ਇਸ ਦੇਸ਼ ਦੇ ਲੋਕ ਜਿਉਂਦੇ ਵੀ ਸਰਲ ਤਰੀਕੇ ਨਾਲ ਨੇ ਤੇ ਕੋਸ਼ਿਸ ਕਰਦੇ ਹਨ ਵਿਦਾ ਵੀ ਸਰਲ ਤਰੀਕੇ ਨਾਲ ਹੋਣ

2577

ਅੰਜੂਜੀਤ ਸ਼ਰਮਾ

ਕੁਝ ਕੁ ਹਫਤੇ ਪਹਿਲਾਂ ਹੀ ਉਸ ਨੂੰ ਪਤਾ ਲੱਗਾ ਕੇ ਉਸ ਨੂੰ ਬਲੱਡ ਕੈਂਸਰ ਹੈ।ਉਸ ਦੇ ਹੁਣ ਡਾਕਟਰਾਂ ਤੋਂ ਮਗਰੋਂ ਹਸਪਤਾਲਾਂ ਦੇ ਚੱਕਰ ਸ਼ੁਰੂ ਹੋ ਗਏ ਸੀ ਕੇ ਖਬਰੇ ਕੋਈ ਚਮਤਕਾਰ ਹੋ ਜਾਵੇ ।ਹੁਣ ਤਾਂ ਹਸਪਤਾਲ ਦੇ ਡਾਕਟਰਾਂ ਨੇ ਵੀ ਹੱਥ ਖੜੇ ਕਰ ਦਿੱਤੇ ਕੇ ਬਿਮਾਰੀ ਆਪਣੀ ਸੀਮਾਂ ਪਾਰ ਕਰ ਚੁੱਕੀ ਹੈ।ਹੁਣ ਉਸ ਨੂੰ ਆਪਣੇ ਆਖਰੀ ਦਿਨ ਬਹੁਤ ਵਧੀਆ ਤੇ ਖੁਸ਼ੀ ਨਾਲ ਕੱਟਣੇ ਚਾਹੀਦੇ ਹਨ। ਡਾਕਟਰ ਨੇ ਬਿੰਨਾ ਲਿਹਾਜ ਕੀਤਿਆਂ ਸਾਫ ਸਾਫ ਕਹਿ ਦਿੱਤਾ ਸੀ।ਘਰ ਦੇ ਸਾਰੇ ਮੈਂਬਰ ਹੁਣ ਉਸ ਦੇ ਆਸ ਪਾਸ ਹੀ ਰਹਿੰਦੇ ।ਉਹ ਤੁਰਦੀ ਫਿਰਦੀ ਤਾਂ ਸੀ ਪਰ ਝੱਭੇ ਥੱਕ ਜਾਂਦੀ, ਸਾਹ ਚੜ ਜਾਂਦਾ ਸਰੀਰ ਕੰਬਣਾ ਸ਼ੁਰੂ ਹੋ ਜਾਂਦਾ ।ਖੁਰਾਕ ਵੀ ਬਸ ਛੋਟੇ ਬੱਚੇ ਦੇ ਖਾਣੇ ਜਿੰਨੀ ਰਹਿ ਗਈ ਸੀ।ਭਾਰ ਘੱਟਦਾ ਘੱਟ ਰਿਹਾ ਸੀ। ਅੰਦਰੋਂ ਮੌਤ ਦਾ ਡਰ ਚਿਹਰੇ ਤੇ ਸਾਫ ਦਿਖਾਈ ਦੇ ਰਿਹਾ ਸੀ।
ਮੇਰੇ ਵਾਸਤੇ ਉਸ ਦਾ ਨਾਂ ਲੈਣਾ ਬਹੁਤ ਮੁਸ਼ਿਕਲ ਸੀ।ਸੀ ਤਾਂ ਜਰਮਨ ਅੌਰਤ ਪਰ ਨਾਂ ਫਰਾਂਸੀ ਮੂਲ ਸੀ।ਮੈਂ ਉਸ ਦੇ ਨਾਂ ਨੁੰ ਹਮੇਸ਼ਾ ਗਲਤ Pronouns ਕਰਦੀ ਸੀ।ਮੈਂ ਗਲਤ ਬੋਲਦੀ ਬੋਲਦੀ ਫਿਰ ਠੀਕ ਬੋਲਣ ਦੀ ਕੋਸ਼ਿਸ ਕਰਦੀ ਤਾਂ ਉਹ ਬਹੁਤ ਉੱਚੀ ਉੱਚੀ ਹੱਸ ਪੈਂਦੀ।ਮੇਰਾ ਨਾਂ ਉਹ ਮੂੰਹ ਜੁਬਾਨੀ ਜਾਨਣ ਲੱਗ ਗਈ ਸੀ।ਮੈਨੂੰ ਇਸ ਗੱਲ ਦੀ ਖੁਸ਼ੀ ਸੀ ਕੇ ਅੱਜ ਤੱਕ ਕਿਸੇ ਜਰਮਨ ਨੇ ਮੇਰਾ ਪਹਿਲੀ ਬਾਰੀ ਵਿੱਚ ਸਹੀ ਨਾਂ ਨਹੀ ਬੋਲਿਆ ਚੱਲ ਇਹ ਤਾਂ ਹੈ ਜੋ ਮੇਰਾ ਸਹੀ ਨਾਂ ਬੋਲ ਸਕਦੀ ਹੈ। ਉਹ ਕਮਰੇ ਵਿੱਚ ਪਈ ਬੰਦ ਅਵਾਜ ਵਾਲਾ ਟੀ ਵੀ ਦੇਖਦੀ ਰਹਿੰਦੀ।ਸਿਰਫ ਤਸਵੀਰਾਂ ਦੇਖਦੀ।ਜਦ ਕਦੇ ਜਰੂਰਤ ਪੈਂਦੀ ਕਮਰੇ ਵਿੱਚ ਲੱਗੀ ਘੰਟੀ ਵਜਾਉਂਦੀ ਜਿਸ ਨਰਸ ਦੀ ਡਿਊਟੀ ਹੁੰਦੀ ਉਹਦੇ ਕਮਰੇ ਵਿੱਚ ਜਾਂਦੀ ਤੇ ਉਸ ਨੂੰ ਹਰ ਸਹੂਲਤ ਦੇਣ ਵਿੱਚ ਆਪਣਾ ਫਰਜ ਸਮਝਦੀ।
ਮੈਂ ਸਮਾਂ ਕੱਢ ਕੇ ਉਹਦੇ ਕਮਰੇ ਵਿੱਚ ਜਾਂਦੀ ਦੋ ਚਾਰ ਹਾਸੇ ਮਖੌਲ ਦੀਆਂ ਗੱਲਾਂ ਕਰਦੀ।ਮੇਰਾ ਮਕਸਦ ਸਿਰਫ ਉਸਨੂੰ ਹਸਾਉਣਾ ਹੁੰਦਾ ਸੀ।ਉਹ ਦਾ ਚਿੱਤ ਪ੍ਰਚਾਉਣਾ ਹੁੰਦਾ ਸੀ।ਕਦੇ ਕਦੇ ਉਹ ਕਹਿੰਦੀ ਸਿਸਟਰ ਅੰਜੂ ਮੇਰਾ #ਰੱਬ ਤੇ ਬਿਲਕੁਲ #ਯਕੀਨ ਨਹੀਂ ਮੈਂ ਉਸ ਦੀ ਹਾਂ ਵਿੱਚ ਹਾਂ ਮਿਲਾ ਕੇ ਕਹਿੰਦੀ ।।।ਜਰੂਰੀ ਨਹੀਂ ਤੁਸੀਂ ਉਸ ਤੇ ਯਕੀਨ ਕਰਨਾ ਹੈ।#ਆਪਣੇ ਆਪ ਤੇ ਯਕੀਨ ਕਰ ਲਵੋ।ਉਹ ਮੇਰਾ ਹੱਥ ਫੜ ਲੈਂਦੀ ਤੇ ਕਹਿੰਦੀ ਮੈਨੂੰ ਚੰਗਾ ਲੱਗਦਾ ਹੈ ਜਦ ਤੁਸੀਂ ਮੇਰੇ ਲਈ ਖਾਸ ਸਮਾਂ ਕੱਢ ਕੇ ਆਉਂਦੇ ਹੋ।
ਪਿਛਲੇ 6 ਕੁ ਮਹੀਨਿਆਂ ਵਿੱਚ ਉਹ ਚੌਥੀ ਕੁ ਬਾਰ ਹਸਪਤਾਲ ਆ ਚੁੱਕੀ ਸੀ।ਬਾਰ ਬਾਰ ਸਿਹਤ ਖਰਾਬ ਹੋਣ ਕਰਕੇ।
ਅੰਜੂ ,”ਤੁਸੀਂ ਮੈਨੂੰ ਬ੍ਰਗੀਟੇ ਕਹਿ ਸਕਦੇ ਹੋ, ਮੈਂ ਜਾਣਦੀ ਹਾਂ ਮੇਰਾ ਨਾਂ ਅੌਖਾ ਹੈ ਤੁਹਾਡੇ ਵਾਸਤੇ”।ਬੈਸੇ ਬ੍ਰਗੀਟੇ ਆਪ ਵੀ ਡਾਕਟਰ ਸੀ।ਉਸ ਦੀ ਪ੍ਰੈਕਟਸ ਇਸੇ ਸ਼ਹਿਰ ਵਿੱਚ ਸੀ।ਬ੍ਰਗੀਟੇ ਭਾਵੇਂ ਆਪ ਡਾਕਟਰ ਸੀ ਪਰ ਹਸਪਤਾਲ ਵਿੱਚ ਉਹ ਮਰੀਜ ਸੀ। ਕਿਹੜੀ ਦਵਾਈ ਕਦ ਉਸ ਨੂੰ ਚਾਹੀਦੀ ਆ ਡਾਕਟਰ ਤਹਿ ਕਰਦੇ ਸੀ।
ਅੱਜ ਬ੍ਰਗੀਟੇ ਬਹੁਤ ਘਬਰਾਈ ਸੀ ਸਾਹ ਲੈਣ ਵਿੱਚ ਵੀ ਤਕਲੀਫ ਹੋ ਰਹੀ ਸੀ। ਮੈਨੂੰ ਨਾਲ ਦੇ ਕਮਰੇ ਵਿੱਚ ਖੜੀ ਨੂੰ ਉਸ ਦੇ ਸਾਹਾਂ ਦੀ ਤੇ ਤਕਲੀਫ ਦੀ ਅਵਾਜ ਸੁਣ ਰਹੀ ਸੀ।ਜਿਉਂ ਹੀ ਮੈਂ ਕਮਰੇ ਵਿੱਚ ਗਈ ਉਹ ਸਰੀਰ ਦੀ ਤਕਲੀਫ ਨਾਲ ਤੜਪ ਰਹੀ ਸੀ। ਮੈਂ ਭਾਵੇਂ ਕਈ ਵਰਿਆਂ ਤੋਂ ਇਸ ਖੇਤਰ ਨਾਲ ਜੁੜੀ ਹਾਂ ਪਰ ਕੈਂਸਰ ਦੇ ਮਰੀਜ ਦੀ ਤਕਲੀਫ ਦਰਦ ਨੂੰ ,ਮੈਂ ਪਹਿਲੀ ਬਾਰ ਇਸ ਤਰਾਂ ਤੜਫ ਦੇਖ ਰਹੀ ਸੀ।ਮੈਂ ਛੇਤੀ ਨਾਲ ਆਪਣਾ ਹੱਥ ਉਹਦੇ ਹੱਥ ਵਿੱਚ ਦਿੱਤਾ ਤੇ ਹੋੰਸਲਾ ਦੇਣਾ ਸ਼ੁਰੂ ਕੀਤਾ ਕੇ ਸਭ ਠੀਕ ਹੋ ਜਾਵੇਗਾ।ਉਹਨੇ ਆਪਣੀ ਪੂਰੀ ਤਾਕਤ ਦੇ ਨਾਲ ਦਰਦ ਵਿੱਚ ਤੜਪਦੀ ਨੇ ਮੇਰਾ ਹੱਥ ਘੁੱਟ ਕੇ ਰੱਖਿਆ ।
ਮੈਂ ਉਹਦੀ ਵਿਗੜਦੀ ਹਾਲਤ ਵੇਖ ਕੇ ਕਮਰੇ ਦਾ ਅਲਾਰਮ ਲਾਇਆ ਦਵਾਸੱਟ ਡਾਕਟਰ ਤੇ ਬਾਕੀ ਦੀਆਂ ਨਰਸਾਂ ਕਮਰੇ ਵਿੱਚ ਪੁਹੰਚ ਗਈਆਂ ।ਬ੍ਰਗੀਟੇ ਦਾ ਰੰਗ ਪੀਲਾ ਪੈ ਗਿਆ ਸੀ ਗੁਲਾਬੀ ਬੁੱਲ ਨੀਲੇ ਹੋ ਰਹੇ ਸੀ । ਡਾਕਟਰ ਨੇ ਕਾਹਲੀ ਕਾਹਲੀ ਬੋਲਦੇ ਨੇ ਮੈਨੂੰ ਬਲੱਡ ਪ੍ਰੈਸ਼ਰ ਤੇ ਨਬਜ਼ ਚੈੱਕ ਕਰਨ ਨੂੰ ਹਾਲੇ ਕਿਹਾ ਹੀ ਸੀ ਕਿ,ਲਾਗੇ ਖੜੀ Senior nurse ਨੇ ਡਾਕਟਰ ਮੂਹਰੇ ਬ੍ਰਗੀਟੇ ਦੀ ਫਾਈਲ ਰੱਖਦਿਆਂ ਕਿਹਾ,”ਡਾਕਟਰ ਇਸ ਮਰੀਜ ਨੇ ਹਸਪਤਾਲ ਵਿੱਚ ਦਾਖਲ ਹੁੰਦਿਆ ਜਿਹੜੇ ਆਪਣੀ ਬਿਮਾਰੀ ਦੇ ਸਬੰਧੀ ਅਤੇ ਬਿਮਾਰੀ ਦੇ ਇਲਾਜ ਅਤੇ ਆਪਣੇ ਬਾਰੇ ਜਾਣਕਾਰੀ ਦਿੰਦਿਆਂ ਪੇਪਰ ਭਰੇ ਸਨ।
ਉਨਾ ਵਿੱਚ ਮਰੀਜ ਦੀ ਮੌਤ ਜਾਂ ਮਰੀਜ ਨੂੰ ਮੌਤ ਦੇ ਮੂੰਹ ਚੋ ਬਚਾਉਣ ਵਾਸਤੇ ਜਿਹੜੇ Emergency Resuscitation ਵੇਲੇ ਕੀਤਾ ਜਾਂਦਾ ਇਲਾਜ ,ਜਿਵੇ ਬਿਜਲੀ ਦੇ ਝਟਕੇ ਤੇ ਹੋਰ ਸਾਰੇ ਹੀਲੇ ਬੰਦੇ ਨੂੰ ਬਚਾਉਣ ਦੇ ਹੁੰਦੇ ਹਨ।ਉਹਨਾਂ ਸਭ ਨੂੰ #ਇਨਕਾਰ ਕੀਤਾ ਹੈ।#ਜਰਮਨੀ ਕਨੂੰਨ ਅਨੁਸਾਰ ਮਰੀਜ ਹਸਪਤਾਲ ਵਿੱਚ ਦਾਖਲ ਹੋਣ ਵੇਲੇ ਜਿਹੜੇ ਪੇਪਰ ਭਰਦੇ ਹਨ।ਉਹਨਾ ਪੇਪਰਾਂ ਵਿੱਚ ਬਣੇ ਉਸ ਛੋਲੁਮਨ ਵਿੱਚ ਜਿਸ ਵਿੱਚ ਓਮੲਰਗੲਨਚੇ ੍ਰੲਸੁਸਚਟਿਅਟੋਿਨ ਬਾਰੇ ਜੇਕਰ ਹਾਂ ਜਾਂ ਨਾਹ ਭਰਿਆ ਜਾਵੇ ,ਤਾਂ ਡਾਕਟਰ ਉਸੇ ਮੁਤਾਬਕ ਮੌਤ ਨਾਲ ਮਰੀਜ ਵਾਸਤੇ ਉਸ ਦੀ ਬਿਮਾਰੀ ਨਾਲ ਲੜਦੇ ਜਾਂ ਫਿਰ ਹਥਿਆਰ ਸੁੱਟਦੇ ਹਨ।ਕਿ ਮਰੀਜ ਜੀਣਾ ਚਾਹੁੰਦਾ ਹੈ ਜਾਂ ਮਰਨਾ ਚਾਹੁੰਦਾ ਹੈ।
ਇਸੇ ਤਰਾਂ ਬ੍ਰਗੀਟੇ ਨੇ ਆਪਣੇ ਆਖਰੀ ਸਮੇਂ ਵੇਲੇ ਕੀਤੇ ਜਾਣ ਵਾਲੇ ਛੋਲੁਮਨ ਵਿੱਚ ਮਰਜੀ ਦੀ ਮੌਤ ਦੀ ਮੰਗ ਕੀਤੀ ਸੀ ਕਿ ਜੇਕਰ ਉਸ ਉੱਤੇ ਅਚਾਨਕ ਮੌਤ ਦੇ ਖਤਰੇ ਵਰਗੀ ਘੜੀ ਆਉਂਦੀ ਹੈ ਤਾਂ ਉਸ ਦਾ #ਇਲਾਜ ਨਾ #ਕੀਤਾ ਜਾਵੇ ਸਗੋਂ #ਉਸਨੂੰ ਉਸਦੀ #ਮਰਜੀ ਮੁਤਾਬਕ #ਮਰਨ ਦਿੱਤਾ ਜਾਵੇ।ਥੱਲੇ ਉਸ ਦੇ ਸਾਈਨ ਸਨ।ਜਦ ਡਾਕਟਰ ਨੇ ਇਹ ਪੇਪਰ ਫਾਈਲ ਵਿੱਚ ਲੱਗਿਆ ਪੜ੍ਹਿਆ ਤਾਂ ਉਸ ਨੇ ਮੈਨੂੰ ਇਸ਼ਾਰਾ ਕੀਤਾ ਕੇ ਦਵਾਈ ਅਤੇ ਬਲੱਡ ਪ੍ਰੈਸ਼ਰ ਵਾਲੀ ਮਸ਼ੀਨ ਚੁੱਕ ਕੇ ਬਾਹਰ ਲੈ ਕੇ ਜਾਈ ਜਾਵੇ ਅਤੇ ਮਰੀਜ ਨੂੰ ਆਪਣੇ ਹਾਲ ਤੇ ਰਹਿਣ ਦਿੱਤਾ ਜਾਵੇ।ਕਿਉਂਕਿ ਹੁਣ ਮੌਤ ਦੇ ਉਹ ਬਹੁਤ ਨਜਦੀਕ ਹੈ ਅਤੇ ਉਸ ਨੂੰ ਅਰਾਮ ਨਾਲ ਮਰਨ ਦਿੱਤਾ ਜਾਵੇ।ਜਿਵੇਂ ਉਹ ਚਾਹੁੰਦੀ ਹੈ।
ਡਾਕਟਰ ਨੇ ਉਸ ਦੀਆਂ ਮੱਧਮ ਮੱਧਮ ਚੱਲਦੀਆਂ ਸਾਹਾਂ ਨੂੰ ਦੇਖ ਕੇ ਉਸ ਨੂੰ ਅਲਵਿਦਾ ਕਿਹਾ ਤੇ ਕਿਹਾ ,” ਮੈਂ ਤੁਹਾਡੇ ਲਈ ਅਰਦਾਸ ਕਰਦਾ ਹਾਂ ਕੇ ਤੁਹਾਡੀ ਅਗਲੀ ਜਿੰਦਗੀ ਬਿਮਾਰੀ ਤੇ ਦੁੱਖ ਤਕਲੀਫ ਬਗੈਰ ਹੋਵੇ ਤੇ ਤੁਹਾਨੂੰ ਰੱਬ ਦਾ ਘਰ ਨਸੀਬ ਹੋਵੇ।ਬ੍ਰਗੀਟੇ ਨੇ ਹਾਲੇ ਵੀ ਮੇਰਾ ਹੱਥ ਘੁੱਟਿਆ ਤਾਂ ਸੀ ਪਰ ਪਕੜ ਬਹੁਤ ਢਿੱਲੀ ਸੀ।ਮੈਂ ਹਲਕਾ ਜਿਹਾ ਉਹਦਾ ਹੱਥ ਘੁੱਟਿਆ ਉਹ ਬਹੁਤ ਤਕਲੀਫ ਵਿੱਚ ਸੀ ਅੱਖਾਂ ਬੰਦ ਸੀ।ਮੈਂ ਵੀ ਉਸ ਨੂੰ ਆਖਰੀ ਬਾਰ ਦਾ ਸਲਾਮ ਕੀਤਾ ਤੇ ਉਹਦੇ ਵਾਸਤੇ ਰੱਬ ਦੇ ਘਰ ਦੀ ਜੋਦੜੀ ਕਰਕੇ ਮੈਂ ਵੀ ਡਾਕਟਰ ਨਾਲ ਕਮਰੇ ਚੋਂ ਬਾਹਰ ਆ ਗਈ ਅਤੇ ਕਮਰੇ ਦਾ ਦਰ ਭੇੜ ਦਿੱਤਾ।ਜਿਸ ਕਮਰੇ ਵਿੱਚ ਮੌਤ ਨੇ ਅਸਮਾਨੋ ਉੱਤਰ ਕੇ ਉਹਨੂੰ ਹਰ ਤਕਲੀਫ ਤੋਂ ਛੁਟਕਰਾ ਦੇ ਕੇ ਬਿੰਨਾ ਦਰਦਾਂ ਤਕਲੀਫਾਂ ਅਤੇ ਬਿਮਾਰੀ ਮੁਕਤ ਸ਼ਰੀਰ ਨੂੰ ਮੁਕਤੀ ਦੇ ਕੇ ਚੰਦ ਤਾਰਿਆਂ ਦੇ ਸਕੂਨ ਭਰੇ ਮਿੱਠੇ ਸ਼ਾਂਤ ਵਾਤਾਵਰਣ ਵਿੱਚ ਲੈ ਜਾਣਾ ਸੀ।ਜਿਥੇ ਸਿਰਫ ਤੇ ਸਿਰਫ ਬਿਮਾਰੀ ਮੁਕਤ,ਤਕਲੀਫ ਮੁਕਤ ਨਗਰੀ ਦੇ ਨਗਰਨਿਵਾਸੀ ਵੱਸਦੇ ਹਨ।ਜਿਥੇ ਜਾ ਕੇ ਹਰ ਭੈ ਦੂਰ ਹੋ ਜਾਂਦਾ ਹੈ ਜਿਥੇ ਮੌਤ ਨਹੀ ਅਮਰ ,ਨਿਰਮਲ ਰੂਹਾਂ ਦਾ ਵਾਸ ਹੈ।ਤਾਰਿਆਂ ਦਾ ਦੇਸ਼ ਚੰਦ ਸੂਰਜ ਦਾ ਦੇਸ਼ ।
ਬ੍ਰਗੀਟੇ ਨੇ ਆਖਰੀ ਬਾਰ ਕੀ ਕਿਹਾ ਹੋਵੇਗਾ?ਡਰੀ ਹੋਈ ਹੋਵੇਗੀ ਜਾਂ ਨਾ ਜਾਣ ਦੀ ਜਿੱਦ ਕੀਤੀ ਹੋਵੇਗੀ ?ਕੁਝ ਵੀ ਪਤਾ ਨਹੀਂ ਲੱਗਾ।ਬਸ ਇੰਨਾ ਹੀ ਪਤਾ ਲੱਗਾ ਕੇ ਬ੍ਰਗੀਟੇ ਬਹੁਤ ਸਕੂਨ ਭਰੀ ਮੌਤ ਨੂੰ ਨਸੀਬ ਹੋਈ ਹੈ ਕਿਉਂਕਿ ਜਿਉਂਦੇ ਜੀ ਜੋ ਉਹਦੇ ਚਿਹਰੇ ਤੇ ਤਕਲੀਫ ਦਰਦ ਅਤੇ ਡਰ ਦਾ ਭੈ ਸੀ ਮਰਨ ਵੇਲੇ ਉਹਦੇ ਚਿਹਰੇ ਦੀਆਂ ਝੁਰੜੀਆਂ ਵੀ ਖਤਮ ਸੀ ਤੇ ਅੱਖਾਂ ਬੰਦ ਸੀ ।ਚਿਹਰਾ ਦਾ ਸਕੂਨ ਸਬੂਤ ਸੀ । ਕਿ ਮਰਜੀ ਦੀ ਮੌਤ ਦੀ ਮੰਗ ਕਰਕੇ ਉਹ ਕਿੰਨੀ ਸਕੂਨ ਵਿੱਚ ਰੁਕਸਤ ਹੋਈ ਹੈ।
ਇਹ ਉਹ ਦੇਸ਼ ਹਨ ਜਿਥੇ ਬੰਦੇ ਦੀ ਅਜਾਦੀ ਦਾ ਪੂਰਾ ਖਿਆਲ ਰੱਖਿਆ ਜਾਂਦਾ ਹੈ ਅਤੇ ਕਦਰ ਕੀਤੀ ਜਾਂਦੀ ਹੈ।ਮੌਤ ਦੀ ਤਰੀਖ ਵਾਲਾ ਭਾਵੇਂ ਦੁਨੀਆਂ ਵਿੱਚ ਕਲੰਡਰ ਨਹੀਂ ਬਣਿਆ ਪਰ ਇਸ ਮੁਲਕ ਦੇ ਜਰਮਨੀ ਦੇਸ਼ ਦੇ ਲੋਕ ਆਪਣੀ ਮਰਜੀ ਦੀ ਮੌਤ ਦੇ Testaments ਪਹਿਲਾਂ ਤਿਆਰ ਕਰਦੇ ਹਨ। ਤਾਂ ਕੇ ਕੋਈ ਉਨਾਂ ਦਾ ਆਖਰੀ ਬਾਰ ਦਾ ਮਨ ਮਰਜੀ ਦਾ ਅਧਿਕਾਰ ਨਾ ਖੋਹ ਲਵੇ।ਇਸ ਦੇਸ਼ ਦੇ ਲੋਕ ਮਰਨਾ ਅਸਾਨ ਕਰਦੇ ਹਨ ਅਤੇ ਮੌਤ ਨੂੰ ਜਿਉਂਦੇ ਜੀ ਯਾਦ ਰੱਖ ਦੇ ਹਨ। ਇਹ ਲੋਕ ਸਚਾਈ ਦੇ ਨੇੜੇ ਹੋ ਕੇ ਜੀਂਦੇ ਹਨ ਤਾਂ ਹੀ ਮਰਨ ਤੋਂ ਘਬਰਾਉਂਦੇ ਨਹੀਂ ਨਾ ਮਰਨ ਵਾਲੇ ਦੀ ਲਾਸ਼ ਨੂੰ ਉਮਰ ਭਰ ਮੌਢੇ ਤੇ ਚੱਕੀ ਫਿਰਦੇ ਹਨ।ਇਸ ਦੇਸ਼ ਦੇ ਲੋਕ ਜਿਉਂਦੇ ਵੀ ਸਰਲ ਤਰੀਕੇ ਨਾਲ ਹਨ ਤੇ ਕੋਸ਼ਿਸ ਕਰਦੇ ਹਨ ਸਰਲ ਤਰੀਕੇ ਨਾਲ ਵਿੱਦਾ ਹੋਣ ।

Real Estate