ਪੰਜਾਬ ਸਰਕਾਰ ਗਊ ਸੈੱਸ ਵਸੂਲਦੀ ਹੈ ਤਾਂ ਇੱਕ ਅਵਾਰਾ ਢੱਠੇ ਕਾਰਨ ਹੋਈ ਮੌਤ ਦਾ ਮੁਆਵਜ਼ਾ ਵੀ ਮਿਲਣਾ ਚਾਹੀਦਾ

1383

ਸਾਲ 2017 ‘ਚ ਪਟਿਆਲਾ ਦੇ ਦੇਵੀਗੜ੍ਹ ਰੋਡ ‘ਤੇ ਇੱਕ ਅਵਾਰਾ ਢੱਠੇ ਦੀ ਟੱਕਰ ਦਾ ਸ਼ਿਕਾਰ ਹੋਏ ਅਮੀਰ ਸਿੰਘ ਦੀ ਪਤਨੀ ਵੱਲੋਂ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਪਰਮਾਨੈਂਟ ਲੋਕ ਅਦਾਲਤ ‘ਚ ਪਾਈ ਪਟੀਸ਼ਨ ਤੋਂ ਬਾਅਦ ਅਦਾਲਤ ਨੇ ਪਟਿਆਲਾ ਦੇ ਮਿਊਂਸੀਪਲ ਕਮਿਸ਼ਨਰ ਅਤੇ ਮੇਅਰ ਨੂੰ ਸੰਮਨ ਵੀ ਜਾਰੀ ਕਰ ਦਿੱਤੇ ਹਨ। ਮ੍ਰਿਤਕ ਅਮਿਰ ਸਿੰਘ ਆਪਣੇ ਪਿੱਛੇ ਪਤਨੀ ਜਿੰਦਰ ਕੌਰ ਤੇ ਤਿੰਨ ਬੱਚੇ ਛੱਡ ਗਿਆ ਜੋ ਕਿ ਇਲੌਤਾ ਹੀ ਪਰਿਵਾਰ ਲਈ ਕਮਾ ਕੇ ਜ਼ਿੰਦਗੀ ਬਸਰ ਕਰ ਰਿਹਾ ਸੀ। ਮ੍ਰਿਤਕ ਅਮੀਰ ਸਿੰਘ ਦੀ ਪਤਨੀ ਦੁਆਰਾ ਸਰਕਾਰ ਤੋਂ 60 ਲੱਖ ਦੇ ਮੁਆਵਜ਼ੇ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਗਊ ਸੈੱਸ ਵਸੂਲਦੀ ਹੈ ਤਾਂ ਉਨ੍ਹਾਂ ਦੇ ਪਤੀ ਦੀ ਮੌਤ ਦਾ ਕਾਰਨ ਇੱਕ ਅਵਾਰਾ ਢੱਠੇ ਕਾਰਨ ਹੀ ਹੋਈ ਹੈ ਜਿਸਦਾ ਮੁਆਵਜ਼ਾ ਉਨ੍ਹਾਂ ਨੂੰ ਮਿਲਣਾ ਚਾਹੀਦਾ ਹੈ। ਮ੍ਰਿਤਕ ਦੀ ਪਤਨੀ ਜਿੰਦਰ ਕੌਰ ਦਾ ਇਹ ਕੇਸ ਵਕੀਲ ਸੁਖਜਿੰਦਰ ਸਿੰਘ ਦੇਖ ਰਹੇ ਨੇ ਜੋ ਕਿ ਅਵਾਰਾ ਪਸ਼ੂਆਂ ਦਾ ਸ਼ਿਕਾਰ ਹੋਏ ਲੋਕਾਂ ਲਈ ਮੁਫਤ ‘ਚ ਸਾਰੇ ਕੇਸ ਲੜ ਰਹੇ ਹਨ। ਸੁਖਜਿੰਦਰ ਸਿੰਘ ਦਾ ਕਹਿਣਾ ਹੈ ਕਿ ਅਮੀਰ ਸਿੰਘ ਪਰਿਵਾਰ ਦਾ ਇੱਕੋ ਇੱਕ ਜ਼ਰੀਆ ਸੀ ਜੋ ਕਮਾ ਕੇ ਆਪਣਾ ਪਰਿਵਾਰ ਪਾਲ ਰਹੇ ਸਨ। ਉਨ੍ਹਾਂ ਕਿਹਾ ਕਿ ਮ੍ਰਿਤਕ ਦੇ ਬੱਚੇ ਅਜੇ ਛੋਟੇ ਹਨ ਤੇ ਪੜ੍ਹਾਈ ਕਰਦੇ ਹਨ। ਜਿਸ ਲਈ ਉਨ੍ਹਾਂ ਲਈ ਜ਼ਿੰਦਗੀ ਬਸਰ ਕਰਨੀ ਬਹੁਤ ਹੀ ਔਖੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕ ਅਮੀਰ ਸਿੰਘ ਦੀ ਪਤਨੀ ਬਹੁਤੀ ਪੜ੍ਹੀ ਲਿਖੀ ਨਹੀਂ ਹਨ ਜਿਸ ਕਰਕੇ ਉਹ ਆਪਣੇ ਬੱਚਿਆਂ ਲਈ ਕਿਸੇ ਤਰ੍ਹਾਂ ਦੀ ਕਮਾਈ ਕਰਨੋ ਅਸਮਰਥ ਹਨ। ਉਨ੍ਹਾਂ ਦੱਸਿਆ ਕਿ ਕੋਰਟ ਨੇ ਪਟਿਆਲਾ ਦੇ ਮਿਊਂਸੀਪਲ ਕਮਿਸ਼ਨਰ ਅਤੇ ਮੇਅਰ ਨੂੰ ਸੰਮਨ ਜਾਰੀ ਕਰ 31 ਅਕਤੂਬਰ 2019 ਤੱਕ ਜਵਾਬ ਮੰਗਿਆ ਹੈ।

Real Estate