ਜੰਮੂ ‘ਚ ਸ਼ੁਰੂ ਹੋਈ ਮੋਬਾਇਲ ਸੇਵਾ

982

ਜੰਮੂ ਕਸ਼ਮੀਰ ਦੇ ਧਾਰਾ 370 ਦੇ ਜ਼ਿਆਦਾਤਰ ਪ੍ਰਾਵਧਨਾਂ ਨੂੰ ਹਟਾਏ ਜਾਣ ਬਾਅਦ ਜੰਮੂ ਅਤੇ ਕਸ਼ਮੀਰ ਵਿਚ ਮੋਬਾਇਲ ਸੇਵਾ ਨੂੰ ਬੰਦ ਕਰ ਦਿੱਤਾ ਗਿਆ ਸੀ। ਪੰਜ ਅਗਸਤ ਨੂੰ ਬੰਦ ਹੋਈ ਮੋਬਾਇਲ ਸੇਵਾ ਨੂੰ ਸ਼ੁਰੂ ਕਰ ਦਿੱਤਾ ਗਿਆ ਹੈ।ਇਹ ਸੇਵਾਵਾਂ ਜੰਮੂ ਦੇ ਪੰਜ ਜ਼ਿਲ੍ਹਿਆਂ ਡੋਡਾ, ਕਿਸ਼ਤਵਾੜ, ਰਾਮਬਨ, ਰਾਜੌਰੀ ਅਤੇ ਪੁੰਛ ਵਿਚ ਸ਼ੁਰੂ ਹੋਈ ਹੈ।ਹਾਲਾਂਕਿ ਇਹ ਸੇਵਾ ਕਿੰਨੇ ਦਿਨ ਚੱਲੇਗੀ ਇਹ ਨਹੀਂ ਕਿਹਾ ਜਾ ਸਕਦਾ ।

ਸੰਚਾਰ ਸਾਧਨਾਂ ਦੀ ਅਹਿਮੀਅਤ ਉੱਤੇ ਜ਼ੋਰ ਦਿੰਦਿਆਂ ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਕਿਹਾ ਕਿ ਲੋਕਾਂ ਲਈ ਸਭ ਤੋਂ ਵੱਡੀ ਸਜ਼ਾ ਉਦੋਂ ਹੈ ਜਦ ਉਨ੍ਹਾਂ ਕੋਲ ਸੰਚਾਰ ਲਈ ਕੋਈ ਮਾਧਿਅਮ ਨਹੀਂ ਰਹਿੰਦਾ। ਸੂਚਨਾ ਤੇ ਪ੍ਰਸਾਰਨ ਮੰਤਰੀ ਇੱਥੇ ਕਮਿਊਨਿਟੀ ਰੇਡੀਓ ਸਨਮਾਨ ਸਮਾਗਮ ਦੌਰਾਨ ਸੰਬੋਧਨ ਕਰ ਰਹੇ ਸਨ। ਉਨ੍ਹਾਂ ਜੰਮੂ ਕਸ਼ਮੀਰ ਵਿਚੋਂ ਧਾਰਾ 370 ਹਟਾਏ ਜਾਣ ਨੂੰ ‘ਇਤਿਹਾਸਕ ਫ਼ੈਸਲਾ’ ਗਰਦਾਨਿਆ। ਜਾਵੜੇਕਰ ਨੇ ਕਿਹਾ ਕਿ ਇਸ ਨਾਲ ਲੋਕ ਬਾਕੀ ਮੁਲਕ ਵਾਂਗ ਵਿਕਾਸ ’ਚ ਹਿੱਸੇਦਾਰ ਬਣ ਸਕਣਗੇ। ਉਨ੍ਹਾਂ ਕਿਹਾ ਕਿ ਇਸ ਨਾਲ ਰਾਖ਼ਵਾਂਕਰਨ ਮਿਲੇਗਾ, ਸਿੱਖਿਆ ਸੁਧਾਰ ਹੋਣਗੇ ਤੇ ਕੇਂਦਰੀ ਸਕੀਮਾਂ ਦਾ ਲਾਭ ਮਿਲੇਗਾ। ਇਸੇ ਦੌਰਾਨ ਜਾਵੜੇਕਰ ਨੇ ਕਿਹਾ ਕਿ ਮੌਜੂਦਾ ਸਮੇਂ ਸੰਚਾਰ ਹੱਦਾਂ-ਸਰਹੱਦਾਂ ਉਲੰਘ ਰਿਹਾ ਹੈ। ਜੇਕਰ ਇਸ ਮੌਕੇ ਲੋਕਾਂ ਨੂੰ ਕਿਸੇ ਕੋਲ ਆਪਣੀ ਗੱਲ ਰੱਖਣ ਦਾ ਮੌਕਾ ਨਾ ਮਿਲੇ ਤਾਂ ਇਸ ਤੋਂ ਵੱਡੀ ਕੋਈ ਸਜ਼ਾ ਨਹੀਂ ਹੋ ਸਕਦੀ। ਦੱਸਣਯੋਗ ਹੈ ਕਿ ਜੰਮੂ ਕਸ਼ਮੀਰ ਵਿਚ ਸਰਕਾਰ ਨੇ ਸੰਚਾਰ ਦੇ ਕਈ ਸਾਧਨਾਂ- ਇੰਟਰਨੈੱਟ, ਮੋਬਾਈਲ ਸੇਵਾ ਤੇ ਕਈ ਥਾਂ ਲੈਂਡਲਾਈਨ ਸੇਵਾਵਾਂ ਉੱਤੇ ਪਾਬੰਦੀਆਂ ਲਾਈਆਂ ਹੋਈਆਂ ਹਨ।

Real Estate