ਪੀਵੀ ਸਿੰਧੂ ਬਣੀ ਬੈਡਮਿੰਟਨ ਦੀ ਵਿਸ਼ਵ ਚੈਂਪੀਅਨ

1012

ਭਾਰਤ ਦੀ ਬੈਡਮਿੰਟਨ ਸਟਾਰ ਪੀਵੀ ਸਿੰਧੂ ਨੇ ਸਵਿਟਜ਼ਰਲੈਂਡ ਦੇ ਬਾਸੇਲ ਵਿਖੇ ਖੇਡੀ ਜਾ ਰਹੀ ਵਰਲਡ ਬੈਡਮਿੰਟਨ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਜਾਪਾਨ ਦੀ ਨੋਜੋਮੀ ਓਕੁਹਾਰਾ ਨੂੰ ਹਰਾ ਕੇ ਚੈਂਪੀਅਨ ਬਣ ਗਈ ਹੈ। ਉਸ ਨੇ ਮੈਚ 21-7, 21-7 ਨਾਲ ਜਿੱਤਿਆ। ਉਹ ਇਸ ਟੂਰਨਾਮੈਂਟ ਦੇ 42 ਸਾਲਾਂ ਦੇ ਇਤਿਹਾਸ ਵਿੱਚ ਚੈਂਪੀਅਨ ਬਣਨ ਵਾਲੀ ਪਹਿਲੀ ਭਾਰਤੀ ਬਣੀ। ਸਿੰਧੂ ਨੇ 2018, 2017 ਵਿੱਚ ਚਾਂਦੀ ਅਤੇ 2013, 2014 ਵਿੱਚ ਕਾਂਸੀ ਦਾ ਤਮਗ਼ਾ ਜਿੱਤਿਆ।ਵਿਸ਼ਵ ਰੈਂਕਿੰਗ ਵਿੱਚ ਪੰਜਵੇਂ ਨੰਬਰ ‘ਤੇ ਰਹੀ ਸਿੰਧੂ ਨੇ ਸਿੱਧੇ ਮੈਚਾਂ ਵਿੱਚ ਓਕੁਹਾਰਾ ਨੂੰ 21–7, 21-7 ਨਾਲ ਹਰਾਇਆ। ਮੈਚ 37 ਮਿੰਟ ਤੱਕ ਚੱਲਿਆ। ਇਸ ਜਿੱਤ ਨਾਲ ਸਿੰਧੂ ਨੇ ਓਕੁਹਾਰਾ ਖ਼ਿਲਾਫ਼ ਕਰੀਅਰ ਦਾ ਰਿਕਾਰਡ 9-7 ਕਰ ਲਿਆ ਹੈ।

Real Estate