ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਆਪਣੇ ਸੋਸ਼ਲ ਮੀਡੀਆ ਅਕਾਉਂਟ ਤੇ ਪੋਸਟ ਕਰਦਿਆਂ ਕਿਹਾ ਕਿ “ਜਲੰਧਰ ਦੇ ਪਿੰਡ ਜਾਨੀਆ ਚਾਹਲ ਵਿਖੇ ਪਏ ਸਭ ਤੋਂ ਵੱਡੇ 500 ਫੁੱਟ ਦੇ ਪਾੜ ਨੂੰ ਅੱਜ ਪੂਰ ਲਿਆ ਗਿਆ ਹੈ। ਇਸ ਕੰਮ ਲਈ ਮੈਂ ਜ਼ਿਲ੍ਹਾ ਪ੍ਰਸ਼ਾਸਨ, ਭਾਰਤੀ ਫੌਜ, ਡਰੇਨੇਜ ਅਧਿਕਾਰੀਆਂ ਤੇ ਸਥਾਨਕ ਲੋਕਾਂ ਨੂੰ ਸ਼ਾਬਾਸ਼ੀ ਦਿੰਦਾ ਹਾਂ ਤੇ ਜਲਦ ਹੀ ਜ਼ਮੀਨੀ ਪੱਧਰ ‘ਤੇ ਸਾਰੇ ਹਾਲਾਤਾਂ ਨੂੰ ਠੀਕ ਕਰ ਲਿਆ ਜਾਵੇਗਾ।”
ਇਸ ਪੋਸਟ ਤੋਂ ਮਗਰੋਂ ਲੋਕਾਂ ਨੇ ਉਨ੍ਹਾਂ ਨੂੰ ਉੱਥੇ ਹੀ ਖਰੀਆਂ-ਖਰੀਆਂ ਸੁਣਾਉਣੀਆਂ ਸੁ਼ਰੂ ਕਰ ਦਿੱਤੀਆਂ । ਕੁਮੈਂਟ ਵਿੱਚ ਤਲਵਿੰਦਰ ਸਿੰਘ ਨੇ ਕਿਹਾ ਕਿ “ਮਹਿਲਾ ਵਿੱਚ ਰਹਿਣ ਵਾਲੇ ਰਾਜਿਆਂ ਨੂੰ ਕੀ ਪਤਾ ਕਿ ਇਹ ਬੰਨ ਕਿਸਦੀ ਕਿਰਪਾ ਸਦਕਾ ਨੇਪਰੇ ਚੜਿਆ ਹੈ”
ਹਰਵਿੰਦਰ ਸਿੰਘ ਨੇ ਕਿਹਾ ਕਿ “ਇਸ ਬੰਨ ਨੂੰ ਲੋਕਾਂ ਨੇ ਵਾਹਿਗੁਰੂ ਦੀ ਓਟ ਤੇ ਆਸਰਾ ਲੈ ਕੇ ਆਪਣੀ ਹਿੰਮਤ ਬੰਨਿਆ ਹੈ “। ਏਕਮਜੋਤ ਸਿੰਘ ਨੇ ਕਿਹਾ ਕਿ “ਸੀਚੇਵਾਲ ਗੁਰੂ ਕੀ ਸੰਗਤ ਤੇ ਖਾਲਸਾ ਏਡ ਦਾ ਨਾਮ ਹੀ ਨਹੀਓ ਲਿਖਿਆ ਜਿਹਨਾਂ ਨੇ ਕੰਮ ਕੀਤਾ ਦਿਨ ਰਾਤ ਜੇਕਰ ਕੰਮ ਕਰਦੇ ਕਿਸੇ ਤੇਰੇ ਡਿਪਾਰਟਮਮੈਂਟ ਦੀ ਗੱਟੂ ਮਿੱਟੀ ਦਾ ਚੱਕਿਆਂ ਫੋਟੋ ਹੈ ਤਾਂ ਦਿਖਾ” ।
ਇਸ ਤੋਂ ਪਹਿਲਾਂ ਪਿਛਲੇ ਦਿਨੀਂ ਕੈਪਟਨ ਨੇ ਲੋਕਾਂ ਨੂੰ ਕੁਮੈਂਟ ਵਿੱਚ ਜੁਆਬ ਵੀ ਦਿੱਤੇ ਸਨ ਪਰ ਅੱਜ ਅਜਿਹਾ ਨਹੀਂ ਦਿਖਿਆ ।
ਤਸਵੀਰਾਂ ਵਿੱਚ ਤੁਸੀ ਪੜ੍ਹ ਸਕਦੇ ਹੋ ਲੋਕਾਂ ਵੱਲੋਂ ਕੀਤੇ ਗਏ ਸੁਆਲ :-
ਜਲੰਧਰ ਦੇ ਪਿੰਡ ਜਾਨੀਆ ਚਾਹਲ ਵਿਖੇ ਪਏ ਸਭ ਤੋਂ ਵੱਡੇ 500 ਫੁੱਟ ਦੇ ਪਾੜ ਨੂੰ ਅੱਜ ਪੂਰ ਲਿਆ ਗਿਆ ਹੈ। ਇਸ ਕੰਮ ਲਈ ਮੈਂ ਜ਼ਿਲ੍ਹਾ ਪ੍ਰਸ਼ਾਸਨ,…
Posted by Captain Amarinder Singh on Monday, September 2, 2019