਐਤਵਾਰ ਨੂੰ ਕਿਸੇ ਤਰ੍ਹਾਂ ਦੀ ਪਾਬੰਦੀ ਨਹੀਂ ਲਾਈ ਗਈ ਸੀ ਤੇ ਸਨਿੱਚਰਵਾਰ ਦੀ ਰਾਤ ਨੂੰ ਵੀ ਵਾਦੀ ਵਿੱਚ ਹਾਲਾਤ ਸ਼ਾਂਤੀਪੂਰਨ ਰਹੇ। ਵਾਦੀ ਵਿੱਚ ਸਾਰੀਆਂ ਦੁਕਾਨਾਂ ਤੇ ਵਪਾਰਕ ਅਦਾਰੇ ਬੰਦ ਰਹੇ। ਸ਼ਹਿਰੀ ਤੇ ਬਾਹਰੀ ਇਲਾਕਿਆਂ ਵਿੱਚ ਜਨਤਕ ਆਵਾਜਾਈ ਬੰਦ ਰਹੀ। ਕਈ ਥਾਵਾਂ ਉੱਤੇ ਦੋ–ਪਹੀਆ ਵਾਹਨ ਆਮ ਵਾਂਗ ਚੱਲਦੇ ਦਿਸੇ। ਸਿਵਲ ਲਾਈਨਜ਼ ਖੇਤਰ ਵਿੱਚ ਕੁਝ ਫਲ਼ ਤੇ ਸਬਜ਼ੀਆਂ ਵੇਚਣ ਵਾਲੇ ਲੋਕ ਜ਼ਰੂਰ ਵਿਖਾਈ ਦਿੱਤੇ।
ਪ੍ਰਸ਼ਾਸਨ ਨੇ ਚਾਰ ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ਤੋਂ ਰੋਕਣ ਲਈ ਧਾਰਾ–144 ਲਾਗੂ ਕੀਤੀ ਹੋਈ ਹੈ। ਵਾਦੀ ਦੇ ਸਾਰੇ ਮੁੱਖ ਸ਼ਹਿਰ ਪੂਰੀ ਤਰ੍ਹਾਂ ਬੰਦ ਹੀ ਹਨ।

Real Estate