ਕਾਂਗਰਸੀ ਵਿਧਾਇਕ ਦੀ ਆਪਣੀ ਹੀ ਸਰਕਾਰ ‘ਚ ਚਲਦੀ ਨਜਾਇਜ਼ ਮਾਇਨਿੰਗ ਉੱਤੇ ਛਾਪੇਮਾਰੀ

1094

ਪੰਜਾਬ ਭਰ ਵਿੱਚ ਨਜਾਇਜ਼ ਮਾਇਨਿੰਗ ਜਾਰੀ ਹੈ। ਫਾਜ਼ਿਲਕਾ ਦੇ ਕਾਂਗਰਸੀ ਵਿਧਾਇਕ ਦਵਿੰਦਰ ਘੁਬਾਇਆ ਨੇ ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਲਮੋਚੜ ਕਲਾਂ ਵਿੱਚ ਦਬਿਸ਼ ਦੇ ਕੇ ਚੱਲ ਰਹੀ ਨਜਾਇਜ਼ ਮਾਇਨਿੰਗ ਉੱਤੇ ਕਾਰਵਾਈ ਕਰਦੇ ਹੋਏ ਰੇਤ ਦੀ ਖੱਡ ਨੂੰ ਬੰਦ ਕਰਵਾ ਦਿੱਤਾ ਹੈ। ਉਥੇ ਹੀ ਉਨ੍ਹਾਂ ਨੇ ਫਾਜ਼ਿਲਕਾ ਦੇ ਡੀ ਸੀ ਅਤੇ ਐਸ।ਐਸ ਪੀ ਨੂੰ ਇਸ ਨਾਜਾਇਜ਼ ਮਾਇਨਿੰਗ ਕਰਨ ਵਾਲਿਆਂ ਉੱਤੇ ਸਖਤ ਕਾਰਵਾਈ ਕਰਨ ਦੀ ਗੱਲ ਕਹੀ।
ਮੌਕੇ ਤੇ ਪਹੁੰਚ ਕੇ ਰੇਤ ਨਾਲ ਭਰੀਆ ਟ੍ਰਾਲੀਆ ਵਾਲਿਆਂ ਨਾਲ ਜਦੋਂ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਤੋਂ ਨਾਜਾਇਜ਼ ਵਸੂਲੀ ਕੀਤੀ ਜਾ ਰਹੀ ਹੈ ਕਿਉਂਕਿ ਸਰਕਾਰੀ ਰੇਟ 9 ਰੁਪਏ ਪ੍ਰਤੀ ਵਰਗ ਫੁੱਟ ਹੈ ਜਦੋਂ ਕਿ ਇੱਥੇ 15 ਤੋਂ 16 ਰੂਪਏ ਪ੍ਰਤੀ ਵਰਗ ਫੁੱਟ ਦੇ ਹਿਸਾਬ ਨਾਲ ਉਨ੍ਹਾਂ ਤੋਂ ਪੈਸੇ ਲਏ ਜਾ ਰਹੇ ਹਨ ਅਤੇ ਨਾਲ ਹੀ ਡੇਢ ਰੁਪਏ ਡਾਲਾ ਟੈਕਸ ਵੀ ਲਿਆ ਜਾ ਰਿਹਾ ਹੈ ਅਤੇ ਇਸਦੀ ਨਾ ਤਾਂ ਕੋਈ ਵੱਜਣ ਦੀ ਪਰਚੀ ਦਿੱਤੀ ਜਾ ਰਹੀ ਹੈ ਅਤੇ ਨਾ ਹੀ ਕੋਈ ਰਸੀਦ ਦਿੱਤੀ ਜਾ ਰਹੀ ਹੈ। ਉਨ੍ਹਾਂ ਨੇ ਸਰਕਾਰ ਤੋਂ ਨਿਰਧਾਰਤ ਰੇਟ ਉੱਤੇ ਰੇਤ ਉਪਲੱਬਧ ਕਰਵਾਉਣ ਦੀ ਮੰਗ ਕੀਤੀ ਹੈ।ਉਥੇ ਹੀ ਇਸ ਖੱਡ ਉੱਤੇ ਰੇਡ ਕਰਣ ਪੁੱਜੇ ਫਾਜ਼ਿਲਕਾ ਦੇ ਵਿਧਾਇਕ ਨੇ ਕਿਹਾ ਕਿ ਸਾਨੂੰ ਕਾਫ਼ੀ ਦੇਰ ਤੋਂ ਸ਼ਿਕਾਇਤਾਂ ਮਿਲ ਰਹੀਆ ਸੀ ਕਿ ਉੱਥੇ ਨਿਰਧਾਰਤ ਮੁੱਲ 9 ਰੂਪਏ ਤੋਂ ਜ਼ਿਆਦਾ ਦੀ ਵਸੂਲੀ ਕੀਤੀ ਜਾ ਰਹੀ ਹੈ ਜਿਸ ਉੱਤੇ ਮੈਂ ਉੱਥੇ ਰੇਡ ਕੀਤੀ ਤਾਂ ਓਥੇ 70 ਫੁੱਟ ਤੋਂ ਜ਼ਿਆਦਾ ਗਹਿਰਾਈ ਦੇ ਖੱਡੇ ਮੌਜੂਦ ਸਨ ਅਤੇ ਲੋਕਾਂ ਤੋਂ ਨਾਜਾਇਜ ਵਸੂਲੀ ਕੀਤੀ ਜਾ ਰਹੀ ਹੈ ਜਿਸਦੀ ਸ਼ਿਕਾਇਤ ਮੈਂ ਡੀ।ਸੀ ਅਤੇ ਐਸ।ਐਸ।ਪੀ ਨੂੰ ਕੀਤੀ ਹੈ ਅਤੇ ਜਲਦ ਹੀ ਇਨ੍ਹਾਂ ‘ਤੇ ਪਰਚਾ ਦਰਜ ਕਰਵਾਕੇ ਲੋਕਾਂ ਨੂੰ ਉਚਿਤ ਮੁੱਲ ਉੱਤੇ ਰੇਤ ਉਪਲੱਬਧ ਕਰਵਾਈ ਜਾਵੇਗੀ।

Real Estate