ਕਸ਼ਮੀਰ ’ਚ ਲੋਕਾਂ ਦੇ ਵਿਆਹ ਹੋਏ ਰੱਦ

1105

ਬੀਤੀ 5 ਅਗਸਤ ਤੋਂ ਕਸ਼ਮੀਰ ਵਾਦੀ ਵਿੱਚ ਨਾ ਤਾਂ ਬਾਜ਼ਾਰ ਖੁੱਲ੍ਹੇ ਹਨ ਤੇ ਨਾ ਹੀ ਕਿਤੇ ਕੋਈ ਮੋਬਾਇਲ ਨੈੱਟਵਰਕ ਚੱਲ ਰਿਹਾ ਹੈ। ਜਿੱਥੇ ਕਿਤੇ ਵੀ ਲੈਂਡ–ਲਾਈਨ ਉੱਤੇ ਕੁਨੈਕਸ਼ਨ ਖੋਲ੍ਹੇ ਗਏ ਸਨ, ਉਹ ਦੋਬਾਰਾ ਬੰਦ ਕਰ ਦਿੱਤੇ ਗਏ ਹਨ।ਕਸ਼ਮੀਰ ਵਾਦੀ ਵਿੱਚ ਜਿੱਥੇ ਧਾਰਮਿਕ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ, ਉੱਥੇ ਲੋਕਾਂ ਦੇ ਪਹਿਲਾਂ ਤੋਂ ਤੈਅਸ਼ੁਦਾ ਵਿਆਹ ਵੀ ਨਹੀਂ ਹੋ ਸਕੇ। ਇੰਝ ਸਗੋਂ ਕਸ਼ਮੀਰ ਵਿੱਚ ਬੇਚੈਨੀ ਵਧਦੀ ਜਾ ਰਹੀ ਹੈ। ਵਾਦੀ ਵਿੱਚ ਹੁਣ ਸੋਗਵਾਰ ਮੁਹੱਰਮ ਦਾ ਤਿਉਹਾਰ ਵੀ ਠੀਕ ਢੰਗ ਨਾਲ ਮਨਾਇਆ ਜਾ ਸਕੇਗਾ ਕਿ ਨਹੀਂ – ਇਸ ਉੱਤੇ ਵੀ ਪ੍ਰਸ਼ਨ–ਚਿੰਨ੍ਹ ਲੱਗਾ ਹੋਇਆ ਹੈ। ਵਾਦੀ ਦੇ ਸਿਆਸੀ ਲੀਡਰ ਪਹਿਲਾਂ ਹੀ ਹਿਰਾਸਤ ਵਿੱਚ ਹਨ। ਕਸ਼ਮੀਰ ਵਿੱਚ ਇਸ ਵੇਲੇ ਇੱਕ ਲੱਖ ਦੇ ਲਗਭਗ ਸ਼ੀਆ ਮੁਸਲਿਮ ਵਸਦੇ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਮੁਹੱਰਮ ਮਹੀਨੇ ਦੇ 10ਵੇਂ ਦਿਨ ਉਨ੍ਹਾਂ ਵੱਲੋਂ ਕੱਢੇ ਜਾਣ ਵਾਲੇ ਤਾਜ਼ੀਏ ਸ਼ਾਇਦ ਇਸ ਵਾਰ ਮੁਲਤਵੀ ਕਰਨੇ ਪੈਣਗੇ।ਜੰਮੂ–ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ–370 ਖ਼ਤਮ ਕੀਤੇ ਜਾਣ ਤੋਂ ਬਾਅਦ ਵਾਦੀ ਵਿੱਚ ਕੁਝ ਤਣਾਅ ਪਾਇਆ ਜਾ ਰਿਹਾ ਹੈ। ਪਿਛਲੇ ਕੁਝ ਦਿਨਾਂ ਤੋਂ ਕਸ਼ਮੀਰ ਵਾਦੀ ਵਿੱਚ ਕੁਝ ਲੋਕ ਸ਼ੀਆ ਐਸੋਸੀਏਸ਼ਨ ਦੇ ਪ੍ਰਧਾਨ ਇਮਰਾਨ ਰਜ਼ਾ ਅਨਸਾਰੀ ਨੂੰ ਲੱਭਣ ਦੇ ਜਤਨ ਕਰ ਰਹੇ ਹਨ ਪਰ ਉਹ ਕਿਸੇ ਨੂੰ ਵੀ ਲੱਭ ਨਹੀਂ ਰਹੇ।ਮੁਹੱਰਮ ਦੀ ਤਾਜ਼ੀਅਤ ਦੇ ਪ੍ਰੋਗਰਾਮ 10 ਸਤੰਬਰ ਨੂੰ ਹੋਣੇ ਤੈਅ ਹਨ। ਅਨਸਾਰੀ ਨੂੰ 40 ਤੋਂ ਵੱਧ ਸਿਆਸੀ ਸ਼ਖ਼ਸੀਅਤਾਂ ਨਾਲ ਸ੍ਰੀਨਗਰ ਦੇ ਸੰਤੂਰ ਹੋਟਲ ਵਿੱਚ ਰੱਖਿਆ ਗਿਆ ਹੈ।

Real Estate