ਅਮਰੀਕਾ ਦੇ ਫਲੋਰੀਡਾ ‘ਚ ਭਿਆਨਕ ਤੁਫਾਨ ਦੀ ਚੇਤਾਵਨੀ

ਅਮਰੀਕਾ ਦੇ ਫਲੋਰੀਡਾ ਵੱਲੋਂ ਚੱਕਰਵਰਤੀ ਤੂਫਾਨ ਹਰੀਕੇਨ ਡੋਰੀਅਨ ਬਹੁਤ ਹੀ ਤੇਜ਼ੀ ਨਾਲ ਵਧ ਰਿਹਾ ਹੈ। ਇਸ ਸਬੰਧੀ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਅਲਰਟ ਰਹਿਣ ਲਈ ਕਿਹਾ ਹੈ।ਟਰੰਪ ਨੇ ਟਵੀਟ ਕਰਦੇ ਹੋਏ ਲਿਖਿਆ ਕਿ ਹਰੀਕੇਨ ਡੋਰੀਅਨ ਤੂਫਾਨ ਪਿਊਰਟੋ ਰਿਕੋ ਦੇ ਨੇੜੇ ਪਹੁੰਚ ਚੁੱਕਿਆ ਹੈ ਜੋ ਕਿ ਇੱਕ ਬਹੁਤ ਹੀ ਬੁਰੀ ਖਬਰ ਹੈ। ਜਿਸ ਦੇ ਲਈ ਫਲੋਰੀਡਾ ਦੇ ਲੋਕਾਂ ਨੂੰ ਤਿਆਰ ਰਹਿਣਾ ਚਾਹੀਦਾ ਹੈ। ਕਿਉਂਕਿ ਇਹ ਤੂਫਾਨ ਬਹੁਤ ਹੀ ਭਿਆਨਕ ਰੂਪ ਧਾਰਨ ਕਰ ਸਕਦਾ ਹੈ ਅਤੇ ਇਹ ਤੂਫਾਨ ਐਤਵਾਰ ਦੇਰ ਰਾਤ ਤੱਕ ਫਲੋਰੀਡਾ ‘ਚ ਦਾਖਲ ਹੋ ਸਕਦਾ ਹੈ।

Real Estate