ਇਮੀਗ੍ਰੇਸ਼ਨ ਨਿਊਜ਼ੀਲੈਂਡ: ਪੁਨਰਗਠਿਤ ਢਾਂਚਾ ਠੀਕ ਨਹੀਂ ਚੱਲਿਆ

1499

ਔਕਲੈਂਡ 27 ਅਗਸਤ (ਹਰਜਿੰਦਰ ਸਿੰਘ ਬਸਿਆਲਾ)- ਆਖਿਰ ਇਮੀਗ੍ਰੇਸ਼ਨ ਵਿਭਾਗ ਨੇ ਮੰਨ ਲਿਆ ਹੈ ਕਿ ਕੰਮ ਨੂੰ ਸੁਚਾਰੂ ਤਰੀਕੇ ਨਾਲ ਚਲਾਉਣ ਲਈ ਸਥਾਪਿਤ ਕੀਤਾ ਗਿਆ ਪੁਨਰਗਠਿਤ ਢਾਂਚਾ ਠੀਕ ਨਹੀਂ ਚੱਲਿਆ । ਵੀਜ਼ਾ ਅਰਜ਼ੀਆਂ ਦੀ ਲੰਬੀ ਲਿਸਟ ਨੇ ਵਿਭਾਗ ਦੇ ਨਿਕੰਮੇਪਨ ਦੀ ਪੋਲ ਖੋਲ੍ਹੀ ਹੈ । ਇਮੀਗ੍ਰੇਸ਼ਨ ਦੇ ਐਕਟਿੰਗ ਜਨਰਲ ਮੈਨੇਜਰ ਆਫ ਵੀਜ਼ਾ ਸਰਵਿਸ ਸ੍ਰੀ ਰੌਸ ਨੇ ਪੁਨਰਢਾਂਚਾ ਵੀ ਜ਼ਰੂਰੀ ਸੀ ਪਰ ਜਿਸ ਤਰ੍ਹਾਂ ਚਾਹੁੰਦੇ ਸੀ ਕਿ ਕੰਮ ਤੇਜ਼ੀ ਨਾਲ ਤੇ ਸਹੀ ਹੋਵੇ ਨਹੀਂ ਹੋਇਆ । ਉਨ੍ਹਾਂ ਇਮੀਗ੍ਰੇਸ਼ਨ ਸਲਾਹਕਾਰਾਂ ਅਤੇ ਵਕੀਲਾਂ ਦੀ ਕਾਨਫਰੰਸ ਦੇ ਵਿਚ ਕਿਹਾ ਕਿ ਏਜੰਸੀ ਨੇ ਜਦੋਂ ਵੇਖਿਆ ਕਿ ਵੀਜ਼ਾ ਅਰਜ਼ੀਆਂ ਦੇ ਫੈਸਲੇ ਦੀ ਗਿਣਤੀ ਨਹੀਂ ਵਧ ਰਹੀ ਤਾਂ ਉਨ੍ਹਾਂ ਇਸਦੇ ਨੁਕਸ ਲੱਭਣ ਦੀ ਕੋਸ਼ਿਸ਼ ਕੀਤੀ ਸੀ ਤੇ ਪਰ ਇਹ ਝੱਟਪਟ ਨਹੀਂ ਹੋ ਸਕਿਆ । 2017 ਤੋਂ ਵਿਦੇਸ਼ੀ ਕਾਮੇ ਜੋ ਕਿ ਲੋਅਰ ਸਕਿੱਲਡ ਵਰਕ ਵਜ਼ੇ ‘ਤੇ ਹਨ, ਨੂੰ ਤਿੰਨ ਸਾਲ ਤੱਕ ਦਾ ਵੀਜ਼ਾ ਦਿੱਤਾ ਗਿਆ ਸੀ । ਅਗਲੇ ਸਾਲ ਜਦੋਂ ਤਿੰਨ ਸਾਲ ਪੂਰੇ ਹੋ ਜਾਣਗੇ ਤਾਂ ਕਈਆਂ ਨੂੰ ਜਾਂ ਤਾਂ ਕੰਮ ਛੱਡਣਾ ਪਏਗਾ ਜਾਂ ਫਿਰ ਉਹ ਆਪਣੇ ਦੇਸ਼ ਵਾਪਿਸ ਜਾਣਗੇ । ਇਥੇ ਇਕ ਸਾਲ ਦਾ ਹੋਰ ਸਰਕਾਰ ਵਰਕ ਵੀਜ਼ੇ ਦੇ ਵਿਚ ਸੋਧ ਕਰਨ ਦੀ ਸੋਚ ਰਹੀ ਹੈ ਪਰ ਕਾਨੂੰਨੀ ਰਾਹ ਲੱਭਣਾ ਬਾਕੀ ਹੈ । ਇਮੀਗ੍ਰੇਸ਼ਨ ਮੰਤਰੀ ਨੇ ਕਿਹਾ ਕਿ ਮਾਪਿਆਂ ਦਾ ਵੀਜ਼ਾ ਜਲਦੀ ਹੀ ਖੋਲਿ੍ਹਆ ਜਾ ਸਕਦਾ ਹੈ । ਵਰਨਣਯੋਗ ਹੈ ਕਿ 3 ਅਗਸਤ ਨੂੰ ਔਕਲੈਂਡ ਵਿਖੇ ਵੀਜ਼ਾ ਮਿਲਣ ਵਿਚ ਹੋ ਰਹੀ ਦੇਰੀ ਦੇ ਵਿਰੋਧ ਵਿਚ ਇਕ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ ਸੀ ।

Real Estate