ਧਰਤੀ ਹੇਠਲੇ ਮੁੱਕ ਰਹੇ ਪੀਣ ਵਾਲੇ ਪਾਣੀ ਨੂੰ ਠੱਲ੍ਹ ਪਾਉਣ ਲਈ ਲੋਕ ਲਹਿਰ ਉਸਾਰਨ ਦੀ ਲੋੜ

1073

ਬਠਿੰਡਾ/ 29 ਅਗਸਤ/ ਬਲਵਿੰਦਰ ਸਿੰਘ ਭੁੱਲਰ

ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦੀ ਹੋ ਰਹੀ ਥੁੜ ਕਾਰਨ ਰਾਜ ਮਾਰੂਥਲ ਬਣਨ ਦੇ ਦਰਵਾਜੇ ਤੇ ਦਸਤਕ ਦੇਣ ਦੇ ਬਹੁਤ ਨਜਦੀਕ ਪਹੁੰਚ ਚੁੱਕਾ ਹੈ। ਇਸ ਘਟ ਰਹੇ ਪਾਣੀ ਲਈ ਭਾਵੇਂ ਕਿਸਾਨੀ ਨੂੰ ਹੀ ਜੁਮੇਵਾਰ ਗਰਦਾਨਿਆ ਜਾ ਰਿਹਾ ਹੈ, ਪਰੰਤੂ ਇਸਦੇ ਕਾਫ਼ੀ ਕਾਰਨ ਹਨ ਇਕੱਲੀ ਕਿਸਾਨੀ ਜੁਮੇਵਾਰ ਨਹੀਂ ਹੈ। ਜੇਕਰ ਇਸ ਅਤੀ ਸੰਵੇਦਨਸ਼ੀਲ ਮਾਮਲੇ ਵੱਲ ਉਚੇਚਾ ਧਿਆਨ ਨਾ ਦਿੱਤਾ ਗਿਆ ਤਾਂ ਆਉਣ ਵਾਲੀਆਂ ਪੀੜ੍ਹੀਆਂ ਸੋਕੇ ਦੀ ਭਿਆਨਕਤਾ ਹੰਢਾਉਣ ਲਈ ਮਜਬੂਰ ਹੋ ਜਾਣਗੀਆ। ਇਸ ਕਰਕੇ ਇਸ ਸਮੱਸਿਆ ਨੂੰ ਠੱਲ੍ਹ ਪਾਉਣ ਲਈ ਲੋਕ ਲਹਿਰ ਉਸਾਰਨ ਦੀ ਲੋੜ ਹੈ। ਇਸ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਖੇਤੀਬਾੜੀ ਲਈ ਵੀ ਬਹੁਤ ਵੱਡੀ ਮਾਤਰਾ ਵਿੱਚ ਧਰਤੀ ਹੇਠਲਾ ਪਾਣੀ ਖਿੱਚ ਕੇ ਵਰਤਿਆ ਜਾ ਰਿਹਾ ਹੈ। ਸਭ ਤੋਂ ਵੱਧ ਪਾਣੀ ਦੀ ਖਪਤ ਝੋਨੇ ਦੀ ਫ਼ਸਲ
ਪਾਲਣ ਲਈ ਕੀਤੀ ਜਾ ਰਹੀ ਹੈ। ਦੇਸ਼ ਦੀ ਕੁਲ ਖੇਤੀਬਾੜੀ ਯੋਗ ਜਮੀਨ ਚੋਂ ਪੰਜਾਬ ਦੀ 1।5 ਪ੍ਰਤੀਸਤ ਜਮੀਨ ਖੇਤੀ ਹੇਠ ਹੈ, ਜਦ ਕਿ ਭਾਰਤ ਭਰ ਵਿੱਚ ਪੈਦਾ ਹੋਣ ਵਾਲੇ ਚਾਵਲ ਦਾ 12 ਪ੍ਰਤੀਸਤ ਹਿੱਸਾ ਪੰਜਾਬ ਪੈਦਾ ਕਰਦਾ ਹੈ। ਇੱਥੇ ਹੀ ਬੱਸ ਲਹੀਂ ਦੇਸ਼ ਭਰ ਦੀ ਚੌਲ ਪੈਦਾ ਕਰਨ ਦੀ ਔਸਤ 99 ਕੁਇੰਟਲ ਪ੍ਰਤੀ ਹੈਕਟੇਅਰ ਹੈ, ਜਦ ਕਿ ਪੰਜਾਬ ਉਸਤੋਂ ਬਹੁਤ ਵੱਧ 177 ਕੁਇੰਟਲ ਪ੍ਰਤੀ ਹੈਕਟੇਅਰ ਚੌਲ ਪੈਦਾ ਕਰ ਰਿਹਾ ਹੈ। ਦੇਸ਼ ਦੀ ਕੇਂਦਰੀ ਪੂਲ ਵਿੱਚ ਚਾਵਲ ਦਾ ਸਭ ਤੋਂ ਵੱਧ ਯੋਗਦਾਨ 27।87 ਪੰਜਾਬ ਦਾ ਹੈ, ਇੱਕ ਰਿਪੋਰਟ ਅਨੁਸਾਰ ਸਾਲ 2017- 18 ’ਚ ਪੰਜਾਬ ਨੇ 133।82 ਲੱਖ ਟਨ ਚਾਵਲ ਪੈਦਾ ਕੀਤਾ। ਜਦ ਕਿ ਅਸਲ ਵਿੱਚ ਚਾਵਲ ਨਾ ਪੰਜਾਬ ਦੀ ਮੁਢਲੀ ਫ਼ਸਲ ਹੈ ਅਤੇ ਨਾ ਹੀ ਇੱਥੋਂ ਦੇ ਲੋਕਾਂ ਦੀ ਇਹ ਖੁਰਾਕ ਹੈ। ਪੰਜਾਬ ਦਾ ਕੁਲ 50।16 ਲੱਖ ਹੈਕਟੇਅਰ ਰਕਬਾ ਖੇਤੀਬਾੜੀ ਹੇਠ ਹੈ, ਜਿਸ ਚੋਂ 33।88 ਲੱਖ ਹੈਕਟੇਅਰ ਰਕਬੇ ਨੂੰ ਨਹਿਰੀ ਪਾਣੀ ਤਾਂ ਪਹੁੰਚਦਾ ਹੈ, ਪਰ ਉਹ ਲੋੜ ਪੂਰੀ ਨਹੀਂ ਕਰਦਾ। ਝੋਨੇ ਦੀ ਖੇਤੀ ਨਰਮੇ ਕਪਾਹ ਦੇ ਮੁਕਾਬਲੇ ਕਾਫ਼ੀ ਅਸਾਨ ਹੈ ਅਤੇ ਪਿਛਲੇ ਕਈ ਦਹਾਕਿਆਂ ਵਿੱਚ ਨਰਮੇਂ ਦਾ ਅਮਰੀਕਨ ਸੁੰਡੀ ਜਾਂ ਹੋਰ ਕਈ ਕਾਰਨਾਂ ਕਾਰਨ ਹੋਏ ਭਾਰੀ ਨੁਕਸਾਨ ਨੇ ਕਿਸਾਨਾਂ ਦਾ ਇਸ ਫ਼ਸਲ ਤੋਂ ਮੂੰਹ ਮੋੜ ਦਿੱਤਾ ਸੀ, ਜਿਸ ਕਾਰਨ ਉਹ ਝੋਨੇ ਵੱਲ ਰੁਚਿਤ ਹੋ ਗਏ। ਝੇਨੇ ਹੇਠ ਤਕਰੀਬਨ 30 ਲੱਖ ਹੈਕਟੇਅਰ ਰਕਬਾ ਹੈ, ਜਿਸਨੂੰ ਇਕੱਲੇ ਨਹਿਰੀ ਪਾਣੀ ਨਾਲ ਨਹੀਂ ਪਾਲਿਆ ਜਾ ਸਕਦਾ ਇਸ ਲਈ ਧਰਤੀ ਹੇਠਲਾ ਪਾਣੀ ਖਿੱਚ ਕੇ ਵਰਤਿਆ ਜਾ ਰਿਹਾ ਹੈ। ਖੇਤੀ ਮਾਹਰਾਂ ਦੀ ਜੌਹਲ ਰਿਪੋਰਟ ਅਨੁਸਾਰ ਇੱਕ ਕਿੱਲੋ ਚੌਲ ਪੈਦਾ ਕਰਨ ਲਈ 5 ਹਜ਼ਾਰ ਲਿਟਰ ਪਾਣੀ ਦੀ ਵਰਤੋਂ ਕਰਨੀ ਪੈਂਦੀ ਹੈ, ਜਿਸ ਮੁਤਾਬਕ ਇੱਕ ਏਕੜ ਝੋਨੇ ਦੀ ਫ਼ਸਲ ਪਾਲਣ ਲਈ ਕਰਹੀਬ 15 ਲੱਖ ਲਿਟਰ ਪਾਣੀ ਵਰਤਿਆ ਜਾਂਦਾ ਹੈ। ਧਰਤੀ ਹੇਠਲਾ ਪਾਣੀ ਵਰਤਣ ਲਈ ਟਿਊਬਵੈ¤ਲ ਲਗਾਉਣ ਦਾ ਰੁਝਾਨ ਲਗਾਤਾਰ ਵਧਦਾ ਹੀ ਜਾਂਦਾ ਹੈ। ਸੰਨ 1970 ਵਿੱਚ ਪੰਜਾਬ ’ਚ 1।2 ਲੱਖ ਟਿਊਬਵੈ¤ਲ ਸਨ ਪਰ ਸੰਨ 1980-81 ਤੱਕ ਇਹਨਾਂ ਦੀ ਗਿਣਤੀ 6 ਲੱਖ ਹੋ ਗਈ ਸੀ ਅਤੇ 2015-16 ਵਿੱਚ ਇਹ ਗਿਣਤੀ 14।19 ਲੱਖ ਤੇ ਪੁੱਜ ਚੁੱਕੀ ਹੈ। ਹੁਣ ਇਹ ਗਿਣਤੀ 15 ਲੱਖ ਪਾਰ ਕਰ ਗਈ ਹੈ ਜਦ ਕਿ ਇੱਕ ਲੱਖ ਤੋਂ ਵੱਧ ਦਰਖਾਸਤਾਂ ਪੈਡਿੰਗ ਹਨ।
ਧਰਤੀ ਹੇਠਲਾ ਪਾਣੀ ਖਿੱਚਣ ਸਦਕਾ ਤਕਰੀਬਨ ਧਰਤੀ ਹੇਠਲੀਆਂ ਦੋ ਪਰਤਾਂ ਬਹੁਤ ਪ੍ਰਭਾਵਿਤ ਹੋ ਚੁੱਕੀਆਂ ਹਨ। ਪਹਿਲੀ ਤਹਿ ਤਾਂ ਮੀਂਹ ਨਾਲ ਕੁੱਝ ਰੀਚਾਰਜ ਹੋ ਜਾਂਦੀ ਹੈ, ਪਰ ਦੂਜੀ ਤਹਿ ਚਾਰਜ ਨਹੀਂ ਹੋ ਸਕਦੀ। ਇਹੀ ਕਾਰਨ ਹੈ ਕਿ ਹੇਠਲਾ ਪਾਣੀ ਕਰੀਬ 100 ਫੁੱਟ ਡੂੰਘਾ ਚਲਿਆ ਜਾ ਚੁੱਕਾ ਹੈ। ਜੇਕਰ ਇਸ ਮਾਮਲੇ ਤੇ ਵਿਸੇਸ਼ ਧਿਆਨ ਨਾ ਦਿੱਤਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਤੀਜੀ ਤਹਿ ਵੀ ਖੁਸਕ ਹੋ ਜਾਵੇਗੀ ਅਤੇ ਪੰਜਾਬ ਦੀ ਧਰਤੀ ਮਾਰੂਥਲ ਦਾ ਰੂਪ ਧਾਰਨ ਕਰ ਲਵੇਗੀ। ਕਿਸਾਨੀ ਤੋਂ ਇਲਾਵਾ ਕਾਰਖਾਨਿਆਂ ਫੈਕਟਰੀਆਂ ਵਿੱਚ ਵੀ ਲੱਖਾਂ ਲਿਟਰ ਪਾਣੀ ਧਰਤੀ ਹੇਠੋਂ ਕੱਢ ਕੇ ਵਰਤਿਆ ਜਾ ਰਿਹਾ ਹੈ। ਇਸਤੋਂ ਇਲਾਵਾ ਜੇਕਰ ਸ਼ਹਿਰਾਂ ਵਿੱਚ ਫਲੱਸ ਬਾਥਰੂਮਾਂ ਵਿੱਚ ਵਰਤੇ ਜਾਣ ਵਾਲੇ ਪਾਣੀ ਦੀ ਗੱਲ ਕਰੀਏ ਤਾਂ ਇੱਕ ਘਰ ਵਿੱਚ ਜੇਕਰ 200 ਲਿਟਰ ਪਾਣੀ ਵਰਤਿਆ ਜਾਵੇ ਤਾਂ ਇੱਕ ਸ਼ਹਿਰ ਕਰੋੜਾਂ ਲਿਟਰ ਪਾਣੀ ਰੋਜਾਨਾ ਵਰਤ ਰਿਹਾ ਹੈ। ਰਾਜ ਭਰ ਵਿੱਚ ਇਹ ਵਰਤੋਂ ਬਹੁਤ ਵੱਡਾ ਅੰਕੜਾ ਸਾਹਮਣੇ ਲਿਆਉਂਦੀ ਹੈ। ਇਸ ਲਈ ਕੇਵਲ ਕਿਸਾਨੀ ਹੀ ਨਹੀਂ ਧਰਤੀ ਹੇਠਲਾ ਪਾਣੀ ਮੁਕਾਉਣ ਦੇ ਹੋਰ ਵੀ ਕਈ ਕਾਰਨ ਹਨ। ਸਰਕਾਰਾਂ ਵੀ ਧਰਤੀ ਹੇਠਲਾ ਪਾਣੀ ਮੁਕਾਉਣ ਲਈ ਕਿਸੇ ਹੱਦ ਤੱਕ ਜੁਮੇਵਾਰ ਹਨ, ਜਿਹਨਾਂ ਵੋਟਾਂ ਹਾਸਲ ਕਰਨ ਲਈ ਵਗੈਰ ਸੋਚਿਆਂ ਸਮਝਿਆਂ ਲੱਖਾਂ ਟਿਊਬਵੈ¤ਲ ਕੁਨੈਕਸਨ ਜਾਰੀ ਕੀਤੇ ਅਤੇ ਆਉਣ ਵਾਲੀਆਂ ਪੀੜ੍ਹੀਆਂ ਦਾ ਭੋਰਾ ਭਰ ਵੀ ਚੇਤਾ ਨਾ ਰੱਖਿਆ।
ਘਟ ਰਿਹਾ ਧਰਤੀ ਹੇਠਲਾ ਪਾਣੀ ਅੱਜ ਪੰਜਾਬ ਦਾ ਅਤੀ ਸੰਵੇਦਨਸ਼ੀਲ ਤੇ ਚਿਤਾਜਨਕ ਮੁੱਦਾ ਬਣ ਚੁੱਕਾ ਹੈ। ਜੇਕਰ ਇਸ ਵੱਲ ਉਚੇਚਾ ਧਿਆਨ ਨਾ ਦਿੱਤਾ ਤਾਂ ਅਗਲੀਆਂ ਪੀੜ੍ਹੀਆਂ ਵੱਡੇ ਸੰਕਟ ਵਿੱਚ ਘਿਰ ਜਾਣਗੀਆਂ। ਇਸ ਲਈ ਇਸ ਮੁੱਦੇ ਦੇ ਹੱਲ ਲਈ ਲੋਕ ਲਹਿਰ ਉਸਾਰਨ ਦੀ ਲੋੜ ਹੈ। ਲੋਕਾਂ ਨੂੰ ਪਾਣੀ ਦੀ ਵਰਤੋਂ ਲਈ ਜਾਗਰੂਕ ਕੀਤਾ ਜਾਵੇ ਅਤੇ ਨਜਾਇਜ ਵਰਤੋਂ ਨੂੰ ਠੱਲ੍ਹ ਪਾਈ ਜਾਵੇ। ਇੱਕ ਦੂਜੇ ਸਿਰ ਦੋਸ਼ ਮੜ੍ਹਣ ਦੇ ਉਲਟ ਹਰ ਇਨਸਾਨ ਪਾਣੀ ਦੀ ਘੱਟ ਵਰਤੋਂ ਕਰਨ ਨੂੰ ਆਪਣਾ ਧਰਮ ਤੇ ਫ਼ਰਜ ਸਮਝੇ। ਕਿਸਾਨ ਪਾਣੀ ਦੀ ਡਰਿੱਪ ਸਕੀਮ ਜਾਂ ਫੁਹਾਰਾ ਸਕੀਮ ਨੂੰ ਵੱਧ ਤੋਂ ਵੱਧ ਅਪਨਾਉਣ ਅਤੇ ਝੋਨੇ ਦੀ ਥਾਂ ਰਿਵਾਇਤੀ ਤੇ ਬਦਲਵੀਆਂ ਫ਼ਸਲਾਂ ਦੀ ਕਾਸਤ ਕਰਨ। ਸਰਕਾਰਾਂ ਵੀ ਪੰਜਾਬ ਦਾ ਪਾਣੀ ਬਚਾਉਣ ਲਈ ਕਿਸਾਨਾਂ ਨੂੰ ਜਾਗਰੂਕ ਕਰਨ ਅਤੇ ਬਦਲਵੀਆਂ ਫ਼ਸਲਾਂ ਦੀ ਖਰੀਦ ਦੇ ਪੁਖਤਾ ਪ੍ਰਬੰਧ ਕਰਨ ਤਾਂ ਜੋ ਕਿਸਾਨਾਂ ਨੂੰ ਕੋਈ ਮੁਸਕਿਲ ਪੋਸ਼ ਨਾ ਆਵੇ। ਨਰਮੇ ਕਪਾਹ ਦੇ ਚੰਗੇ ਬੀਜ ਅਤੇ ਚੰਗੀਆਂ ਦਵਾਈਆਂ ਮੁਹੱਈਆ ਕਰਵਾਉਣ। ਦਰਿਆਈ ਪਾਣੀ ਜੋ ਪੰਜਾਬ ਜਾਂ ਦੇਸ਼ ਤੋਂ ਬਾਹਰ ਜਾਂਦਾ ਹੈ ਉਸਨੂੰ ਰੋਕ ਕੇ ਨਹਿਰੀ ਪਾਣੀ ਹੋਰ ਵਧਾਇਆ ਜਾਵੇ ਤਾਂ ਜੋ ਧਰਤੀ ਹੇਠਲਾ ਪਾਣੀ ਕੱਢਣ ਦੀ ਜਰੂਰਤ ਹੀ ਨਾ ਪਵੇ। ਸ਼ਹਿਰੀ ਲੋਕਾਂ ਨੂੰ ਪਾਣੀ ਦੀ ਵਰਤੋਂ ਸੰਜਮ ਨਾਲ ਕਰਨ ਸਬੰਧੀ ਜਾਗਰਿਤ ਕੀਤਾ ਜਾਵੇ। ਕਿਸਾਨ ਜਥੇਬੰਦੀਆਂ ਵੀ ਲੋਕਾਂ ਦੀਆਂ ਹੱਕੀ ਮੰਗਾਂ ਮਨਵਾਉਣ ਲਈ ਸੰਘਰਸ ਕਰਨ ਦੇ ਨਾਲ ਨਾਲ ਆਪਣੇ ਭਾਈਵੰਦ ਕਿਸਾਨਾਂ ਨੂੰ ਪਾਣੀ ਦੀ ਘੱਟ ਵਰਤੋ ਲਈ ਸੁਝਾਅ ਦੇਣ। ਇਸ ਸਬੰਧੀ ਜਦ ਪੰਜਾਬ ਕਿਸਾਨ ਸਭਾ ਦੇ ਸੂਬਾ ਸਕੱਤਰ ਕਾ: ਸੁਖਵਿੰਦਰ ਸਿੰਘ ਸੇਖੋਂ ਦਾ ਪ੍ਰਤੀਕਰਮ ਜਾਣਨਾ ਚਾਹਿਆ ਤਾਂ ਉਹਨਾਂ ਕਿਹਾ ਕਿ ਧਰਤੀ
ਹੇਠਲਾ ਪਾਣੀ ਘਟਣਾ ਬਹੁਤ ਗੰਭੀਰ ਸਮੱਸਿਆ ਹੈ, ਇਸਦਾ ਹੱਲ ਸਰਕਾਰਾਂ ਅਤੇ ਜਨਤਾ ਨੂੰ ਸਿਆਸਤ ਤੋਂ ਉ¤ਪਰ ਉ¤ਠ ਕੇ ਮਿਲ ਬੈਠ ਕੇ ਕੱਢਣਾ ਚਾਹੀਦਾ ਹੈ। ਜੇਕਰ ਇਸਦਾ ਜਲਦੀ ਕੋਈ ਹੱਲ ਨਾ ਕੀਤਾ ਗਿਆ ਤਾਂ ਪੰਜਾਬ ਪੂਰਨ ਰੂਪ ’ਚ ਸੋਕੇ ਹੇਠ ਆ ਜਾਵੇਗਾ ਅਤੇ ਆਉਣ ਵਾਲੀਆਂ ਪੁਸਤਾਂ ਸਾਨੂੰ ਮੁਆਫ਼ ਨਹੀਂ ਕਰਨਗੀਆਂ।
ਮੋਬਾ: 098882-75913

Real Estate