ਕੁਦਰਤੀ ਆਫਤਾਂ (SDRF) ਸਬੰਧੀ ਆਏ ਫੰਡ ਨੇ ਕੈਪਟਨ ਸਰਕਾਰ ‘ਤੇ ਸਵਾਲ ਖੜ੍ਹੇ ਕੀਤੇ

ਸੁਖਨੈਬ ਸਿੰਘ ਸਿੱਧੂ
ਪੰਜਾਬ ਵਿੱਚ ਹੜ੍ਹ ਆਉਣ ਮਗਰੋਂ ਜਿੱਥੇ ਲੱਖਾਂ ਪੰਜਾਬੀਆਂ ਨੂੰ ਭਾਰੀ ਆਰਥਿਕ ਸੱਟ ਵੱਜੀ ਹੈ ਉੱਥੇ ਸਿਆਸੀ ਲਾਹਾ ਲੈਣ ਦਾ ਯਤਨ ਵੀ ਪੂਰੀ ਤੇਜੀ ਨਾਲ ਚੱਲ ਰਿਹਾ ਹੈ । ਇੱਕ ਪਾਸੇ ਤਾਂ ਭਾਰਤ ਸਰਕਾਰ ਨੂੰ ਪੰਜਾਬ ਵਿੱਚ ਆਏ ਹੜ੍ਹ ਨਾਲ ਕੋਈ ਸਰੋਕਾਰ ਨਜ਼ਰ ਨਹੀਂ ਆਉਂਦਾ । ਕੇਂਦਰ ਸਰਕਾਰ ਨੇ ਪੰਜਾਬ ਲਈ ਰਾਹਤ ਪੈਕੇਜ ਤਾਂ ਕੀ ਦੇਣਾ ਸੀ ਹਾਅ ਦਾ ਨਾਅਰਾ ਵੀ ਨਹੀਂ ਮਾਰਿਆ । ਕੌਮੀ ਮੀਡੀਆ ‘ਚ ਪੰਜਾਬ ਕਵਰੇਜ ਤੋਂ ਕਿਨਾਰਾ ਕੀਤਾ ਜਾ ਰਿਹਾ ਹੈ । ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਉਪਰ ਵੀ ਵਿਰੋਧੀਆਂ ਨੇ ਨਿਸ਼ਾਨੇ ਲਾਉਣੇ ਸੁਰੂ ਕਰ ਦਿੱਤੇ ਹਨ ਕਿ ਕੁਦਰਤੀ ਕਰੋਪੀ ਸਬੰਧੀ (SDRF) ਆਏ 474 ਕਰੋੜ ਰੁਪਏ ਦੇ ਫੰਡ ਦੀ ਵਰਤੋਂ ਆਖਿਰ ਕਿੱਥੇ ਹੋਈ ? ਮਾਲੀ ਵਰ੍ਹੇ 2015 ਤੋਂ 2019-20 ਤੱਕ 2154 ਕਰੋੜ ਰੁਪਏ ਇਸ ਫੰਡ ਤਹਿਤ ਪੰਜਾਬ ਸਰਕਾਰ ਨੂੰ ਮਿਲੇ ਹਨ , ਫਰਵਰੀ 2017 ਤੱਕ ਇੱਥੇ ਅਕਾਲੀ -ਭਾਜਪਾ ਸਰਕਾਰ ਸੀ ਕੀ ਉਦੋਂ ਇਹ ਫੰਡ ਸਹੀ ਥਾਂ ‘ਤੇ ਖਰਚੇ ਗਏ ? ਕੈਪਟਨ ਸਰਕਾਰ , ਇਹਨਾਂ ਦੀ ਵਰਤੋਂ ਕਿੱਥੇ ਕਿੱਥੇ ਹੋਈ ਇਹ ਵੀ ਸਵਾਲ ਹਨ ।
ਬੀਤੇ ਦਿਨੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਹੜ੍ਹ ਪੀੜ੍ਹਤਾਂ ਦਾ ਹਾਲ -ਪੁੱਛਣ ਦੱਸਣ ਮੌਕੇ ਜਦੋਂ ਮੀਡੀਆ ਨੂੰ ਇਹ ਦੱਸਿਆ ਕਿ ਕੇਂਦਰ ਵੱਲੋਂ 474 ਕਰੋੜ ਰੁਪਏ ਦੀ ਰਾਸ਼ੀ ਕੈਪਟਨ ਸਰਕਾਰ ਨੇ ਬੰਨਾਂ ਨੂੰ ਮਜਬੂਤ ਕਰਨ ਅਤੇ ਦਰਿਆਵਾਂ ਦੇ ਕੰਢੇ ਮਜਬੂਤ ਕਰਨ ਲਈ ਕਿਉਂ ਨਹੀਂ ਕੀਤੀ ਤਾਂ ਹੁਣ ਤੱਕ ਇਹ ਗੱਲ ਦਾ ਜਵਾਬ ਕਾਂਗਰਸ ਸਰਕਾਰ ਵੱਲੋਂ ਬਾ-ਦਲੀਲ ਨਹੀਂ ਦਿੱਤਾ ਗਿਆ । ਕੱਲ੍ਹ ਤੋਂ ਸੋਸ਼ਲ ਮੀਡੀਆ ‘ਤੇ ਘੁੰਮਦੀ ਕੇਂਦਰੀ ਫੰਡਾਂ ਦੀ ਲਿਸਟ ਬਾਰੇ ਜਦੋਂ ਅੱਜ ਪੜਚੋਲ ਕੀਤਾ ਲੱਗਿਆ ਕਿ ਦੇਸ਼ ਦੀ ਪਾਰਲੀਮੈਂਟ ‘ਚ ਇਹ ਗ੍ਰਹਿ ਰਾਜ ਮੰਤਰੀ ਵੱਲੋਂ ਇੱਕ ਸਵਾਲ ਦੇ ਜਵਾਬ ਵਿੱਚ ਵੀ ਦੱਸਿਆ ਕਿ ਕਿਹੜੇ ਕਿਹੜੇ ਰਾਜ ਨੂੰ ਕਿੰਨੀ ਕਿੰਨੀ ਰਾਸ਼ੀ ਦਿੱਤੀ ਗਈ ਹੈ।
ਹੁਣ ਸੂਬੇ ਦੇ ਮੁੱਖ ਮੰਤਰੀ ਇਸ ਬਾਰੇ ਕੀ ਬਿਆਨ ਦੇ ਕੇ ਸਥਿਤੀ ਸਪੱਸ਼ਟ ਕਰਦੇ ਹਨ ਇਹ ਦੇਖਣਾ ਬਾਕੀ ਹੈ।

Real Estate