ਕਲੋਜਰ ਰਿਪੋਰਟ ਦੇਣ ਮਗਰੋਂ ਬਰਗਾੜੀ ਬੇਅਦਬੀ ਕਾਂਡ ਪਿੱਛੇ ਹੁਣ ਸੀਬੀਆਈ ਨੂੰ ਵਿਦੇਸ਼ੀ ਏਜੰਸੀਆਂ ਤੇ ਸ਼ੱਕ

1150

ਸਾਲ 2015 ਦੇ ਬਰਗਾੜੀ ਬੇਅਦਬੀ ਨਾਲ ਸਬੰਧਤ ਮਾਮਲੇ ਬਾਰੇ ਸੀਬੀਆਈ 53 ਦਿਨ ਪਹਿਲਾਂ ਆਖ ਚੁੱਕੀ ਹੈ ਕਿ ਉਹ ਹੁਣ ਇਹ ਕੇਸ ਬੰਦ ਕਰਨਾ ਚਾਹੁੰਦੀ ਹੈ ਪਰ ਬੀਤੇ ਕੱਲ੍ਹ ਉਸ ਨੇ ਇਸ ਮਾਮਲੇ ਦੀ ਜਾਂਚ ਕਰਨ ਦੀ ਇੱਛਾ ਪ੍ਰਗਟਾਈ ਹੈ।ਸੀਬੀਆਈ ਨੇ ਜਾਂਚ ਬਿਊਰੋ ਦੇ ਡਾਇਰੈਕਟਰ ਤੇ ਵਿਸ਼ੇਸ਼ ਡੀਜੀਪੀ ਪ੍ਰਬੋਧ ਕੁਮਾਰ ਵੱਲੋਂ ਬੀਤੀ 29 ਜੁਲਾਈ ਨੂੰ ਲਿਖੀ ਚਿੱਠੀ ਦੇ ਹਵਾਲੇ ਨਾਲ ਹੁਣ ਸੀਬੀਆਈ ਦੇ ਡਾਇਰੈਕਟਰ ਨੂੰ ਆਖਿਆ ਹੈ ਕਿ ਇਸ ਮਾਮਲੇ ਦੀ ਜਾਂਚ ਕਰਨ ਦੀ ਜ਼ਰੂਰਤ ਹੈ ਕਿਉ਼ਕਿ ਹਾਲੇ ਤੱਕ ਕੁਝ ਪ੍ਰਸ਼ਨਾਂ ਦੇ ਉੱਤਰ ਨਹੀਂ ਮਿਲ ਸਕੇ ਹਨ। ਸੀਬੀਆਈ ਦਾ ਕਹਿਣਾ ਹੈ ਕਿ ਬਰਗਾੜੀ ਕਾਂਡ ਵਿੱਚ ਵਿਦੇਸ਼ੀ ਏਜੰਸੀਆਂ ਦਾ ਹੱਥ ਵੀ ਹੋ ਸਕਦਾ ਹੈ ਕਿ ਜਦੋਂ ਬੇਅਦਬੀ ਦੀਆਂ ਇਹ ਘਟਨਾਵਾਂ ਵਾਪਰ ਰਹੀਆਂ ਸਨ ਤਦ ਦੋ ਪਾਕਿਸਤਾਨੀ ਨੰਬਰ ਬਰਗਾੜੀ ’ਚ ਸਰਗਰਮ ਸਨ। ਪ੍ਰਬੋਧ ਕੁਮਾਰ ਦੀ ਅਜਿਹੀ ਬੇਨਤੀ ਤੋਂ ਸੱਤਾਧਾਰੀ ਕਾਂਗਰਸ ਦੇ ਬਹੁਤੇ ਆਗੂਆਂ ਨੇ ਕਾਫ਼ੀ ਹੈਰਾਨੀ ਪ੍ਰਗਟਾਈ ਹੈ ਕਿਉਂਕਿ ਅਜਿਹਾ ਉਦੋਂ ਆਖਿਆ ਗਿਆ ਹੈ, ਜਦੋਂ ਸਰਕਾਰ ਸੀਬੀਆਈ ਬਾਰੇ ਤਾਂ ਹੁਣ ਤੱਕ ਇਹੋ ਆਖਦੀ ਰਹੀ ਹੈ ਕਿ ਉਸ ਦਾ ਤਾਂ ਇਸ ਮਾਮਲੇ ਦੀ ਜਾਂਚ ਕਰਨ ਦਾ ਕੋਈ ਆਧਾਰ ਹੀ ਨਹੀਂ ਬਣਦਾ।ਮੋਹਾਲੀ ਸਥਿਤ ਸੀਬੀਆਈ ਦੇ ਸਪੈਸ਼ਲ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਅਦਾਲਤ ਵਿੱਚ ਦਾਇਰ ਅਰਜ਼ੀ ਵਿੱਚ ਲਿਖਿਆ ਹੈ ਕਿ – ‘ਹੁਣ ਜਦੋਂ ਵਿਸ਼ੇਸ਼ ਡੀਜੀਪੀ ਕੋਲ ਨਵੀਂ ਜਾਣਕਾਰੀ ਤੇ ਨਵੇਂ ਤੱਥ ਆ ਗਏ ਹਨ; ਇਸ ਲਈ ਉਨ੍ਹਾਂ ਦੀ ਨਵੇਂ ਸਿਰਿਓਂ ਜਾਂਚ ਕਰਨੀ ਬਣਦੀ ਹੈ।’ਹੁਣ ਇਸ ਮਾਮਲੇ ਦੀ ਅਗਲੇਰੀ ਸੁਣਵਾਈ ਆਉਂਦੀ 4 ਸਤੰਬਰ ਨੂੰ ਹੋਣੀ ਹੈ।
ਬੀਤੀ 4 ਜੁਲਾਈ ਨੂੰ ਸੀਬੀਆਈ ਨੇ ਬੇਅਦਬੀ ਨਾਲ ਸਬੰਧਤ ਤਿੰਨ ਮਾਮਲਿਆਂ ਦੀ ਕਲੋਜ਼ਰ ਰਿਪੋਰਟ ਫ਼ਾਇਲ ਕੀਤੀ ਸੀ। ਸੀਬੀਆਈ ਪਹਿਲਾਂ ਡੇਰਾ ਸੱਚਾ ਸੌਦਾ ਦੇ ਪੈਰੋਕਾਰ ਮਹਿੰਦਰ ਪਾਲ ਬਿੱਟੂ (ਜਿਸ ਨੂੰ ਨਾਭਾ ਜੇਲ੍ਹ ਵਿੱਚ ਕਤਲ ਕਰ ਦਿੱਤਾ ਗਿਆ ਸੀ), ਸੁਖਜਿੰਦਰ ਸਿੰਘ ਉਰਫ਼ ਸੰਨੀ ਅਤੇ ਸ਼ਕਤੀ ਸਿੰਘ ਨੂੰ ‘ਕਲੀਨ–ਚਿਟ’ ਦੇ ਚੁੱਕੀ ਹੈ।

Real Estate