ਸੋਨੀਆ ਗਾਂਧੀ ਅਤੇ ਸੁਨੀਲ ਜਾਖੜ ਸਮੇਤ 12 ਨੂੰ ਬਠਿੰਡਾ ਅਦਾਲਤ ਵੱਲੋਂ ਸੰਮਨ ਜਾਰੀ

985

ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਦੀ ਮੌਜੂਦਾ ਪ੍ਰਧਾਨ ਸੋਨੀਆ ਗਾਂਧੀ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਸਮੇਤ 12 ‘ਤੇ ਬਠਿੰਡਾ ਜ਼ਿਲ੍ਹਾ ਅਦਾਲਤ ‘ਚ ਕੇਸ ਦਾਇਰ ਹੋਇਆ ਹੈ। ਇਸ ਸੰਬੰਧ ‘ਚ ਸੰਮਨ ਵੀ ਜਾਰੀ ਹੋ ਚੁੱਕੇ ਹਨ ਜਿਸ ‘ਤੇ ਅਦਾਲਤ ਨੇ 6 ਸਤੰਬਰ ਨੂੰ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ ਹਨ। ਜਾ
ਬਠਿੰਡਾ ਦੇ ਸਿਵਲ ਲਾਈਨ ਕਲੱਬ ‘ਚ ਬਣੀ ਗੁਰੂ ਨਾਨਕ ਦੇਵ ਹਾਲ ਅਤੇ ਲਾਇਬ੍ਰੇਰੀ ਨੂੰ ਬਾਹਰ ਕੱਢ ਕੇ ਕਾਂਗਰਸ ਪਾਰਟੀ ਦਾ ਜ਼ੋਨ ਦਫ਼ਤਰ ਅਤੇ ਨਾਜਾਇਜ਼ ਇਮਾਰਤ ਬਣਾਉਣ ਦੇ ਦੋਸ਼ ਲੱਗ ਰਹੇ ਹਨ। ਇਹ ਪਟੀਸ਼ਨ ਬਠਿੰਡਾ ਦੇ ਜਗਜੀਤ ਸਿੰਘ ਧਾਲੀਵਾਲ ਅਤੇ ਸ਼ਿਵਦੇਵ ਸਿੰਘ ਵੱਲੋਂ ਦਾਇਰ ਕੀਤੀ ਗਈ ਹੈ
ਬਠਿੰਡਾ ਦੇ ਸਿਵਲ ਲਾਈਨ ਕਲੱਬ ਵਿੱਚ ਬਣੀ ਗੁਰੂ ਨਾਨਕ ਦੇਵ ਲਾਇਬ੍ਰੇਰੀ 1971 ਵਿੱਚ ਬਣੀ ਸੀ। 1997 ਵਿੱਚ ਗੁਰੂ ਨਾਨਕ ਦੇਵ ਲਾਇਬ੍ਰੇਰੀ ਵੱਲੋਂ ਮਤਾ ਪਾ ਕੇ ਇਸ ਦੇ ਨਾਲ ਹੀ ਇੱਕ ਸਪੋਰਟਸ ਹਾਲ ਤੇ ਸਿਵਲ ਲਾਈਨ ਕਲੱਬ ਬਣਾਇਆ ਸੀ।ਜਗਜੀਤ ਸਿੰਘ ਧਾਲੀਵਾਲ ਤੇ ਸ਼ਿਵਦੇਵ ਸਿੰਘ ਨਾਂ ਦੇ ਵਿਅਕਤੀਆਂ ਵੱਲੋਂ ਪਟੀਸ਼ਨ ਦਾਇਰ ਕੀਤੀ ਗਈ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਗੁਰੂ ਨਾਨਕ ਦੇਵ ਲਾਇਬਰੇਰੀ ਤੇ ਸਿਵਲ ਲਾਈਨ ਕਲੱਬ ‘ਤੇ ਹੁਣ ਕੁਝ ਕਾਂਗਰਸੀਆਂ ਨੇ ਧੱਕੇ ਨਾਲ ਵੋਟਾਂ ਬਣਾ ਕੇ ਆਪਣਾ ਪ੍ਰਧਾਨ ਬਣਾਇਆ ਹੈ ਤੇ ਧੱਕੇ ਨਾਲ ਹੀ ਇਸ ਇਮਾਰਤ ‘ਤੇ ਕਬਜ਼ਾ ਕਰ ਲਿਆ। ਹੁਣ ਕਾਂਗਰਸੀ ਚਾਹੁੰਦੇ ਹਨ ਕਿ ਗੁਰੂ ਨਾਨਕ ਦੇਵ ਲਾਇਬ੍ਰੇਰੀ ਦੀ ਇਮਾਰਤ ਨੂੰ ਬਾਹਰ ਕੀਤਾ ਜਾਵੇ ਜਿਸ ਵਿੱਚ ਧਾਰਮਿਕ ਕਿਤਾਬਾਂ ਤੇ ਗੁਰੂ ਨਾਨਕ ਦੇਵ ਜੀ ਦੀ ਫੋਟੋਆਂ ਪਈਆਂ ਹਨ। ਇਸ ਵਿੱਚ ਸਾਰੇ ਕਲੱਬ ਦੇ ਮੈਂਬਰ ਜਾਂਦੇ ਹਨ ਤੇ ਇਹ ਕਿਤਾਬਾਂ ਪੜ੍ਹਦੇ ਹਨ। ਜਾਣਕਾਰੀ ਮੁਤਾਬਕ ਇਸ ਜਗ੍ਹਾ ਉੱਤੇ ਕਾਂਗਰਸ ਪਾਰਟੀ ਦੇ ਦਫ਼ਤਰ ਬਣਾਉਣ ਲਈ ਦੋ ਤਾਰੀਖ਼ ਨੂੰ ਨੀਂਹ ਪੱਥਰ ਰੱਖਿਆ ਜਾਣਾ ਸੀ।
ਇਸ ਸਭ ਦੇ ਚੱਲਦੇ ਜਗਜੀਤ ਸਿੰਘ ਧਾਲੀਵਾਲ ਤੇ ਸ਼ਿਵਦੇਵ ਸਿੰਘ ਵੱਲੋਂ ਕਾਂਗਰਸੀ ਦਫ਼ਤਰ ਦੇ ਨਿਰਮਾਣ ਨੂੰ ਰੋਕਣ ਲਈ ਅਦਾਲਤ ਵਿੱਚ ਇੱਕ ਅਰਜ਼ਾ ਦਾਖਲ ਕੀਤੀ ਗਈ ਸੀ। ਅਦਾਲਤ ਵੱਲੋਂ ਬੀਤੇ ਕੱਲ੍ਹ ਸੋਨੀਆ ਗਾਂਧੀ ਤੇ ਸੁਨੀਲ ਜਾਖੜ ਸਮੇਤ ਕੁੱਲ 12 ਬੰਦਿਆਂ ਨੂੰ ਸੰਮਨ ਜਾਰੀ ਕੀਤੇ ਗਏ ਹਨ।

Real Estate