ਕਰਨਾਟਕ ਦੀ ਭਾਜਪਾ ਸਰਕਾਰ ‘ਚ ਤਿੰਨ ਉਪ-ਮੁੱਖ ਮੰਤਰੀ !

1228

ਕਰਨਾਟਕ ਦੇ ਭਾਜਪਾਈ ਮੁੱਖ ਮੰਤਰੀ ਬੀਐਸ ਯੇਦੀਯੁਰੱਪਾ ਨੇ ਮੰਤਰੀ ਮੰਡਲ ਦੀ ਵੰਡ ਕੀਤੀ ਹੈ। ਇਸ ਵਾਰ ਕਰਨਾਟਕ ਵਿੱਚ ਤਿੰਨ ਉਪ ਮੁੱਖ ਮੰਤਰੀ ਹੋਣਗੇ। ਮੁੱਖ ਮੰਤਰੀ ਬੀਐਸ ਯੇਦੀਯੁਰੱਪਾ ਨੇ ਸੋਮਵਾਰ ਨੂੰ 17 ਨਵੇਂ ਮੰਤਰੀ ਨਿਯੁਕਤ ਕੀਤੇ। ਇਨ੍ਹਾਂ ਮੰਤਰੀਆਂ ਨੂੰ ਲਗਭਗ ਇੱਕ ਹਫ਼ਤਾ ਪਹਿਲਾਂ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਗਿਆ ਸੀ।
ਤਿੰਨ ਉਪ ਮੁੱਖ ਮੰਤਰੀਆਂ ਚੋਂ ਗੋਵਿੰਦ ਕਰਜੋਲ ਨੂੰ ਲੋਕ ਨਿਰਮਾਣ ਵਿਭਾਗ ਅਤੇ ਸਮਾਜ ਭਲਾਈ, ਅਸ਼ਵਤ ਨਾਰਾਇਣ ਨੂੰ ਉੱਚ ਸਿੱਖਿਆ, ਆਈਟੀ ਅਤੇ ਬੀਟੀ, ਵਿਗਿਆਨ ਅਤੇ ਤਕਨਾਲੋਜੀ ਅਤੇ ਲਕਸ਼ਮਣ ਸਾਵਦੀ ਨੂੰ ਟਰਾਂਸਪੋਰਟ ਵਿਭਾਗ ਦਾ ਚਾਰਜ ਦਿੱਤਾ ਗਿਆ ਹੈ।ਬਸਵਰਾਜ ਬੋਮਾਈ ਨੂੰ ਗ੍ਰਹਿ ਵਿਭਾਗ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਸਾਬਕਾ ਮੁੱਖ ਮੰਤਰੀ ਜਗਦੀਸ਼ ਸ਼ੈਟਰ ਨੂੰ ਵੱਡੇ ਅਤੇ ਦਰਮਿਆਨੇ ਸਕੇਲ ਉਦਯੋਗ ਮੰਤਰਾਲੇ, ਦੋ ਸਾਬਕਾ ਉਪ ਮੁੱਖ ਮੰਤਰੀ ਕੇ ਐਸ ਈਸ਼ਵਰੱਪਾ ਅਤੇ ਆਰ ਅਸ਼ੋਕ ਨੂੰ ਲੜੀਵਾਰ ਪੇਂਡੂ ਵਿਕਾਸ ਅਤੇ ਪੰਚਾਇਤੀ ਰਾਜ ਅਤੇ ਮਾਲ ਵਿਭਾਗ ਦਾ ਕਾਰਜਭਾਰ ਸੌਂਪਿਆ ਗਿਆ ਹੈ।ਸੀਨੀਅਰ ਆਗੂ ਬੀ ਸ਼੍ਰੀਰਾਮੂਲੂ ਨੂੰ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਣਾਇਆ ਗਿਆ ਹੈ ਜਦਕਿ ਐਸ ਸੁਰੇਸ਼ ਕੁਮਾਰ ਨੂੰ ਪ੍ਰਾਇਮਰੀ ਅਤੇ ਸੈਕੰਡਰੀ ਸਿੱਖਿਆ ਵਿਭਾਗ ਦਾ ਚਾਰਜ ਦਿੱਤਾ ਗਿਆ ਹੈ।ਦੂਜੇ ਮੰਤਰੀਆਂ ਵਿਚ ਵੀ ਸੋਮਨਾ (ਹਾਊਸਿੰਗ), ਸੀਟੀ ਰਵੀ (ਸੈਰ-ਸਪਾਟਾ, ਕੰਨੜ ਅਤੇ ਸਭਿਆਚਾਰ), ਬਸਵਰਾਜ ਬੋਮਾਈ (ਗ੍ਰਹਿ), ਕੋਟਾ ਸ੍ਰੀਨਿਵਾਰ ਪੁਜਾਰੀ (ਮੈਟਸ, ਬੰਦਰਗਾਹ ਅਤੇ ਇਨਲੈਂਡ ਟ੍ਰਾਂਸਪੋਰਟ), ਜੇ ਸੀ ਮਧੂਸਵਾਮੀ (ਕਾਨੂੰਨ, ਸੰਸਦੀ ਮਾਮਲੇ ਅਤੇ ਲਘੂ ਸਿੰਜਾਈ) ਸ਼ਾਮਲ ਹਨ।ਸੀ।ਸੀ। ਪਾਟਿਲ ਨੂੰ ਖਾਨਾਂ ਅਤੇ ਭੂ-ਵਿਗਿਆਨ, ਐਚ ਨਾਗੇਸ਼ ਨੂੰ ਆਬਕਾਰੀ, ਪ੍ਰਭੂ ਚਵਾਨ ਨੂੰ ਪਸ਼ੂ ਪਾਲਣ ਅਤੇ ਸਸੀਕਲਾ ਜੋਲੇ ਨੂੰ ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਦਾ ਕਾਰਜਭਾਰ ਸੌਂਪਿਆ ਗਿਆ ਹੈ।
ਉਪ ਮੁੱਖ ਮੰਤਰੀ ਨਿਯੁਕਤ ਕੀਤੇ ਗਏ ਸਾਵਦੀ ਨਾ ਤਾਂ ਵਿਧਾਨ ਸਭਾ ਦੇ ਮੈਂਬਰ ਹਨ ਤੇ ਨਾ ਹੀ ਵਿਧਾਨ ਪ੍ਰੀਸ਼ਦ ਦੇ। ਉਨ੍ਹਾਂ ਦੇ ਮੰਤਰੀ ਮੰਡਲ ਵਿਚ ਸ਼ਾਮਲ ਕੀਤੇ ਜਾਣ ਕਾਰਨ ਭਾਜਪਾ ਦੇ ਕੁਝ ਸੀਨੀਅਰ ਵਿਧਾਇਕਾਂ ਵਿਚ ਨਾਰਾਜ਼ਗੀ ਹੈ।

Real Estate