ਨਵੰਬਰ ਵਿੱਚ ਹੀ ਕੈਨੇਡਾ ਆਇਆ ਸੀ ਪਲਵਿੰਦਰ ਸਿੰਘ , ਛੋਟੀ ਜਿਹੀ ਅਣਗਹਿਲੀ ਬਣੀ ਮੌਤ ਦਾ ਕਾਰਨ

2278

ਐਡਮਿੰਟਨ (23ਅਗਸਤ, ਹਰਪ੍ਰੀਤ ਸਿੰਘ): ਐਡਮਿੰਟਨ ਦੇ ਨੋਰਕੂਏਸਟ ਕਾਲਜ ਵਿੱਚ ਬਿਜਨੈਸ ਅਕਾਉਂਟਿਂਗ ਦੀ ਪੜ੍ਹਾਈ ਕਰਦੇ 21 ਸਾਲਾ ਨੌਜਵਾਨ ਨੂੰ ਪਤਾ ਨਹੀਂ ਸੀ ਕਿ ਇੱਕ ਛੋਟੀ ਜਿਹੀ ਅਣਗਹਿਲੀ ਉਸਦੇ ਡੁੱਬਣ ਦਾ ਕਾਰਨ ਬਣੇਗੀ।ਦਰਅਸਲ ਪਲਵਿੰਦਰ ਆਪਣੇ ਮਿੱਤਰਾਂ ਨਾਲ ਸਿਲਵੇਨ ਲੇਕ ਘੁੰਮਣ ਗਿਆ ਸੀ ਅਤੇ ਇਨ੍ਹਾਂ ਵਿੱਚੋਂ ਇੱਕ ਮਿੱਤਰ ਨਾਲ ਉਹ ਹਵਾ ਦੇ ਇੱਕ ਗੱਦੇ ‘ਤੇ ਬੈਠ ਕੇ ਲੇਕ ਵਿੱਚ ਉੱਤਰ ਗਿਆ, ਨਾ ਤਾਂ ਉਸਨੇ ਜੈਕਟ ਪਾਈ ਸੀ ਅਤੇ ਨਾ ਹੀ ਉਨ੍ਹਾਂ ਕੋਲ ਚੱਪੂ ਸੀ, ਪਾਣੀ ਦੇ ਵਹਾਅ ਕਰਕੇ ਉਹ ਡੂੰਘੇ ਪਾਸੇ ਵੱਲ ਵੱਧ ਗਏ ਤੇ ਜੱਦ ਵਾਪਿਸ ਆਉਣ ਦੀ ਕੋਸ਼ਿਸ਼ ਵਿੱਚ ਹੱਥ ਨਾਲ ਪੈਡਲਿੰਗ ਸ਼ੁਰੂ ਕੀਤੀ ਤਾਂ ਪਲਵਿੰਦਰ ਪਾਣੀ ਵਿੱਚ ਡਿੱਗ ਗਿਆ, ਦੂਜੇ ਦੋਸਤ ਨੇ ਉਸਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਪਲਵਿੰਦਰ ਉਸਦਾ ਹੱਥ ਚੰਗੀ ਤਰ੍ਹਾਂ ਨਾ ਫੜ ਸਕਿਆ।ਚੰਗੀ ਕਿਸਮਤ ਪਲਵਿੰਦਰ ਦੇ ਦੋਸਤ ਦੀ ਰਹੀ ਜਿਸਨੂੰ ਸਮਾਂ ਰਹਿੰਦਿਆਂ ਇੱਕ ਹੋਰ ਬੋਟ ਵਾਲੇ ਨੇ ਬਚਾ ਲਿਆ, ਪਰ ਪਲਵਿੰਦਰ ਤੱਦ ਤੱਕ ਡੁੱਬ ਚੁੱਕਾ ਸੀ।ਆਰਸੀਐਮਪੀ ਵਲੋਂ ਡੁੱਬਣ ਦਾ ਕਾਰਨ ਅਣਗਹਿਲੀ ਨੂੰ ਦੱਸਿਆ ਜਾ ਰਿਹਾ ਹੈ, ਉਨ੍ਹਾਂ ਦਾ ਕਹਿਣਾ ਹੈ ਕਿ ਨੌਜਵਾਨਾਂ ਵਲੋਂ ਇਸ ਪਾਣੀ ਖਤਰੇ ਨੂੰ ਨਜਰਅੰਦਾਜ ਕੀਤਾ ਗਿਆ।ਆਪ ਸਭ ਨੂੰ ਬੇਨਤੀ ਹੈ ਕਿ ਜੇ ਤੁਹਾਨੂੰ ਤੈਰਨਾ ਨੀ ਆਉਂਦਾ ਤਾਂ ਪਾਣੀ ਦੇ ਕੋਲ ਨਾ ਜਾਓ, ਕਿਉਂਕਿ ਇਸਦਾ ਖਮਿਆਜਾ ਤੁਹਾਨੂੰ ਜਾਨ ਦੇਕੇ ਚੁਕਾਉਣਾ ਪੈਂਦਾ ਹੈ ਤੇ ਨਾਲ ਹੀ ਘਰਦਿਆਂ ਲਈ ਛੱਡ ਜਾਂਦਾ ਹੈ ਉਮਰ ਭਰ ਦਾ ਰੌਣਾ।

Real Estate