ਮੋਸਟ ਵਾਂਟਿਡ ਲਿਸਟ ਵਿੱਚੋਂ ਵਿਪਾਸਨਾ ਇੰਸਾ ਬਾਹਰ

1356

ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਅਤੇ ਉਸਦੀ ਸਾਥਣ ਹਨੀਪ੍ਰੀਤ ਤੋਂ ਬਾਅਦ ਵਿੱਚ ਡੇਰਾ ਪ੍ਰਬੰਧਕਾਂ ‘ਚ ਵਿਪਾਸਨਾ ਇੰਸਾ ਅਤੇ ਅਦਿੱਤਿਆ ਇੰਸਾ ਦਾ ਨਾਂਮ ਆਉਂਦਾ ਸੀ । ਪੰਚਕੂਲਾ ਵਿੱਚ ਹੋਈ ਹਿੰਸਕ ਘਟਨਾਵਾਂ ਮਗਰੋਂ ਇਹਨਾਂ ਦੋਵਾਂ ਦੀ ਪੁਲੀਸ ਨੂੰ ਭਾਲ ਸੀ । ਪਰ ਵਿਪਾਸਨਾ ਇੰਸਾ ਪੁਲੀਸ ਦੀ ਮੋਸਟ ਵਾਂਟਿਡ ਸੂਚੀ ਵਿੱਚ ਸ਼ਾਮਿਲ ਨਹੀਂ ਰਹੀ ।
ਕੇਂਦਰ ਸਰਕਾਰ ਨੇ ਇੱਕ ਸਾਲ ਪਹਿਲਾਂ ਪੁੱਿਛਆ ਸੀ ਕਿ ਇਸ ਕੇਸ ਨੂੰ ਸੀਬੀਆਈ ਨੂੰ ਤਬਦੀਲ ਕਰ ਦੇਣਾ ਚਾਹੀਦਾ ਜਿਸਦਾ ਜਵਾਬ ਹਰਿਆਣਾ ਦੇ ਗ੍ਰਹਿ ਵਿਭਾਗ ਨੇ ਹਾਲੇ ਤੱਕ ਨਹੀਂ ਭੇਜਿਆ । ਉਧਰ , ਜੰਮੂ -ਕਸ਼ਮੀਰ ਦਾ ਨਿਵਾਸੀ ਅਦਿੱਤਿਆ ਇੰਸਾ ਲਗਭਗ 2 ਸਾਲ ਤੋਂ ਫਰਾਰ ਹੈ , ਪੁਲੀਸ ਨੇ ਉਸ ਉਪਰ 5 ਲੱਖ ਰੁਪਏ ਦਾ ਇਨਾਮ ਵੀ ਰੱਖਿਆ ਹੈ। ਹਾਲ ਵਿੱਚ ਹੀ ਹਰਿਆਣਾ ਪੁਲੀਸ ਨੇ ਖੂਫੀਆ ਜਾਣਕਾਰੀ ਦੇ ਆਧਾਰ ‘ਤੇ 3 ਜਿਲ੍ਹਿਆ ਦੀ ਪੁਲੀਸ ਨਾਲ ਮਿਲ ਕੇ ਸਿਰਸਾ ਡੇਰਾ ‘ਚ ਰੇਡ ਕਰਨ ਦੀ ਤਿਆਰੀ ਕੀਤੀ ਸੀ , ਪਰ ਉਸਨੂੰ ਕੈਂਸਲ ਕਰ ਦਿੱਤਾ ਗਿਆ ।
25 ਅਗਸਤ 2018 ਪੰਚਕੂਲਾ ਤੋਂ ਹਿੰਸਾ ਹੋਈ ਸੀ ਉਹਨਾਂ ਸਬੂਤਾਂ ਦੇ ਆਧਾਰਾ ਤੇ ਵਿਪਾਸਨਾ ਇੰਸਾ ਦੀ ਭੂਮਿਕਾ ਦਾ ਜਾਂਚ ਹੋਣੀ ਸੀ । ਇਸ ਮਾਮਲੇ ‘ਚ ਹਨੀਪ੍ਰੀਤ ਦੀ ਭੂਮਿਕਾ ਸਾਹਮਣੇ ਆਉਣ ਤੋਂ ਬਾਅਦ ਪੁਲੀਸ ਨੇ ਵਿਪਾਸਨਾ ਨੂੰ ਪੰਚਕੂਲਾ ਪੁੱਛਗਿੱਛ ਲਈ ਸੱਦਿਆ ਸੀ । ਵਿਪਾਸਨਾ ਆਈ ਤਾਂ ਹਨੀਪ੍ਰੀਤ ਦੇ ਸਾਹਮਣੇ ਬਿਠਾ ਕੇ ਉਸਤੋਂ ਪੁੱਛਗਿੱਛ ਕੀਤੀ ਗਈ ।ਦੋਵਾਂ ਵਿੱਚ ਸਵਾਲਾਂ -ਜਵਾਬਾਂ ਮੌਕੇ ਬਹਿਸ ਵੀ ਹੋਈ । ਪੁਲੀਸ ਵਿਪਾਸਨਾ ਤੋਂ ਹਨੀਪ੍ਰੀਤ ਦੀ ਡਾਇਰੀ ਡੀ-ਕੋਡ ਕਰਾਉਣਾ ਚਾਹੁੰਦੀ ਸੀ । ਉਹਨੂੰ ਦੁਬਾਰਾ ਬੁਲਾਇਆ ਗਿਆ ਪਰ ਉਹ ਨਹੀਂ ਗਈ । ਜਿਸ ਮਗਰੋਂ ਉਪਰ ਲਾਪਤਾ ਹੋ ਗਈ ਤਾਂ ਪੁਲੀਸ ਨੇ ਉਸਨੂੰ ਮੋਸਟ ਵਾਂਟਿਡ ਸੂਚੀ ‘ਚ ਪਾਇਆ ਸੀ । ਪੁਲੀਸ ਨੇ ਜਾਂਚ ਵਿੱਚ ਇਹ ਤੱਥ ਖੋਜ ਕਰ ਲਏ ਜਿਸ ਨਾਲ ਵਿਪਾਸਨਾ ਦੀ ਭੂਮਿਕਾ ਸਾਹਮਣੇ ਆ ਰਹੀ ਸੀ ।
ਪੁਲੀਸ ਨੇ ਉਹਦੀ ਭਾਲ ‘ਚ 8 ਵਾਰ ਰੇਡ ਕੀਤੀ । ਦਸੰਬਰ- ਜਨਵਰੀ ‘ਚ ਉਹ ਈਡੀ ਦੇ ਚੰਡੀਗੜ੍ਹ ਦਫ਼ਤਰ ਆਪਣੇ ਬਿਆਨ ਦਰਜ਼ ਕਰਵਾਉਣ ਵੀ ਕਈ ਵਾਰ ਆਈ ਪਰ ਪੁਲੀਸ ਨੇ ਉਸਨੂੰ ਗ੍ਰਿਫ਼ਤਾਰ ਨਹੀਂ ਕੀਤਾ ।
ਵਿਪਾਸਨਾ ਨੇ ਪੁਲੀਸ ਨੂੰ ਇੱਕ ਖ਼ਤ ਭੇਜਿਆ ਸੀ । ਜਿਸ ਵਿੱਚ ਕਿਹਾ ਗਿਆ ਸੀ , ‘ ਮੈਂ ਪੁਲੀਸ ਦੀ ਜਾਂਚ ਵਿੱਚ ਮੱਦਦ ਕਰਨ ਲਈ ਤਿਆਰ ਹਾਂ । ਜੋ ਵੀ ਮੱਦਦ ਚਾਹੀਦੀ , ਮੈਨੂੰ ਦੱਸਿਆ ਜਾਵੇ , ਮੈਂ ਪੰਚਕੂਲਾ ਵਿੱਚ ਜਾਂਚ ਲਈ ਸ਼ਾਮਿਲ ਹੋਣ ਆ ਸਕਦੀ ਹੈ।’
ਪਰ ਪੁਲੀਸ ਨੇ ਉਸਨੂੰ ਹਾਲੇ ਤੱਕ ਸ਼ਾਮਿਲ ਤਫ਼ਤੀਸ਼ ਕਰਨ ਲਈ ਬੁਲਾਇਆ ਨਹੀਂ । ਇਸ ਖ਼ਤ ਦੇ ਆਧਾਰ ‘ਤੇ ਉਸਨੂੰ ਮੋਸਟ ਵਾਂਟਿਡ ਦੀ ਸੂਚੀ ਵਿੱਚੋਂ ਬਾਹਰ ਕਰ ਦਿੱਤਾ ਗਿਆ ਹੈ।

Real Estate