ਦੇਸ਼ ਭਗਤੀ ਦੇ ਨਾਮ ’ਤੇ ਲੋਕਾਂ ਨੂੰ ਚੁੱਪ ਕਰਾਇਆ ਜਾ ਰਿਹਾ !

1094

ਕਾਂਗਰਸੀ ਰਾਹੁਲ ਗਾਂਧੀ ਨੂੰ ਕਸ਼ਮੀਰ ਜਾਂਦੇ ਸਮੇਂ ਸ੍ਰੀਨਗਰ ਏਅਰਪੋਰਟ ਤੋਂ ਵਾਪਸ ਭੇਜੇ ਜਾਣ ਦੇ ਇਕ ਦਿਨ ਬਾਅਦ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਕੇਂਦਰ ਸਰਕਾਰ ਉਤੇ ਐਤਵਾਰ ਨੂੰ ਜੰਮਕੇ ਹਮਲਾ ਬੋਲਿਆ। ਉਨ੍ਹਾਂ ਕਸ਼ਮੀਰ ਉਤੇ ਪਾਬੰਦੀ ਨੂੰ ਲੈ ਕੇ ਕੇਂਦਰ ਉਤੇ ਵਰ੍ਹਦੇ ਹੋਏ ਘਾਟੀ ਦੇ ਲੋਕਾਂ ਦੀ ਆਵਾਜ਼ ਚੁੱਪ ਕਰਾਉਣ ਲਈ ਰਾਸ਼ਟਰ ਵਿਰੋਧ ਦਾ ਦੋਸ਼ ਲਗਾਇਆ।ਉਨ੍ਹਾਂ ਇਕ ਵੀਡੀਓ ਨੂੰ ਰੀ–ਟਵੀਟ ਕੀਤਾ ਹੈ ਜਿਸ ਵਿਚ ਇਕ ਕਸ਼ਮੀਰੀ ਮਹਿਲਾ ਸ੍ਰੀਨਗਰ ਵਿਚ ਜਹਾਜ਼ ਅੰਦਰ ਰਾਹੁਲ ਗਾਂਧੀ ਨੂੰ ਕਹਿ ਰਹੀ ਹੈ ਕਿ ਕਿਵੇਂ ਪਾਬੰਦੀ ਨਾਲ ਲੋਕਾਂ ਦਾ ਜਿਉਣਾ ਮੁਸ਼ਕਲ ਹੋ ਗਿਆ ਹੈ ਅਤੇ ਕਿਵੇਂ ਉਹ ਆਪਣੇ ਬੱਚਿਆਂ ਨੂੰ ਲੈ ਕੇ ਅਸੁਰੱਖਿਅਤ ਮਹਿਸੂਸ ਕਰਦੇ ਹਨ। ਪ੍ਰਿਯੰਕਾ ਨੇ ਟਵੀਟ ਕਰਦੇ ਹੋਏ ਲਿਖਿਆ ‘ਇਹ ਕਦੋਂ ਤੱਕ ਚਲੇਗਾ? ਇਹ ਲੱਖਾਂ ਲੋਕਾਂ ਵਿਚੋਂ ਇਕ ਹੈ ਜਿਸਦੀਆਂ ਆਵਾਜ਼ਾਂ ਰਾਸ਼ਟਰ ਭਗਤੀ ਦੇ ਨਾਮ ਉਤੇ ਦਬਾਅ ਦਿੱਤੀ ਗਈ ਹੈ। ਸਾਰੇ ਅਧਿਕਾਰਾਂ ਨੂੰ ਰੋਕ ਦੇਣਾ ਇਸ ਤੋਂ ਜ਼ਿਆਦਾ ਰਾਜਨੀਤੀ ਅਤੇ ਰਾਸ਼ਟਰ ਵਿਰੋਧੀ ਨਹੀਂ ਹੋ ਸਕਦਾ ਹੈ, ਜੋ ਅੱਜ ਕਸ਼ਮੀਰ ਵਿਚ ਹੋ ਰਿਹਾ ਹੈ। ਇਹ ਸਾਡਾ ਸਭ ਦਾ ਫਰਜ ਬਣਦਾ ਹੈ ਕਿ ਇਸਦੇ ਖਿਲਾਫ ਆਵਾਜ਼ ਚੁੱਕੀਏ। ਅਜਿਹੇ ਕਰਨ ਤੋਂ ਅਸੀਂ ਚੁੱਪ ਨਹੀਂ ਬੈਠਾਂਗੇ।

Real Estate