ਕਾਈਟ ਸਕੂਲ ਉਡਿਆ: ਕੀਵੀ ਇੰਸਟੀਚਿਊਟ ਆਫ ਟ੍ਰੇਨਿੰਗ ਐਜੂਕੇਸ਼ਨ ਸਕੂਲ ਦੀ ਮਾਨਤਾ ਖਤਮ ਹੋਣ ਕਾਰਨ ਭਾਰਤੀ ਵਿਦਿਆਰਥੀਆਂ ਦਾ ਭਵਿੱਖ ਖਤਰੇ ‘ਚ

4373

ਔਕਲੈਂਡ 22 ਅਗਸਤ (ਹਰਜਿੰਦਰ ਸਿੰਘ ਬਸਿਆਲਾ)-ਪਿਛਲੇ ਸ਼ੁੱਕਰਵਾਰ ਨਿਊ ਜ਼ੀਲੈਂਡ ਕੁਆਲੀਫਿਕੇਸ਼ਨ ਅਥਾਰਟੀ ਨੇ ਕੀਵੀ ਇੰਸਚਟੀਚਿਊਟ ਆਫ ਟ੍ਰੇਨਿੰਗ ਐਜੂਕੇਸ਼ਨ ਦੀ ਮਾਨਤਾ ਰੱਦ ਕਰ ਦਿੱਤੀ ਹੈ। ਜਿਸ ਕਾਰਨ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਖਾਸ ਕਰ ਭਾਰਤੀ ਵਿਦਿਆਰਥੀਆਂ ਦਾ ਸੁਨਹਿਰਾ ਭਵਿੱਖ ਕਾਲੇ ਬਦਲਾਂ ਦੇ ਖਤਰੇ ਵਿਚ ਪੈ ਗਿਆ ਹੈ। ਇਸ ਸਿਖਿਆ ਸੰਸਥਾਨ ਦੇ ਦੋ ਕਾਲਜ ਔਕਲੈਂਡ, ਇਕ ਹਮਿਲਟਨ ਅਤੇ ਇਕ ਕ੍ਰਾਈਸਟਚਰਚ ਵਿਖੇ ਸੀ। ਹੁਣ ਵਿਦਿਆਰਥੀ ਇਥੇ ਆਪਣੀ ਪੜ੍ਹਾਈ ਜਾਰੀ ਨਹੀਂ ਕਰ ਸਕਦੇ। ਇਹ ਸਾਰੇ ਪੀੜ੍ਹਤ ਵਿਅਕਤੀ ਇਮੀਗ੍ਰੇਸ਼ਨ ਵਕੀਲ ਦੇ ਕੋਲ ਪਹੁੰਚੇ ਅਤੇ ਆਪਣੀ ਵਿਥਿਆ ਸੁਣਾਈ। ਬਹੁਤਿਆਂ ਨੇ ਪੜ੍ਹਾਈ ਪੂਰੀ ਕਰਕੇ ਪੇਪਰ ਦੇ ਰੱਖੇ ਹਨ ਅਤੇ ਸਰਟੀਫਿਕੇਟ ਦੀ ਉਡੀਕ ਕਰ ਰਹੇ ਹਨ। ਜੇਕਰ ਵਿਦਿਆਰਥੀ ਕਿਸੇ ਪੇਪਰ ਵਿਚ ਫੇਲ ਹੋ ਜਾਂਦਾ ਹੈ ਤਾਂ ਉਹ ਦੁਬਾਰਾ ਪੜ੍ਹਾਈ ਕਿੱਥੇ ਕਰੇਗਾ? ਕੌਣ ਫੀਸ ਭਰੇਗਾ? ਇਹ ਸਾਰੇ ਸਵਾਲ ਮੂੰਹ ਅੱਡੀ ਖੜ੍ਹੇ ਹਨ। ਇਨ੍ਹਾਂ ਦੇ ਲਈ ਕੌਣ ਜ਼ਿੰਮੇਵਾਰ ਹੋਵੇਗਾ? ਸਕੂਲ ਜਾਂ ਸਰਕਾਰ? ਇਸਦੀ ਸਮਝ ਨਹੀਂ ਲੱਗ ਰਹੀ ਇਨ੍ਹਾਂ ਵਿਦਿਆਰਥੀਆਂ ਨੂੰ। ਇਸ ਸਾਰੇ ਵਰਤਾਰੇ ਨੂੰ ਮਾਹਿਰ ਸਿਖਿਆ ਮਾਫੀਆ ਵੱਲੋਂ ਠੱਗੇ ਜਾਣ ਦਾ ਨਾਂਅ ਦੇ ਰਹੇ ਹਨ। ਕਈਆਂ ਨੇ 35 ਤੋਂ 40 ਹਜ਼ਾਰ ਡਾਲਰ ਤੱਕ ਖਰਚਿਆ ਹੈ। ਕਈ ਵਿਦਿਆਰਥੀਆਂ ਨੂੰ ਸਕੂਲ ਨੇ ਕਹਿ ਦਿੱਤਾ ਹੈ ਕਿ ਜੇਕਰ ਤੁਸੀਂ ਫੇਲ ਹੋ ਗਏ ਤਾਂ ਅਸੀਂ ਸਾਰੇ ਪੈਸੇ ਵਾਪਿਸ ਕਰਾਂਗੇ ਤਾਂ ਕਿ ਕਿਸੀ ਹੋਰ ਸਕੂਲ ਦੇ ਵਿਚ ਤੁਸੀਂ ਪੜ੍ਹ ਲਓ। ਇਸ ਸਿਖਿਆ ਸੰਸਥਾ ਨੂੰ ‘ਕਾਈਟ’ (K9“5) ਦੇ ਨਾਂਅ ਨਾਲ ਜਾਣਿਆ ਜਾਂਦਾ ਸੀ ਅਤੇ ਇਹ ਉਡਣ ਵੇਲੇ ਕਈਆਂ ਦੀ ਕਿਸਮਤ ਉਡਾ ਕੇ ਲੈ ਜਾ ਸਕਦੀ ਹੈ।

Real Estate