ਜਗਜੀਤ ਸਿੰਘ ਕਥੂਰੀਆ ਨੇ ਆਸਟਰੇਲੀਅਨ ਮਾਸਟਰਜ਼ ਐਥਲੈਟਿਕਸ ਵਿਚ ਜਿੱਤਿਆ ਚਾਂਦੀ ਦਾ ਤਮਗਾ

1384

ਔਕਲੈਂਡ 1 ਸਤੰਬਰ (ਹਰਜਿੰਦਰ ਸਿੰਘ ਬਸਿਆਲਾ)- ਅਸਟਰੇਲੀਆ ਵਿਖੇ ਮਾਸਟਰ ਐਥਲੈਟਿਕਸ ਚੈਂਪੀਅਨਸ਼ਿੱਪ ਚੱਲ ਰਹੀ ਹੈ ਜਿਸ ਦੇ ਵਿਚ ਨਿਊਜ਼ੀਲੈਂਡ ਤੋਂ 82 ਸਾਲਾ ਸ। ਜਗਜੀਤ ਸਿੰਘ ਕਥੂਰੀਆ ਭਾਗ ਲੈਣ ਗਏ ਹੋਏ ਹਨ । ਕੱਲ੍ਹ ਹੋਈ ਟਿ੍ਪਲ ਜੰਪ ਦੇ ਵਿਚ ਉਨ੍ਹਾਂ ਨੇ ਉਸ ਵੇਲੇ ਨਿਊਜ਼ੀਲੈਂਡ ਅਤੇ ਪੰਜਾਬੀਆਂ ਦਾ ਮਾਣ ਵਧਾ ਜਿੱਤਾ ਜਦੋਂ ਉਹ ਚਾਂਦੀ ਤਮਗਾ ਜਿੱਤ ਗਏ । ਵਰਨਣਯੋਗ ਹੈ ਕਿ ਨਿੰਮੀ ਬੇਦੇ ਦੇ ਯਤਨਾ ਸਦਕਾ ਉਨ੍ਹਾਂ ਦੀ ਸਹਾਇਤਾ ਓਟਾਰਾ-ਪਾਪਾਟੋਏਟੋਏ ਲੋਕਲ ਬੋਰਡ ਨੇ ਵੀ ਕੀਤੀ ਸੀ । ਇਸ ਤੋਂ ਅਗਲਾ ਮੁਕਾਬਲਾ ਉਨ੍ਹਾਂ ਦਾ ਤਿੰਨ ਕਿਲੋਮੀਟਰ ਪੈਦਲ ਕਦਮੀ ਕਰਨ ਦਾ ਹੈ ਜੋ ਕਿ 6 ਸਤੰਬਰ ਨੂੰ ਹੋਵੇਗਾ । ਸ। ਜਗਜੀਤ ਸਿੰਘ ਨੇ ਟਿ੍ਪਲ ਜੰਪ ਦੇ ਵਿਚ ਉਥੇ ਕਈਆਂ ਨੂੰ ਹੈਰਾਨ ਕੀਤਾ । ਇਕ ਨਿੱਕੀ ਜਿਹੀ ਤਰੁੱਟੀ ਰਹਿਣ ਕਰਕੇ ਇਹ ਸੋਨੇ ਦੇ ਤਮਗੇ ਤੋਂ ਪਿੱਛੇ ਰਹਿ ਗਏ, ਪਰ ਫਿਰ ਵੀ ਚਾਂਦੀ ਤਮਗਾ ਜਿੱਤ ਕੇ ਉਨ੍ਹਾਂ ਸਭ ਦਾ ਮਾਣ ਵਧਾ ਦਿੱਤਾ । ਵਾਹ! ਬਾਪੂ ਜੀ ਤੁਸੀਂ ਤਾਂ ਆਸਟਰੇਲੀਆ ਜਾ ਕੇ ਨਿਊਜ਼ੀਲੈਂਡ ਦੇ ਝੰਡੇ ਗੱਡ ਦਿੱਤੇ ।

Real Estate