ਸ਼ਤਰੂਘਨ ਸਿਨਹਾ ਨੂੰ ਫਿਰ ਤੋਂ ਚੰਗਾ ਲੱਗਣ ਲੱਗਾ ਮੋਦੀ

1232

ਅਦਾਕਾਰ ਤੋਂ ਸਿਆਸਤਦਾਨ ਤੇ ਭਾਜਪਾਈ ਤੋਂ ਕਾਂਗਰਸੀ ਬਣੇ ਸ਼ਤਰੂਘਨ ਸਿਨਹਾ ਨੂੰ ਮੋਦੀ ਦਾ ਇੱਕ ਜ਼ੋਰਦਾਰ ਆਲੋਚਕ ਮੰਨਿਆ ਜਾਂਦਾ ਹੈ, ਜਿਸ ਨੇ ਹੁਣ ਸਿਰਫ ਇੱਕ ਮਹੀਨੇ ਦੇ ਅੰਦਰ ਹੀ 2 ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਲਾਘਾ ਕੀਤੀ ਹੈ। ਸਾਬਕਾ ਭਾਜਪਾ ਨੇਤਾ ਸ਼ਤਰੂਘਨ ਸਿਨਹਾ ਨੇ ਟਵਿੱਟਰ ‘ਤੇ ਇਕ ਵਾਰ ਮੁੜ ਪ੍ਰਧਾਨ ਮੰਤਰੀ ਮੋਦੀ ਦੀ ਤਾਰੀਫ ਕੀਤੀ ਹੈ। ਕਾਂਗਰਸੀ ਨੇਤਾ ਸ਼ਤਰੂਘਨ ਸਿਨਹਾ ਨੇ ਪ੍ਰਧਾਨ ਮੰਤਰੀ ਮੋਦੀ ਦੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਹੋਈ ਮੁਲਾਕਾਤ ‘ਤੇ ਕਿਹਾ ਕਿ ਤੁਹਾਡਾ ਜਾਦੂ ਚੱਲ ਗਿਆ। ਸ਼ਤਰੂਘਨ ਸਿਨਹਾ ਨੇ ਇੱਕੋ ਮਹੀਨੇ ਦੂਜੀ ਵਾਰ ਮੋਦੀ ਦੀ ਸ਼ਲਾਘਾ ਚ ਕਸੀਦੇ ਪੜ੍ਹੇ। ਸ਼ਤਰੂਘਨ ਸਿਨਹਾ ਨੇ ਮੰਗਲਵਾਰ ਨੂੰ ਟਵੀਟ ਕੀਤਾ, ‘ਤੁਸੀਂ ਫਰਾਂਸ ਚ ਜੀ7 ਚ ਦੁਵੱਲੀ ਗੱਲਬਾਤ ਨੂੰ ਬਹੁਤ ਚੰਗੇ ਢੰਗ ਨਾਲ ਤੋਰਿਆ। ਅਸੀਂ ਸਾਰੇ ਸਾਹ ਰੋਕ ਕੇ ਇਸ ਮੁਲਾਕਾਤ ਦਾ ਇੰਤਜ਼ਾਰ ਕਰ ਰਹੇ ਸੀ। ਤੁਹਾਡਾ ਅਮਰੀਕੀ ਰਾਸ਼ਟਰਪਤੀ ਨਾਲ ਤਾਲਮੇਲ ਤੇ ਗੱਲਬਾਤ ਬਹੁਤ ਵਧੀਆ ਸੀ, ਇਹ ਗੱਲ ਸਭ ਲਈ ਬਹੁਤ ਸਪੱਸ਼ਟ ਹੋ ਗਈ। ਇਕ ਹੋਰ ਟਵੀਟ ਚ ਸ਼ਤਰੂਘਨ ਸਿਨਹਾ ਨੇ ਕਿਹਾ, “ਰਾਸ਼ਟਰਪਤੀ ਟਰੰਪ ਦੇ ਜਾਦੂ ਦੇ ਨਾਲ ਤੁਹਾਡੇ ਕਰਿਸ਼ਮੇ ਅਤੇ ਕੂਟਨੀਤੀ ਨੇ ਕਮਾਲ ਦਾ ਕੰਮ ਕੀਤਾ।” ਇਸ ਨਾਲ ਦੋਵਾਂ ਦੇਸ਼ਾਂ ਦੇ ਸਬੰਧ ਅੱਗੇ ਹੋਰ ਮਜ਼ਬੂਤ ​​ਹੋਣਗੇ। ਭਾਵੇਂ ਉਹ ਫਿਲਮ ਨਾ ਚਲੀ ਹੋਵੇ ਪਰ ਤੁਹਾਡਾ ਜਾਦੂ ਚੱਲ ਗਿਆ। ਭਾਰਤ-ਅਮਰੀਕੀ ਸਬੰਧਾਂ ਦੀ ਉਮਰ ਲੰਬੀ ਹੋਵੇ, ਲੰਬੀਆਂ ਹੋਣ ਟਰੰਪ-ਮੋਦੀ ਦੀਆਂ ਉਮਰਾਂ।ਇਸ ਤੋਂ ਪਹਿਲਾਂ ਸ਼ਤਰੂਘਨ ਸਿਨਹਾ ਨੇ ਆਜ਼ਾਦੀ ਦਿਵਸ ਮੌਕੇ ਪ੍ਰਧਾਨ ਮੰਤਰੀ ਮੋਦੀ ਦੇ ਭਾਸ਼ਣ ਦੀ ਸ਼ਲਾਘਾ ਕੀਤੀ ਤੇ ਇਸ ਨੂੰ ਬਹੁਤ ਦਲੇਰ ਦੱਸਿਆ। ਸ਼ਤਰੂਘਨ ਸਿਨਹਾ ਨੇ ਸ਼ਲਾਘਾ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦਾ ਸੁਤੰਤਰਤਾ ਦਿਵਸ ਭਾਸ਼ਣ ਸ਼ਾਨਦਾਰ ਸੀ ਤੇ ਦੇਸ਼ ਦੀਆਂ ਮਹੱਤਵਪੂਰਨ ਸਮੱਸਿਆਵਾਂ ‘ਤੇ ਕੇਂਦ੍ਰਿਤ ਸੀ।

Real Estate