ਕਰਤਾਰਪੁਰ ਸਾਹਿਬ ਲਾਂਘੇ ਦੀ ਉਸਾਰੀ ਤੇ ਅਮਿਤ ਸ਼ਾਹ ਦਾ ਬਿਆਨ

1328

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਸਰਕਾਰ ਕਰਤਾਰਪੁਰ ਸਾਹਿਬ ਲਾਂਘੇ ਦਾ ਕੰਮ ਸਮੇਂ ਦੇ ਅੰਦਰ ਪੂਰ ਕਰ ਲਵੇਗੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਸਮਾਗਮ ਮੌਕੇ ਅਮਿਤ ਸ਼ਾਹ ਨੇ ਟਵੀਟ ਕਰਦਿਆਂ ਲਿਖਿਆ, ” ਗੁਰੂ ਗਰੰਥ ਸਾਹਿਬ ਜੀ ਸਾਡੀ ਅਗਵਾਈ ਕਰਦੇ ਰਹਿਣ ਅਤੇ ਆਪਣੀ ਕੌਮ ਦੀ ਬਿਹਤਰ ਸੇਵਾ ਕਰਨ ਦੀ ਤਾਕਤ ਪ੍ਰਦਾਨ ਕਰਦੇ ਰਹਿਣ। ਮੈਂ ਵੀ ਮੋਦੀ ਸਰਕਾਰ ਦੀ ਕਰਤਾਰਪੁਰ ਸਾਹਿਬ ਲਾਂਘੇ ਦਾ ਕੰਮ ਸਮੇਂ ਦੇ ਅੰਦਰ ਮੁਕੰਮਲ ਕਰਨ ਦੀ ਵਚਨਬੱਧਤਾ ਨੂੰ ਦੁਹਰਾਉਂਦਾ ਹਾਂ।
ਦੂਜੇ ਪਾਸੇ ਸ਼ੁੱਕਰਵਾਰ ਨੂੰ ਭਾਰਤ ਤੇ ਪਾਕਿਸਤਾਨ ਦੇ ਅਧਿਕਾਰੀਆਂ ਨੇ ਕਰਤਾਰਪੁਰ ਸਾਹਿਬ ਲਾਂਘੇ ਦੀਆਂ ਕੁਝ ਤਕਨੀਕੀ ਤੇ ਹੋਰ ਸਮੱਸਿਆਵਾਂ ਬਾਰੇ ਵਿਚਾਰ–ਵਟਾਂਦਰਾ ਹੋਇਆ। ਦੋਵੇਂ ਧਿਰਾਂ ਨੇ ਕਰਤਾਰਪੁਰ ਸਾਹਿਬ ਲਾਂਘੇ ਵਾਲੀ ਥਾਂ ਉੱਤੇ ਮੀਟਿੰਗ ਕੀਤੀ ਸੀ ਜਿੱਥੇ ਦੋਵੇਂ ਧਿਰਾਂ ਦੇ 15 ਅਧਿਕਾਰੀ ਮੌਜੂਦ ਸਨ। ਇਹੋ ਲਾਂਘਾ ਪਾਕਿਸਤਾਨ ਦੇ ਨਾਰੋਵਾਲ ਜ਼ਿਲ੍ਹੇ ’ਚ ਸ੍ਰੀ ਕਰਤਾਰਪੁਰ ਸਾਹਿਬ ਦੇ ਪਵਿੱਤਰ ਗੁਰਦੁਆਰਾ ਸਾਹਿਬ ਨਾਲ ਭਾਰਤ ਦੇ ਗੁਰਦਾਸਪੁਰ ਜ਼ਿਲ੍ਹੇ ਨੂੰ ਜੋੜੇਗਾ ਤੇ ਸਿੱਖ ਤੀਰਥ–ਯਾਤਰੀ ਇਸ ਗੁਰੂਘਰ ਦੇ ਦਰਸ਼ਨ ਵੀਜ਼ਾ ਲਏ ਬਗ਼ੈਰ ਕਰ ਸਕਣਗੇ। ਸ਼ਰਧਾਲੂਆਂ ਨੂੰ ਕਰਤਾਰਪੁਰ ਸਾਹਿਬ ਗੁਰੂਘਰ ਦੇ ਦਰਸ਼ਨਾਂ ਲਈ ਸਿਰਫ਼ ਇੱਕ ਪਰਮਿਟ ਲੈਣਾ ਹੋਵੇਗਾ।
ਪਰ ਖ਼ਬਰਾਂ ਅਨੁਸਾਰ ਇਸ ਮੀਟਿੰਗ ਦੋਰਾਨ ਪਾਕਿਸਤਾਨ ਨੇ ਨਵੰਬਰ ਮਹੀਨੇ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਤੱਕ ਰਾਵੀ ਦਰਿਆ ਉੱਤੇ ਕਰਤਾਰਪੁਰ ਸਾਹਿਬ ਲਾਂਘੇ ਲਈ ਲੋੜੀਂਦਾ ਪੁਲ਼ ਉਸਾਰੇ ਜਾਣ ਉੱਤੇ ਅਸਮਰੱਥਾ ਪ੍ਰਗਟਾਈ ਹੈ। ਪਾਕਿਸਤਾਨੀ ਅਧਿਕਾਰੀਆਂ ਨੇ ਇੰਨਾ ਜ਼ਰੂਰ ਕਿਹਾ ਕਿ ਉਹ ਭਾਰਤੀ ਤੀਰਥ–ਯਾਤਰੀਆਂ/ਸ਼ਰਧਾਲੂਆਂ ਦੇ ਆਉਣ–ਜਾਣ ਲਈ ਪੁਲ ਵਾਲੇ ਸਥਾਨ ਦੇ ਨਾਲ ਇੱਕ ਸਰਵਿਸ–ਰੋਡ ਬਣਵਾ ਦੇਵੇਗਾ।
ਭਾਰਤ ਨੇ ਆਪਣੇ ਵਾਲੇ ਪਾਸੇ ਜਿਹੜੇ 100 ਮੀਟਰ ਲੰਮੇ ਪੁਲ਼ ਦੀ ਉਸਾਰੀ ਕਰਨੀ ਹੈ, ਉਸ ਦਾ 70 ਫ਼ੀ ਸਦੀ ਕੰਮ ਪਹਿਲਾਂ ਹੀ ਮੁਕੰਮਲ ਹੋ ਚੁੱਕਿਆ ਹੈ।

Real Estate