ਸਾਬਕਾ ਪ੍ਰਧਾਨ ਮੰਤਰੀ ਡਾ ਮਨਮੋਹਨ ਸਿੰਘ ਦੀਆਂ ਮੋਦੀ ਸਰਕਾਰ ਨੂੰ ਖਰੀਆਂ-ਖਰੀਆਂ

1057

ਸਾਬਕਾ ਪ੍ਰਧਾਨ ਮੰਤਰੀ ਡਾ। ਮਨਮੋਹਨ ਸਿੰਘ ਨੇ ਅੱਜ ਸਰਕਾਰ ਨੂੰ ਅਪੀਲ ਕੀਤੀ ਕਿ ਉਹ ‘ਬਦਲੇ ਦੀ ਰਾਜਨੀਤੀ’ ਛੱਡੇ ਤੇ ਜਿਹੜੀ ਅਰਥ–ਵਿਵਸਥਾ ਸਰਕਾਰ ਦੀਆਂ ਕੁਝ ਗ਼ਲਤ ਨੀਤੀਆਂ ਕਾਰਨ ਇਸ ਸਮੇਂ ਸੰਕਟ ’ਚ ਹੈ,  ਉਸ ਨੂੰ ਬਾਹਰ ਕੱਢਣ ਲਈ ਸਹੀ ਸੋਚ–ਸਮਝ ਵਾਲੇ ਲੋਕਾਂ ਨਾਲ ਸੰਪਰਕ ਕਰੇ। ਨੋਟਬੰਦੀ ਤੇ ਜੀਐੱਸਟੀ ਨੂੰ ਉਨ੍ਹਾਂ ਕਾਹਲ਼ੀ ਵਿੱਚ ਲਾਗੂ ਕੀਤੇ ਬੇਲੋੜੇ ਫ਼ੈਸਲੇ ਦੱਸਿਆ, ਜਿਨ੍ਹਾਂ ਕਰ ਕੇ ਇਸ ਵੇਲੇ ਸਾਰੇ ਵੱਡੇ ਤੇ ਛੋਟੇ ਕਾਰੋਬਾਰ ਸੰਕਟ ਵਿੱਚ ਪੈ ਗਏ ਹਨ। ਕਾਂਗਰਸੀ ਆਗੂ ਡਾ। ਮਨਮੋਹਨ ਸਿੰਘ ਨੇ ਕਿਹਾ ਕਿ ਇਹ ਆਰਥਿਕ ਮੰਦਹਾਲੀ ਮੋਦੀ ਸਰਕਾਰ ਦੇ ਹਰ ਪਾਸੇ ਮਾੜੇ ਪ੍ਰਬੰਧ ਕਾਰਨ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਅਰਥ–ਵਿਵਸਥਾ ਦੀ ਹਾਲਤ ਬਹੁਤ ਚਿੰਤਾਜਨਕ ਹੈ। ਪਿਛਲੀ ਤਿਮਾਹੀ ਵਿੱਚ ਕੁੱਲ ਘਰੇਲੂ ਉਤਪਾਦਨ ’ਚ ਵਾਧਾ ਸਿਰਫ਼ ਪੰਜ ਫ਼ੀ ਸਦੀ ਤੱਕ ਸੀਮਤ ਰਹਿਣਾ ਮੰਦਹਾਲੀ ਦੇ ਲੰਮੇ ਸਮੇਂ ਤੱਕ ਬਣੇ ਰਹਿਣ ਦਾ ਸੰਕੇਤ ਹੈ।ਡਾ। ਮਨਮੋਹਨ ਸਿੰਘ ਨੇ ਕਿਹਾ ਕਿ ਭਾਰਤ ਵਿੱਚ ਤਾਂ ਤੇਜ਼ੀ ਨਾਲ ਵਾਧੇ ਦੀਆਂ ਸੰਭਾਵਨਾਵਾਂ ਹਨ ਪਰ ਮੋਦੀ ਸਰਕਾਰ ਦੇ ਮਾੜੇ ਪ੍ਰਬੰਧਾਂ ਕਾਰਨ ਇਹ ਮੰਦਹਾਲੀ ਵਾਲੀ ਹਾਲਤ ਪੈਦਾ ਹੋ ਗਈ ਹੈ।ਡਾ। ਮਨਮੋਹਨ ਸਿੰਘ ਨੇ ਕਿਹਾ ਕਿ ਦੇਸ਼ ਦੇ ਨੌਜਵਾਨ, ਕਿਸਾਨ, ਖੇਤ–ਮਜ਼ਦੂਰ, ਉੱਦਮੀ ਤੇ ਵਾਂਝੇ ਤਬਕੇ ਨੂੰ ਬਿਹਤਰ ਸਹੂਲਤਾਂ ਮਿਲਣੀਆਂ ਚਾਹੀਦੀਆਂ ਹਨ।ਉਨ੍ਹਾਂ ਕਿਹਾ ਕਿ ਭਾਰਤ ਇਸ ਰਾਹ ਉੱਤੇ ਹੋਰ ਅੱਗੇ ਨਹੀਂ ਵਧ ਸਕਦਾ। ਉਨ੍ਹਾਂ ਕਿਹਾ ਕਿ ਖ਼ਾਸ ਤੌਰ ਉੱਤੇ ਨਿਰਮਾਣ ਖੇਤਰ ਵਿੱਚ ਵਾਧਾ ਦਰ ਦਾ ਕੇਵਲ 0.6 ਫ਼ੀਸਦੀ ਰਹਿਣਾ ਵਿਸ਼ੇਸ਼ ਤੌਰ ਉੱਤੇ ਚਿੰਤਾਜਨਕ ਹੈ। ਸਾਬਕਾ ਪ੍ਰਧਾਨ ਮੰਤਰੀ ਨੇ ਦੋਸ਼ ਲਾਇਆ ਕਿ ਸੰਸਥਾਵਾਂ ਨੂੰ ਬਰਬਾਦ ਕੀਤਾ ਜਾ ਰਿਹਾ ਹੈ ਤੇ ਉਨ੍ਹਾਂ ਦੀ ਖ਼ੁਦਮੁਖ਼ਤਿਆਰੀ ਖੋਹੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਭਾਰਤੀ ਰਿਜ਼ਰਵ ਬੈਂਕ ਨੇ ਸਰਕਾਰ ਨੂੰ 1.76 ਲੱਖ ਕਰੋੜ ਰੁਪਏ ਦੇ ਤਾਂ ਦਿੱਤੇ ਪਰ ਇਹ ਆਰ ਬੀ ਆਈ ਦੀ ਸਮਰੱਥਾ ਦਾ ਵੀ ਇਮਤਿਹਾਨ ਹੋਵੇਗਾ।

Real Estate