ਕੈਨੇਡਾ ‘ਚ “ਇੰਡੋ ਕੈਨੇਡੀਅਨ ਮਨੀ ਐਕਸਚੇਂਜ” ਤੇ ਲੱਖਾਂ ਡਾਲਰਾਂ ਦੀ ਧੋਖਾਧੜੀ ਦੇ ਦੋਸ਼

1865

ਸਰੀ ਦੇ ਯੌਰਕ ਸੈਂਟਰ ‘ਚ ਸਥਿਤ ਬਹੁਤ ਹੀ ਪੁਰਾਣੀ “ਇੰਡੋ ਕੈਨੇਡੀਅਨ ਮਨੀ ਐਕਸਚੇਂਜ” ਤੇ ਡਾਲਰਾਂ ਦੀ ਧੋਖਾਧੜੀ ਦੇ ਦੋਸ਼ ਲੱਗੇ ਹਨ । ਤਸਵੀਰ ਵਿੱਚ ਵੀ ਲੋਕ ਦਫਤਰ ਘੇਰੀ ਖੜ੍ਹੇ ਹਨ। ਇਹਨਾਂ ਦਾ ਦੋਸ਼ ਹੈ ਕਿ ਉਨ੍ਹਾਂ ਵੱਲੋਂ ਦਿੱਤੇ ਗਏ ਪੈਸੇ ਵਾਅਦੇ ਮੁਤਾਬਿਕ ਪੰਜਾਬ ਪੁੱਜੇ ਨਹੀਂ ਜਾਂ ਇੱਥੇ ਨਹੀਂ ਮਿਲੇ। ਕਈ ਹਫ਼ਤਿਆਂ ਤੋਂ ਉਨ੍ਹਾਂ ਨੂੰ ਲਾਰਿਆਂ ‘ਚ ਰੱਖਿਆ ਜਾ ਰਿਹਾ ਤੇ ਹੁਣ ਕੋਈ ਫ਼ੋਨ ਵੀ ਨਹੀਂ ਚੁੱਕ ਰਿਹਾ। ਇਹ ਰਕਮ ਲੱਖਾਂ ਡਾਲਰਾਂ ‘ਚ ਦੱਸੀ ਜਾ ਰਹੀ ਹੈ। ਦੋਸ਼ ਲਗਾਉਣ ਵਾਲਿਆਂ ਵਿੱਚੋਂ ਇੱਕ ਨੇ ਦੋ ਹਜ਼ਾਰ ਡਾਲਰ ਭੇਜਿਆ ਤੇ ਇੱਕ ਨੇ ਪੰਜ ਹਜ਼ਾਰ। ਜਦਕਿ ਇੱਕ ਨੇ ਦੱਸਿਆ ਕਿ ਉਸਨੇ ਲੱਖ ਡਾਲਰ ਪੰਜਾਬ ਤੋਂ ਇੱਥੇ ਮੰਗਵਾਇਆ ਸੀ ਪਰ ਪੈਸੇ ਮਿਲੇ ਨਹੀਂ।

Real Estate