ਵਾਜਪਾਈ, ਸੁਸ਼ਮਾ, ਜੇਤਲੀ ਤੋਂ ਬਾਅਦ ਮੋਦੀ ਦੀ ਮੌਤ ਦੀ ਕਿਸ ਨੇ ਕੀਤੀ ਭਵਿੱਖਬਾਣੀ ?

1836

ਬ੍ਰਿਟੇਨ ਦੇ ਸੰਸਦ ਲਾਰਡ ਨਜ਼ੀਰ ਅਹਿਮਦ ਆਪਣੇ ਇੱਕ ਟਵੀਟ ਤੋਂ ਬਾਅਦ ਵਿਵਾਦਾਂ ‘ਚ ਘਿਰ ਗਏ ਹਨ। ਉਨ੍ਹਾਂ ਨੇ ਆਪਣੇ ਟਵੀਟ ‘ਚ ਲਿਖਿਆ ਕਿ ਪਿਛਲੇ ਸਾਲ ਅਗਸਤ ‘ਚ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ, ਅਤੇ ਇਸ ਸਾਲ ਅਗਸਤ ‘ਚ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ, ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਜੀ ਦੀ ਮੌਤ ਹੋ ਗਈ। ਇਸ ਤੋਂ ਬਿਨਾਂ ਹੋਰ ਪ੍ਰਮੁੱਖ ਸ਼ਖਸ਼ੀਅਤਾਂ ਜਿਵੇਂ ਕਿ ਮੱਧ ਪ੍ਰਦੇਸ਼ ਦੇ ਸਾਬਕਾ ਸੀ.ਐਮ. ਬਾਬੂ ਲਾਲ ਗੌਰ, ਗੋਆ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਪਰੀਕਰ ਦੀ ਇਕ ਸਾਲ ਅੰਦਰ ਮੌਤ ਹੋ ਗਈ ਹੈ ਤੇ ਹੁਣ ਇਸ ਤੋਂ ਬਾਅਦ ਅਗਲਾ ਨੰਬਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਹੈ। ਇਸ ‘ਤੇ ਭਾਰਤ ਸਰਕਾਰ ‘ਚ ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਉਨ੍ਹਾਂ ‘ਤੇ ਨਿਸ਼ਾਨਾ ਸਾਧਿਆ। ਹਾਲਾਂਕਿ ਨਜੀਰ ਨੇ ਆਪਣਾ ਉਹ ਟਵੀਟ ਡਿਲੀਟ ਕਰ ਦਿੱਤਾ ਹੈ।

Real Estate