70 ਸਾਲਾਂ ‘ਚ ਨਕਦੀ ਦਾ ਸੰਕਟ ਕਦੇ ਨਹੀਂ ਦੇਖਿਆ ਸੀ – ਨੀਤੀ ਆਯੋਗ

1382

ਨੀਤੀ ਆਯੋਗ ਦੇ ਉਪ ਪ੍ਰਧਾਨ ਰਾਜੀਵ ਕੁਮਾਰ ਨੇ ਫਾਈਨੈਂਸੀਅਲ ਸੈਕਟਰ ਦੀ ਮੌਜੂਦਾ ਸੈਕਟਰ ਸਥਿਤੀ ਉਪਰ ਇੱਕ ੍ਰਪ੍ਰੋਗਰਾਮ ਵਿੱਚ ਕਿਹਾ ਕਿ 70 ਸਾਲ ਵਿੱਚ ਅਜਿਹਾ ਨਕਦੀ ਸੰਕਟ ਨਹੀਂ ਦੇਖਿਆ । ਪੂਰਾ ਸੈਕਟਰ ਹਿੱਲਿਆ ਹੋਇਆ ਹੈ , ਕੋਈ ਕਿਸੇ ਤੇ ਯਕੀਨ ਨਹੀਂ ਕਰ ਰਿਹਾ । ਇਸ ਨਾਲ ਨਜਿੱਠਣ ਲਈ ਵਿਸ਼ੇਸ਼ ਕਦਮ ਚੁੱਕਣੇ ਹੋਣਗੇ।
ਰਾਜੀਵ ਕੁਮਾਰ ਨੇ ਕਿਹਾ ਪ੍ਰਾਈਵੇਟ ਸੈਕਟਰ ਵਿੱਚ ਕੋਈ ਕਰਜ਼ਾ ਦੇਣ ਨਹੀਂ ਚਾਹੁੰਦਾ । ਹਰ ਕੋਈ ਨਕਦੀ ਦੱਬ ਕੇ ਬੈਠਾ ਹੈ । ਸਰਕਾਰ ਨੂੰ ਪ੍ਰਾਈਵੇਟ ਸੈਕਟਰ ਦਾ ਡਰ ਦੂਰ ਕਰਨ ਲਈ ਉਪਾਅ ਕਰਨ ਚਾਹੀਦੇ ਹਨ। ਨੋਟਬੰਦੀ , ਜੀਐਸਟੀ ਅਤੇ ਆਈਬੀਸੀ ਦੇ ਬਾਦ ਬੀਤੇ ਸਾਲਾਂ ਤੋਂ ਸਥਿਤੀਆਂ ਬਦਲ ਚੁੱਕੀਆਂ ਹਨ। ਪ੍ਰਾਈਵੇਟ ਸੈਕਟਰ ਵਿੱਚ ਪਹਿਲਾਂ 35% ਕੈਸ਼ ਘੁੰਮਦਾ ਸੀ ਪਰ ਹੁਣ ਇਹ ਬਹੁਤ ਘੱਟ ਹੋ ਗਿਆ ਹੈ।
ਉਹਨਾ ਇਹ ਵੀ ਕਿਹਾ ਕਿ 2009 ਤੋਂ 2014 ਤੱਕ ਅੱਖਾਂ ਬੰਧ ਕਰਕੇ ਕਰਜ਼ਾ ਵੰਡਣ ਨਾਲ ਐਨਪੀਏ ਵਧਿਆ ਹੈ।ਐਨਪੀਏ ਵੱਧਣ ਨਾਲ ਬੈਕਾਂ ਨੇ ਕਰਜਾ ਦੇਣਾ ਘਟਾ ਦਿੱਤਾ । ਇਸ ਲਈ ਲੋਕ ਨਾਨ ਬੈਕਿੰਗ ਕੰਪਨੀਆਂ ਵੱਲੋਂ ਰੁਖ ਕਰਨ ਲੱਗੇ । ਐਨਬੀਐਫਸੀ (ਨਾਨ ਬੈਕਿੰਗ ਕੰਪਨੀਆਂ) ਦੀ ਕਰੈਡਿਟ ਗਰੋਥ ਵਿੱਚ 25% ਵਾਧਾ ਹੋ ਗਿਆ । ਪਰ ਇਹ ਸੈਕਟਰ ਇਸਨੂੰ ਸੰਭਾਲ ਨਹੀਂ ਸਕਿਆ । ਕਈ ਵੱਡੇ ਗਾਹਕਾਂ ਨੇ ਡਿਫਾਲਟ ਕਰ ਦਿੱਤਾ ਅਤੇ ਅਰਥਚਾਰੇ ‘ਚ ਮੰਦੀ ਦਾ ਦੌਰ ਸੁਰੂ ਹੋ ਗਿਆ ।

Real Estate