ਪੰਜਾਬੀ ਲੋਕ ਮੰਚ ਦਿੱਲੀ ਵੱਲੋਂ ਲੇਖਕ ਇਕਬਾਲ ਸਿੰਘ ਹੱਸਣਭੱਟੀ ਦਾ ਵਿਸੇਸ ਸਨਮਾਨ

990

ਸਾਦਿਕ, 26 ਅਗਸਤ ( ਗੁਰਭੇਜ ਸਿੰਘ ਚੌਹਾਨ ) ਪੰਜਾਬੀ ਮਾਂ ਬੋਲੀ ਅਤੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਪਵਿੱਤਰ ਗੁਰਬਾਣੀ ਦੇ ਸ਼ਬਦ ਤੇਰਾ ਤੇਰਾ ਤੋਲ ਗਿਆ ਨੂੰ ਸਮਰਪਿਤ ਪੰਜਾਬੀ ਲੋਕ ਮੰਚ ( ਰਜਿ ) ਦਿੱਲੀ ਵੱਲੋਂ ਬਾਬਾ ਨਾਮਦੇਵ ਲਾਇਬਰੇਰੀ ਕ੍ਰਿਸਨਾ ਮਾਰਕੀਟ ਨੇੜੇ ਪਹਾੜ ਗੰਜ ਵਿਖੇ ਸਰਪ੍ਰਸਤ ਡਾਕਟਰ ਹਰਮੀਤ ਸਿੰਘ , ਡਾਕਟਰ ਪ੍ਰਿਥਵੀ ਰਾਜ ਥਾਪਰ ਜਰਨਲ ਸਕੱਤਰ ਅਤੇ ਪ੍ਰਧਾਨ ਡਾਕਟਰ ਹਰਬੰਸ ਸਿੰਘ ਚਾਵਲਾ ਦੇ ਯਤਨਾ ਸਦਕਾ ਸਾਹਿਤਕ ਸਮਾਗਮ ਦਾ ਆਯੋਜਨ
ਕੀਤਾ ਗਿਆ । ਜਿਸ ਵਿੱਚ ਪੰਜਾਬ , ਹਰਿਆਣਾ ,ਰਾਜਸਥਾਨ ,ਦਿੱਲੀ ਤੋਂ ਹੋਰ ਕਈ ਸੂਬਿਆ ਦੇ ਲੇਖਕਾਂ ਅਤੇ ਕਵੀਆ ਨੇ ਸ਼ਿਰਕਤ ਕੀਤੀ ਅਤੇ ਆਪੋ ਆਪਣੀਆਂ ਵਿਚਾਰਾਂ ਅਤੇ ਰਚਨਾਵਾਂ ਨਾਲ ਕਾਫੀ ਰੰਗ ਬੰਨਿਆ। ।ਇਸ ਮੌਕੇ ਮੁੱਖ ਮਹਿਮਾਨ ਵਜੋ ਡਾਕਟਰ ਜਸਪਾਲ ਕੌਰ ਮੁਖੀ ਪੰਜਾਬੀ ਵਿਭਾਗ ਦਿੱਲੀ ਯੂਨੀਵਰਸਿਟੀ ਅਤੇ ਵਿਸੇਸ ਮਹਿਮਾਨ ਜਰਨੈਲ ਸਿੰਘ ਬਾਘਾ ਅਤੇ ਇਸ ਸਮਾਗਮ ਦੀ ਪ੍ਰਧਾਨਗੀ ਦੀ ਸੇਵਾ ਡਾਕਟਰ ਸੁਦਰਸ਼ਨ ਗਾਸੋ ਐਸੋਸਿਏਟ ਪ੍ਰੋਫੈਸਰ ,ਜੀ ਐਮ ਐਨ ਕਾਲਜ ਅੰਬਾਲਾ ਨੇ ਬੜੀ ਹੀ ਬਾਖੂਬੀ ਨਾਲ ਨਿਭਾਈ। ਇਸ ਮੌਕੇ ਬੀਬੀ ਤਲਵਿੰਦਰ ਕੌਰ ਖਾਲਸਾ ਸੰਪਾਦਕ ਵਿਰਾਸਤ ਏ ਕੁਰਬਾਨੀ ਚੈਨਲ ਸਹਿਯੋਗੀ ਇੰਡੋ ਐਮਰੀਕਨ ਅਤੇ ਸਾਬਕਾ ਵਾਈਸ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇੰਟਰਨੈਸ਼ਨਲ ਸਿੱਖ ਕੌਸਲ ਆਫ ਇੰਡੀਆ ਨੇ ਉਚੇਚੇ ਤੌਰ ਤੇ ਪਹੁੰਚ ਕੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਬਾਰੇ ਬੋਲਕੇ ਆਪਣੀ ਹਾਜ਼ਰੀ ਲਵਾਈ। ਇਸ ਮੌਕੇ ਉੱਘੇ ਲੇਖਕ ਅਤੇ ਪੱਤਰਕਾਰ ਇਕਬਾਲ ਸਿੰਘ ਹੱਸਣਭੱਟੀ ਨੂੰ ਵਿਸ਼ੇਸ ਤੌਰ ਤੇ ਸਮੁੱਚੀ ਪ੍ਰਧਾਨਗੀ ਮੰਡਲ ਦੀ ਟੀਮ ਵੱਲੋ ਸਨਮਾਨਿਤ ਕੀਤਾ ਗਿਆ ਅਤੇ ਬੀਬੀ ਪ੍ਰੀਤਮਾ ਅਤੇ ਬੀਬੀ ਤਲਵਿੰਦਰ ਕੌਰ ਖਾਲਸਾ ਨੇ (ਕਲਮ ਦਾ ਧਨੀ ) ਕਹਿਕੇ ਸਨਮਾਨਿਤ ਕੀਤਾ ਅਤੇ ਭਵਿੱਖ ਵਿੱਚ ਹਮੇਸ਼ਾ ਹਰ ਤਰਾਂ ਦੀ ਮੱਦਦ ਦੇਣ ਲਈ ਹਾਮੀ ਭਰੀ। ਇਸ ਮੌਕੇ ਉੱਘੇ ਲੇਖਕ ਅਤੇ ਪੱਤਰਕਾਰ ਇਕਬਾਲ ਸਿੰਘ ਹੱਸਣਭੱਟੀ ਆਪਣੀ ਅਵਾਜ਼ ਵਿੱਚ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਦੇ ਜੀਵਨ ਅਤੇ ਸਿੱਖਿਆਵਾ ਨਾਲ ਸਬੰਧਿਤ ਕਵਿਤਾ ਬੋਲ ਕੇ ਸਮੁੱਚੀ ਸੰਗਤ ਤੋ ਅਸ਼ੀਰਵਾਦ ਪ੍ਰਾਪਤ ਕੀਤਾ । ਇਸ ਮੌਕੇ ਉੱਘੇ ਗਾਇਕ ਅਤੇ ਵਿਸ਼ੇਸ ਮਹਿਮਾਨ ਵਜੋ ਹਾਜ਼ਰ ਹੋਏ ਜਰਨੈਲ ਸਿੰਘ ਬਾਘਾ ਦੀ ਆਡੀਓਠ ਵੀਡੀਉ ਸੀਡੀ ਵੀ ਰਿਲੀਜ ਕੀਤੀ ਗਈ। ਸਾਹਿਤਕ ਸਮਾਗਮ ਵਿੱਚ ਪੰਜਾਬ ਤੋਂ ਵੀ ਕਈ ਲੇਖਕਾਂ ਅਤੇ ਕਵੀਆਂ ਨੇ ਭਾਗ ਲਿਆ । ਜੀਤ ਕੰਮੇਆਣਾ ,ਸ਼ਿਵਨਾਥ ਦਰਦੀ ,ਧਰਮ ਪ੍ਰਵਾਨਾ , ਅ੍ਰਮਿਤ ਲਾਲ ਮੱਲਣ,ਸੁਖਦੇਵ ਸਿੰਘ,ਗੁਰਚਰਨ ਸਿੰਘ ਯੋਗੀ,ਬਲਜਿੰਦਰ ਸੰਗੀਲਾ ,ਰਵਿੰਦਰ ਵਾਲੀਆ ਅਤੇ ਅਨੇਕਾਂ ਸਾਹਿਤਕ ਕਵੀਆਂ ਨੇ ਆਪਣੀਆਂ ਰਚਨਾਵਾਂ ਬੋਲ ਕੇ ਹਾਜ਼ਰੀ ਲਵਾਈ ਅਤੇ ਵਾਹ ਵਾਹ ਖੱਟੀ। ਇਸ ਮੌਕੇ ਸਟੇਜ ਸੰਚਾਲਕ ਦੀ ਭੂਮਿਕਾ ਡਾਕਟਰ ਪ੍ਰਿਥੀਪਾਲ ਸਿੰਘ ਥਾਪਰ ਨੇ ਬੜੀ ਬਾਖੂਬੀ ਨਾਲ ਨਿਭਾਈ ਅਤੇ ਸਮਾਗਮ ਦੇ ਅੰਤ ਵਿੱਚ ਸੰਸਥਾ ਦੇ ਸਰਪ੍ਰਸਤ ਡਾਕਟਰ ਹਰਮੀਤ ਸਿੰਘ ਨੇ ਬਾਹਰੋਂ ਆਏ ਹੋਏ ਮਹਿਮਾਨਾ ਅਤੇ ਵਿਦਵਾਨਾ ਦਾ ਉਚੇਚੇ ਤੌਰ ਤੇ ਧੰਨਵਾਦ ਕੀਤਾ । ਇਸ ਮੌਕੇ ਗੁਰੂ ਕੇ ਲੰਗਰ ਦਾ ਪ੍ਰਬੰਧ ਵੀ ਬੜੇ ਸੁਚੱਜੇ ਢੰਗ ਨਾਲ ਕੀਤਾ ਗਿਆ।

Real Estate