ਹੁਣ ਅਸੀਂ ਯੋਜਨਾ ਬਣਾ ਰਹੇ ਹਾਂ ਕਿ POK ਨੂੰ ਕਿਵੇਂ ਬਚਾਇਆ ਜਾਵੇ ? – ਬਿਲਾਵਲ ਭੁੱਟੋ

1305

ਮੰਗਲਵਾਰ ਨੂੰ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੇ ਪੁੱਤਰ ਬਿਲਾਵਲ ਭੁੱਟੋ ਨੇ ਕਿਹਾ ਕਿ – ‘ਅਸੀਂ ਪਹਿਲਾਂ ਕਸ਼ਮੀਰ ਦੀ ਗੱਲ ਕਰਦੇ ਸਾਂ, ਪਰ ਹੁਣ ਅਸੀਂ ਯੋਜਨਾ ਬਣਾ ਰਹੇ ਹਾਂ ਕਿ ਮੁਜ਼ੱਫ਼ਰਾਬਾਦ ਨੂੰ ਕਿਵੇਂ ਬਚਾਇਆ ਜਾਵੇ।’ ਬਿਲਾਵਲ ਭੁੱਟੋ ਹੁਣ ਇਮਰਾਨ ਖ਼ਾਨ ਸਰਕਾਰ ਉੱਤੇ ਲਾਹਨਤਾਂ ਪਾਉਂਦੇ ਵਿਖਾਈ ਦਿੱਤੇ। ਉਨ੍ਹਾਂ ਕਿਹਾ ਕਿ ਇਮਰਾਨ ਖ਼ਾਨ ਦੀ ਸਰਕਾਰ ਸੁੱਤੀ ਰਹੀ ਤੇ ਕਸ਼ਮੀਰ ਸਾਡੇ ਹੱਥੋਂ ਨਿੱਕਲ ਗਿਆ।ਬਿਲਾਵਲ ਭੁੱਟੋ ਨੇ ਕਿਹਾ – ‘ਕਸ਼ਮੀਰ ਬਾਰੇ ਪਹਿਲਾਂ ਸਾਡੀ ਨੀਤੀ ਕੀ ਹੁੰਦੀ ਹੈ, ਪਹਿਲਾਂ ਸਾਡੀ ਪਾਲਿਸੀ ਇਹ ਹੁੰਦੀ ਸੀ ਕਿ ਸ੍ਰੀਨਗਰ ਕਿਵੇਂ ਲੈਣਾ ਹੈ? ਹੁਣ ਇਮਰਾਨ ਖ਼ਾਨ ਦੀ ਨਾਕਾਮੀ ਤੋਂ ਬਾਅਦ… ਇੰਨੀ ਨਾਕਾਮੀ ਤੇ ਲਾਲਚ ਕਾਰਨ… ਪਾਕਿਸਤਾਨ ਦੀ ਕੀ ਪੁਜ਼ੀਸ਼ਨ ਹੈ… ਕਿ ਅਸੀਂ ਮੁਜ਼ੱਫ਼ਰਾਬਾਦ ਨੂੰ ਕਿਵੇਂ ਬਚਾਵਾਂਗੇ? ਇਹ ਅੱਜ ਪਾਕਿਸਤਾਨ ਦੀ ਵਿਦੇਸ਼ ਨੀਤੀ ਦੀ ਪੁਜ਼ੀਸ਼ਨ ਹੈ।’ਬਿਲਾਵਲ ਭੁੱਟੋ ਨੇ ਇਮਰਾਨ ਖ਼ਾਨ ਉੱਤੇ ਦੋਸ਼ ਲਾਇਆ ਕਿ – ‘ਜਦੋਂ ਵੀ ਕਦੇ ਇਸ ਸਰਕਾਰ ਨੇ ਵਿਰੋਧੀ ਧਿਰ ਨਾਲ ਲੜਨਾ ਹੁੰਦਾ ਹੈ, ਤਦ ਤਾਂ ਇਹ ਸ਼ੇਰ ਬਣ–ਬਣ ਵਿਖਾਉਂਦੇ ਹਨ ਪਰ ਜਦੋਂ ਨਰਿੰਦਰ ਮੋਦੀ ਨਾਲ ਲੜਨਾ ਪੈਂਦਾ ਹੈ, ਤਾਂ ਫਿਰ ਬਿੱਲੀ ਬਣ ਜਾਂਦੇ ਹਨ।’
ਪਾਕਿਸਤਾਨੀ ਕਬਜ਼ੇ ਹੇਠ (ਮਕਬੂਜ਼ਾ ਕਸ਼ਮੀਰ) ਦੀ ਰਾਜਧਾਨੀ ਹੈ ਮੁਜ਼ੱਫ਼ਰਾਬਾਦ ।

Real Estate