ਅਮਰੀਕਾ ਦੇ ਇੱਕ ਸਿਨੇਮਾ ਹਾਲ ’ਚ ਗੋਲੀਬਾਰੀ ਦੌਰਾਨ 5 ਮੌਤਾਂ

ਅਮਰੀਕੀ ਸੂਬੇ ਟੈਕਸਾਸ ਦੇ ਸ਼ਹਿਰ ਓਡੇਸਾ ਦੇ ਇੱਕ ਸਿਨੇਮਾ ਹਾਲ ’ਚ ਇੱਕ ਵਿਅਕਤੀ ਨੇ ਅੰਨ੍ਹੇਵਾਹ ਗੋਲੀਆਂ ਚਲਾ ਕੇ 4 ਵਿਅਕਤੀਆਂ ਦੀ ਜਾਨ ਲੈ ਲਈ । ਹਮਲਾਵਰ ਨੂੰ ਸੁਰੱਖਿਆ ਬਲਾਂ ਨੇ ਮਾਰ ਮੁਕਾਇਆ ਹੈ । ਇਸ ਦੌਰਾਨ 21 ਵਿਅਕਤੀ ਜ਼ਖ਼ਮੀ ਹੋਏ ਹਨ। ਜ਼ਖ਼ਮੀਆਂ ਵਿੱਚ ਤਿੰਨ ਪੁਲਿਸ ਅਧਿਕਾਰੀ ਵੀ ਸ਼ਾਮਲ ਹਨ। ਓਡੇਸਾ ਪੁਲਿਸ ਮੁਖੀ ਮਾਈਕਲ ਗੇਰਕੇ ਨੇ ਦੱਸਿਆ ਕਿ ਹਮਲਾਵਰ ਗੋਰਾ ਸੀ ਤੇ ਉਸ ਦੀ ਉਮਰ 30 ਸਾਲ ਦੇ ਲਗਭਗ ’ਚ ਸੀ। ਹਾਦਸਾ ਅਮਰੀਕੀ ਸਮੇਂ ਮੁਤਾਬਕ ਬਾਅਦ ਦੁਪਹਿਰ ਵਾਪਰਿਆ। ਪਹਿਲਾਂ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇੱਕ ਸ਼ੱਕੀ ਵਿਅਕਤੀ ਨੇ ਅਮਰੀਕੀ ਡਾਕ ਸੇਵਾ ਦਾ ਇੱਕ ਵਾਹਨ ਅਗ਼ਵਾ ਕਰ ਲਿਆ ਹੈ ਤੇ ਉਹ ਓਡੇਸਾ ਤੇ ਮਿਡਲੈਂਡ ਦੇ ਇਲਾਕਿਆਂ ਵਿੱਚ ਅੰਨ੍ਹੇਵਾਹ ਗੋਲੀਬਾਰੀ ਕਰ ਰਿਹਾ ਹੈ।ਪੁਲਿਸ ਨੂੰ ਪਹਿਲਾਂ ਇਹ ਰਿਪੋਰਟ ਵੀ ਮਿਲੀ ਸੀ ਕਿ ਹਮਲਾਵਰ ਇੱਕ ਤੋਂ ਵੱਧ ਵੀ ਹੋ ਸਕਦੇ ਹਨ ਪਰ ਬਾਅਦ ’ਚ ਪੁਸ਼ਟੀ ਹੋਈ ਕਿ ਹਮਲਾਵਰ ਇੱਕੋ ਹੀ ਸੀ।

Real Estate