ਭਾਰਤ ਪਾਕਿਸਤਾਨ ਵਿਚਾਲੇ ਕਤਾਰਪੁਰ ਲਾਘੇ ਬਾਰੇ ਹੋਈ ਮੀਟਿੰਗ

ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ ਦੇ ਬਾਵਜੂਦ ਕਰਤਾਰਪੁਰ ਲਾਂਘੇ ਦੇ ਉਦਘਾਟਨ ਬਾਰੇ ਸ਼ੁੱਕਰਵਾਰ ਨੂੰ ਦੋਵਾਂ ਦੇਸ਼ਾਂ ਦੇ ਅਫਸਰਾਂ ਵੱਲੋਂ ਜ਼ੀਰੋ ਪੁਆਇੰਟ ‘ਤੇ ਤਕਨੀਕੀ ਬੈਠਕ ਕੀਤੀ ਗਈ।ਖ਼ਬਰਾਂ ਅਨੁਸਾਰ ਬੈਠਕ ਵਿੱਚ ਹਰ ਪਾਸਿਓਂ 15 ਅਧਿਕਾਰੀਆਂ ਦੇ ਸਮੂਹ ਸ਼ਾਮਲ ਹਨ। ਕਰਤਾਰਪੁਰ ਜ਼ੀਰੋ ਪੁਆਇੰਟ ਉਹ ਥਾਂ ਹੈ, ਜਿੱਥੇ ਭਾਰਤ ਤੇ ਪਾਕਿਸਤਾਨ ਵਾਲੇ ਪਾਸਿਓਂ ਕੌਰੀਡੋਰ ਮਿਲਦਾ ਹੈ। ਇਹ ਲਾਂਘਾ ਪਾਕਿਸਤਾਨ ਸਥਿਤ ਕਰਤਾਰਪੁਰ ਦੇ ਦਰਬਾਰ ਸਾਹਿਬ ਨੂੰ ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਦੇ ਅਸਥਾਨ ਨਾਲ ਜੋੜ ਦੇਵੇਗਾ।ਮੀਟਿੰਗ ਡੇਰਾ ਬਾਬਾ ਨਾਨਕ ਨੇੜੇ ਸਥਿਤ ਭਾਰਤ-ਪਾਕਿਸਤਾਨ ਦੀ ਜ਼ੀਰੋ ਲਾਈਨ ‘ਤੇ ਸਵੇਰੇ ਸਾਢੇ ਦਸ ਵਜੇ ਸ਼ੁਰੂ ਹੋਈ। ਇਸ ਵਿੱਚ ਭਾਰਤ ਸਰਕਾਰ ਵੱਲੋਂ ਲੈਂਡ ਪੋਰਟ ਅਥਾਰਿਟੀ ਆਫ਼ ਇੰਡੀਆ ਨੈਸ਼ਨਲ ਹਾਈਵੇ, ਅਥਾਰਿਟੀ ਆਫ਼ ਇੰਡੀਆ, ਬੀਐਸਐਫ ਤੇ ਹੋਰ ਏਜੰਸੀਆਂ ਦੇ ਅਧਿਕਾਰੀ ਪੁੱਜੇ। ਪਾਕਿਸਤਾਨ ਵਾਲੇ ਪਾਸੇ ਵੀ ਕਈ ਏਜੰਸੀਆਂ ਦੇ ਅਧਿਕਾਰੀ ਚਰਚਾ ਕਰਨ ਲਈ ਜ਼ੀਰੋ ਲਾਈਨ ‘ਤੇ ਪੁੱਜੇ।ਮੀਟਿੰਗ ਦੌਰਾਨ ਆਖਰੀ ਪੜਾਅ ਵੱਲ ਵਧ ਰਹੇ ਲਾਂਘੇ ਸਬੰਧੀ ਵੱਖ-ਵੱਖ ਵਿਸ਼ਿਆਂ ‘ਤੇ ਗੱਲਬਾਤ ਹੋਈ। ਇਨ੍ਹਾਂ ਵਿੱਚ ਇੱਕ ਪੁਲ ਨੂੰ ਆਪਸ ਵਿੱਚ ਕਿਸ ਜਗ੍ਹਾ ਤੋਂ ਜੋੜਿਆ ਜਾਣ ਤੇ ਸਰਵਿਸ ਲਾਈਨ ਬਣਾਈ ਜਾਂ ਜਾਂ ਨਾ ਬਣਾਈ ਜਾਣ ਸਮੇਤ ਕਈ ਮੁੱਦਿਆਂ ‘ਤੇ ਚਰਚਾ ਹੋਈ। ਮੀਟਿੰਗ ਮੁਕੰਮਲ ਹੋਣ ਤੋਂ ਬਾਅਦ ਨੈਸ਼ਨਲ ਹਾਈਵੇ ਅਥਾਰਿਟੀ ਆਫ਼ ਇੰਡੀਆ ਦੇ ਚੀਫ਼ ਇੰਜਨੀਅਰ ਡੀਐਸ ਚਾਹਲ ਨੇ ਦੱਸਿਆ ਕੇ ਮੀਟਿੰਗ ਦੌਰਾਨ ਤਕਨੀਕੀ ਪਹਿਲੂਆਂ ‘ਤੇ ਹੀ ਚਰਚਾ ਹੋਈ। ਜੇ ਜ਼ਰੂਰਤ ਪਈ ਤਾਂ ਮੀਟਿੰਗ ਦੁਬਾਰਾ ਵੀ ਬੁਲਾਈ ਜਾ ਸਕਦੀ ਹੈ।

Real Estate